ਲਹਿਰਾਗਾਗਾ, 5 ਦਸੰਬਰ (ਅਸ਼ੋਕ ਗਰਗ)-ਬਲਾਕ ਪੰਚਾਇਤ ਸੰਮਤੀ ਲਹਿਰਾਗਾਗਾ ਦੇ 15 ਜ਼ੋਨਾਂ ਸਬੰਧੀ ਐੱਸ.ਡੀ.ਐੱਮ ਲਹਿਰਾਗਾਗਾ ਕਮ ਚੋਣ ਅਧਿਕਾਰੀ ਰਕੇਸ਼ ਪ੍ਰਕਾਸ਼ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪੰਚਾਇਤ ਸੰਮਤੀ ਲਈ ਲਹਿਰਾਗਾਗਾ ਦੇ 15 ਚੋਣ ਹਲਕਿਆਂ ਲਈ ਕੁੱਲ 46 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ ਜਿਨ੍ਹਾਂ ਵਿਚ 23 ਔਰਤ ਤੇ 23 ਮਰਦ ਹਨ | ਆਮ ਆਦਮੀ ਪਾਰਟੀ ਦੇ 14, ਸ਼ੋ੍ਰਮਣੀ ਅਕਾਲੀ ਦਲ ਦੇ 3, ਕਾਂਗਰਸ ਦੇ 13 ਅਤੇ 16 ਆਜ਼ਾਦ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ | ਸ੍ਰੀ ਗਰਗ ਨੇ ਦੱਸਿਆ ਹੈ ਕਿ ਜ਼ੋਨ ਬਖੋਰਾ ਕਲਾਂ ਅਤੇ ਭੁਟਾਲ ਕਲਾਂ ਐੱਸ.ਸੀ. ਲਈ ਰਾਖਵਾਂ, ਜ਼ੋਨ ਭੁਟਾਲ ਖ਼ੁਰਦ ਅਤੇ ਗੁਰਨੇ ਕਲਾਂ ਐੱਸ.ਸੀ. ਔਰਤ ਲਈ ਰਾਖਵਾਂ, ਜ਼ੋਨ ਅੜਕਵਾਸ, ਚੂੜਲ ਕਲਾਂ, ਘੋੜੇਨਬ, ਖੰਡੇਬਾਦ ਅਤੇ ਲਹਿਲ ਖ਼ੁਰਦ ਔਰਤ ਲਈ ਰਾਖਵਾਂ, ਜ਼ੋਨ ਬੱਲਰਾਂ, ਭਾਈ ਕੀ ਪਿਸ਼ੌਰ, ਚੋਟੀਆਂ, ਜਲੂਰ, ਲਹਿਲ ਕਲਾਂ ਅਤੇ ਰਾਏਧਰਾਣਾ ਨੂੰ ਜਨਰਲ ਬਣਾਇਆ ਗਿਆ ਹੈ | ਉਨ੍ਹਾਂ ਦੱਸਿਆ ਹੈ ਕਿ ਜ਼ੋਨ ਨੰਬਰ 1 ਬੱਲਰਾਂ ਤੋਂ ਆਮ ਆਦਮੀ ਪਾਰਟੀ ਦੇ ਸੰਦੀਪ ਸਿੰਘ, ਕਾਂਗਰਸ ਦੇ ਦਾਰਾ ਸਿੰਘ, ਆਜ਼ਾਦ ਉਮੀਦਵਾਰ ਵਜੋਂ ਬਿੰਦਰ ਖਾਨ ਤੇ ਕੁਲਦੀਪ ਸਿੰਘ, ਜ਼ੋਨ ਨੰਬਰ 2 ਚੂੜਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਸ਼ੁਸਮਾ ਕੁਮਾਰੀ, ਬੇਅੰਤ ਕੌਰ, ਜ਼ੋਨ ਨੰਬਰ 3 ਚੋਟੀਆਂ ਤੋਂ ਆਮ ਆਦਮੀ ਪਾਰਟੀ ਦੇ ਅਜੀਤ ਸਿੰਘ, ਕਾਂਗਰਸ ਦੇ ਬੇਅੰਤ ਕੌਰ, ਆਜ਼ਾਦ ਉਮੀਦਵਾਰ ਵਜੋਂ ਲਖਵਿੰਦਰ ਸਿੰਘ, ਜ਼ੋਨ ਨੰਬਰ 4 ਗੁਰਨੇ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਈਸ਼ਰ ਕੌਰ, ਕਾਂਗਰਸ ਦੇ ਦਰਸ਼ਨ ਕੌਰ, ਜ਼ੋਨ ਨੰਬਰ 5 ਬਖੋਰਾ ਕਲਾਂ ਤੋਂ ਕਾਂਗਰਸ ਦੇ ਸੋਨੀ ਸਿੰਘ, ਆਜ਼ਾਦ ਉਮੀਦਵਾਰ ਵਜੋਂ ਸਰਬਜੀਤ ਕੌਰ, ਰਣਜੀਤ ਕੌਰ ਤੇ ਲਖਵੀਰ ਸਿੰਘ, ਜ਼ੋਨ ਨੰਬਰ 6 ਲਹਿਲ ਖ਼ੁਰਦ ਤੋਂ ਆਮ ਆਦਮੀ ਪਾਰਟੀ ਦੇ, ਕਾਂਗਰਸ ਦੇ ਕਰਮਜੀਤ ਕੌਰ, ਆਜ਼ਾਦ ਉਮੀਦਵਾਰ ਵਜੋਂ ਸਿਮਰਨਜੀਤ ਕੌਰ, ਸ਼ਿੰਦਰ ਕੌਰ, ਜ਼ੋਨ ਨੰਬਰ 7 ਅੜਕਵਾਸ ਤੋਂ ਆਮ ਆਦਮੀ ਪਾਰਟੀ ਦੇ ਮਨਦੀਪ ਕੌਰ, ਕਾਂਗਰਸ ਦੇ ਕਮਲਜੀਤ ਕੌਰ, ਜ਼ੋਨ ਨੰਬਰ 8 ਘੋੜੇਨਬ ਤੋਂ ਆਮ ਆਦਮੀ ਪਾਰਟੀ ਦੇ ਸੁਖਵਿੰਦਰ ਕੌਰ, ਕਾਂਗਰਸ ਦੇ ਸਜਨੀ ਰਾਣੀ, ਸ਼ੋ੍ਰਮਣੀ ਅਕਾਲੀ ਦਲ ਦੇ ਪਰਮਜੀਤ ਕੌਰ, ਆਜ਼ਾਦ ਉਮੀਦਵਾਰ ਵਜੋਂ ਸ਼ਿੰਦਰ ਕੌਰ, ਜ਼ੋਨ ਨੰਬਰ 9 ਭਾਈ ਕੀ ਪਿਸ਼ੌਰ ਤੋਂ ਆਮ ਆਦਮੀ ਪਾਰਟੀ ਦੇ ਜਲਵਿੰਦਰ ਕੌਰ, ਕਾਂਗਰਸ ਦੇ ਸਤਪਾਲ ਸਿੰਘ, ਆਜ਼ਾਦ ਉਮੀਦਵਾਰ ਵਜੋਂ ਜਗਤਾਰ ਸਿੰਘ, ਬਲਵੀਰ ਸਿੰਘ, ਜ਼ੋਨ ਨੰਬਰ 10 ਖੰਡੇਬਾਦ ਤੋਂ ਆਮ ਆਦਮੀ ਪਾਰਟੀ ਦੇ ਅੰਮਿ੍ਤਪਾਲ ਕੌਰ, ਕਾਂਗਰਸ ਦੇ ਗੁਰਜੀਤ ਕੌਰ, ਆਜ਼ਾਦ ਉਮੀਦਵਾਰ ਵਜੋਂ ਸੁਰਜੀਤ ਕੌਰ, ਜ਼ੋਨ ਨੰਬਰ 11 ਭੁਟਾਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਅਵਤਾਰ ਸਿੰਘ, ਕਾਂਗਰਸ ਦੇ ਗੁਰਲਾਲ ਸਿੰਘ ਤੇ ਹਰਫੂਲ ਸਿੰਘ, ਜ਼ੋਨ ਨੰਬਰ 12 ਭੁਟਾਲ ਖ਼ੁਰਦ ਤੋਂ ਆਮ ਆਦਮੀ ਪਾਰਟੀ ਦੇ ਪਰਮਜੀਤ ਕੌਰ, ਕਾਂਗਰਸ ਦੇ ਜਸਪਾਲ ਕੌਰ, ਆਜ਼ਾਦ ਉਮੀਦਵਾਰ ਵਜੋਂ ਹਰਪ੍ਰੀਤ ਕੌਰ, ਰਮਨਦੀਪ ਕੌਰ, ਜ਼ੋਨ ਨੰਬਰ 13 ਲਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਚਮਕੌਰ ਸਿੰਘ, ਆਜ਼ਾਦ ਉਮੀਦਵਾਰ ਵਜੋਂ ਰਣਜੀਤ ਸਿੰਘ, ਜ਼ੋਨ ਨੰਬਰ 14 ਜਲੂਰ ਤੋਂ ਆਮ ਆਦਮੀ ਪਾਰਟੀ ਦੇ ਮਨਿੰਦਰ ਸਿੰਘ, ਸ਼ੋ੍ਰਮਣੀ ਅਕਾਲੀ ਦਲ ਦੇ ਨਿਰਭੈਅ ਸਿੰਘ ਤੇ ਹਰਵਿੰਦਰ ਸਿੰਘ, ਕਾਂਗਰਸ ਦੇ ਜਗਤਾਰ ਸਿੰਘ, ਆਜ਼ਾਦ ਉਮੀਦਵਾਰ ਵਜੋਂ ਜਗਤਾਰ ਸਿੰਘ ਅਤੇ ਜ਼ੋਨ ਨੰਬਰ 15 ਰਾਏਧਰਾਣਾ ਤੋਂ ਆਮ ਆਦਮੀ ਪਾਰਟੀ ਦੇ ਸੁਖਦਰਸ਼ਨ ਸਿੰਘ ਦੇ ਮੁਕਾਬਲੇ ਕਿਸੇ ਵੀ ਉਮੀਦਵਾਰ ਵਲੋਂ ਕਾਗ਼ਜ਼ ਦਾਖਲ ਨਹੀਂ ਕੀਤੇ ਗਏ |