ਸੰਗਰੂਰ, 24 ਨਵੰਬਰ (ਅਮਨਦੀਪ ਸਿੰਘ ਬਿੱਟਾ) - ਸੰਗਰੂਰ ਹਾਕੀ ਐਸੋਸੀਏਸ਼ਨ ਵਲੋਂ ਤੀਸਰਾ ਹਾਕੀ ਲੀਗ ਟੂਰਨਾਮੈਂਟ ਕਾਕਾ ਅਜੈਦੀਪ ਸਿੰਘ ਮਨੇਸ਼ ਦੀ ਯਾਦ ਵਿਚ ਆਰੰਭ ਹੋਇਆ | ਇਸ ਟੂਰਨਾਮੈਂਟ ਦਾ ਉਦਘਾਟਨ ਅਜੈਦੀਪ ਸਿੰਘ ਮਨੇਸ ਦੇ ਪਿਤਾ ਸ: ਮਨਜੀਤ ਸਿੰਘ (ਕੁੱਕੀ ਕੋਚ) ਸੇਵਾ ਮੁਕਤ ਡਾਇਰੈਕਟਰ ਸਾਈ ਵਲੋਂ ਕੀਤਾ ਗਿਆ | ਜ਼ਿਕਰਯੋਗ ਹੈ ਕਿ ਕਾਕਾ ਅਜੈਦੀਪ ਸਿੰਘ ਮਨੇਸ਼ ਖ਼ੁਦ ਇਕ ਚੰਗਾ ਹਾਈ ਖਿਡਾਰੀ ਅਤੇ ਹੋਣਹਾਰ ਵਿਦਿਆਰਥੀ ਸੀ | ਟੂਰਨਾਮੈਂਟ ਵਿਚ ਜ਼ਿਲ੍ਹੇ ਦੀ 15 ਟੀਮਾਂ ਭਾਗ ਲੇ ਰਹੀਆਂ ਹਨ ਅਤੇ ਟੂਰਨਾਮੈਂਟ ਛੇ ਹਫ਼ਤੇ ਚੱਲੇਗਾ | ਆਪਣੇ ਸੰਬੋਧਨ ਵਿਚ ਮਨਜੀਤ ਸਿੰਘ ਕੋਚ ਨੇ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੀ ਸਾਡੀ ਜ਼ਿੰਦਗੀ ਦਾ ਅਤੁੱਟ ਹਿੱਸਾ ਹਨ | ਉਨ੍ਹਾਂ ਸੰਗਰੂਰ ਹਾਕੀ ਐਸੋਸੀਏਸ਼ਨ ਵਲੋਂ ਹਾਕੀ ਦਾ ਪੱਧਰ ਉੱਚਾ ਚੁੱਕਣ ਦੇ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ | ਇਸ ਉਦਘਾਟਨੀ ਸਮਾਰੋਹ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹਰਬੰਸ ਸਿੰਘ ਗਰਚਾ, ਰਘਵੀਰ ਸਿੰਘ ਬਾਜਵਾ, ਭੁਪਿੰਦਰ ਸਿੰਘ ਸਿੱਧੂ, ਸਤੀਸ਼ ਕੁਮਾਰ, ਜਸਵਿੰਦਰ ਸਿੰਘ ਲਾਲੀ, ਸਤਿੰਦਰਜੀਤ ਸਿੰਘ, ਯਾਦਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਪਰਮਜੀਤ ਸਿੰਘ, ਲਵੀ ਭੂਸ਼ਣ, ਸੰਜੇ ਚੌਹਾਨ, ਲਵਜੀਤ ਸੇਖੋਂ, ਰਣਜੀਤ ਸਿੰਘ, ਕਾਰਤਿਕ, ਗੁਰਪ੍ਰੀਤ ਸਿੰਘ, ਜਸਨੂਰ ਸਿੰਘ, ਸ਼ਮਸ਼ੇਰ ਸਿੰਘ ਆਦਿ ਮੌਜੂਦ ਸਨ |