ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਹਾਈਕੋਰਟ ਵਲੋਂ ਮਲੇਰਕੋਟਲਾ ਦੇ ਪਿੰਡ ਹਥਨ ਦੀ ਸਰਪੰਚੀ ਦੀਆਂ ਵੋਟਾਂ ਦੀ ਦੁਬਾਰਾ ਗਿਣਤੀ 'ਤੇ ਲੱਗੀ ਰੋਕ <br/>

Ad Position 21
No active advertisement
ਅਜੀਤ ਡੈਸਕ 07-12-2025
ਮਲੇਰਕੋਟਲਾ, 6 ਦਸੰਬਰ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ)-ਜ਼ਿਲ੍ਹਾ ਮਲੇਰਕੋਟਲਾ ਦੇ ਵੱਡੇ ਪਿੰਡਾਂ 'ਚ ਸ਼ੁਮਾਰ ਪਿੰਡ ਹਥਨ ਦੀ ਸਰਪੰਚੀ ਦੀਆਂ ਵੋਟਾਂ ਦੀ ਦੁਬਾਰਾ ਗਿਣਤੀ ਦਾ ਮਾਮਲਾ ਲੰਬੇ ਸਮੇਂ ਤੋਂ ਮਲੇਰਕੋਟਲਾ ਐੱਸ.ਡੀ.ਐੱਮ. ਦੀ ਅਦਾਲਤ ਵਿਚ ਚੱਲ ਰਿਹਾ ਸੀ | ਜਿਸ 'ਤੇ ਮਾਨਯੋਗ ਹਾਈਕੋਰਟ ਨੇ ਰੋਕ ਲਗਾ ਦਿੱਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਕਮਲਜੀਤ ਸਿੰਘ ਹਥਨ ਅਤੇ ਐਡਵੋਕੇਟ ਅੰਗਰੇਜ਼ ਸਿੰਘ ਢੀਂਡਸਾ ਨੇ ਦੱਸਿਆ ਕਿ ਇਸ ਸਬੰਧੀ ਮਲੇਰਕੋਟਲਾ ਵਿਖੇ ਐੱਸ.ਡੀ.ਐੱਮ. ਦੀ ਅਦਾਲਤ ਵਿਚ ਪਿੰਡ ਹਥਨ ਵਿਖੇ ਸਰਪੰਚੀ ਦੀਆਂ ਵੋਟਾਂ ਦੀ ਗਿਣਤੀ ਦੁਬਾਰਾ ਕਰਵਾਉਣ ਲਈ ਅਪੀਲ ਵਿਚਾਰ ਅਧੀਨ ਸੀ | ਅਪੀਲ ਕਰਤਾ ਸੰਦੀਪ ਸਿੰਘ ਹਥਨ ਵਲੋਂ ਦਾਅਵਾ ਕੀਤਾ ਸੀ ਕਿ ਵੋਟਾਂ ਦੀ ਗਿਣਤੀ ਦੇ ਦੌਰਾਨ ਕੁਝ ਵੋਟਾਂ ਦਾ ਸਹੀ ਰਿਕਾਰਡ ਨਹੀਂ ਰੱਖਿਆ ਗਿਆ | ਇਸ ਦੇ ਆਧਾਰ 'ਤੇ ਅਪੀਲ ਕਰਤਾ ਨੇ ਚੋਣ ਨਤੀਜਿਆਂ ਦੀ ਪੂਰੀ ਤਰ੍ਹਾਂ ਜਾਂਚ ਅਤੇ ਮੁੜ ਗਿਣਤੀ ਦੀ ਮੰਗ ਕੀਤੀ ਸੀ | ਲੰਬਾ ਸਮਾਂ ਇਹ ਮਾਮਲਾ ਐੱਸ.ਡੀ.ਐੱਮ. ਮਲੇਰਕੋਟਲਾ ਦੀ ਅਦਾਲਤ ਵਿਚ ਚੱਲਦਾ ਰਿਹਾ | ਪਿਛਲੇ ਸਮੇਂ 26 ਅਗਸਤ ਨੂੰ ਦੁਬਾਰਾ ਵੋਟਾਂ ਦੀ ਗਿਣਤੀ ਦੀ ਤਰੀਕ ਤਹਿ ਹੋਣ ਤੋਂ ਬਾਅਦ ਸਰਪੰਚ ਕਮਲਜੀਤ ਸਿੰਘ ਵਲੋਂ ਆਪਣਾ ਰੁੱਖ ਹਾਈਕੋਰਟ ਵੱਲ ਕੀਤਾ ਗਿਆ | ਐਡਵੋਕੇਟ ਅੰਗਰੇਜ਼ ਸਿੰਘ ਢੀਂਡਸਾ ਤੇ ਸਰਪੰਚ ਕਮਲਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਹਰਿਆਣਾ ਹਾਈਕੋਰਟ ਵਲੋਂ ਹੁਣ ਵੋਟਾਂ ਦੀ ਦੁਬਾਰਾ ਗਿਣਤੀ 'ਤੇ ਰੋਕ ਲਗਾ ਦਿੱਤੀ ਹੈ, ਜਿਸ ਲਈ ਉਹ ਮਾਨਯੋਗ ਹਾਈਕੋਰਟ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਨ | ਉੱਧਰ ਦੂਜੀ ਧਿਰ ਸੰਦੀਪ ਸਿੰਘ ਹਥਨ ਦਾ ਕਹਿਣਾ ਹੈ ਵੋਟਾਂ ਦੀ ਦੁਬਾਰਾ ਗਿਣਤੀ ਦੇ ਨਾਲ ਹੀ ਉਸ ਨੂੰ ਇਨਸਾਫ਼ ਮਿਲੇਗਾ | ਇਸ ਲਈ ਉਹ ਹੁਣ ਇਨਸਾਫ਼ ਲਈ ਉੱਚ ਅਦਾਲਤ ਦਾ ਬੂਹਾ ਖੜਕਾਉਣਗੇ | ਸੰਦੀਪ ਸਿੰਘ ਨੇ ਆਖਿਆ ਕਿ ਵੋਟਾਂ ਦੀ ਦੁਬਾਰਾ ਗਿਣਤੀ 'ਤੇ ਕਿਸੇ ਨੂੰ ਵੀ ਇਤਰਾਜ਼ ਨਹੀਂ ਹੋਣਾ ਚਾਹੀਦਾ | ਇਸ ਮੌਕੇ ਸਰਪੰਚ ਕਮਲਜੀਤ ਸਿੰਘ ਦੇ ਨਾਲ ਪ੍ਰਧਾਨ ਸਰਪੰਚ ਨਰਿੰਦਰ ਸਿੰਘ ਸੋਹੀ ਅਤੇ ਸਾਥੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ 20 ਉਮੀਦਵਾਰਾਂ ਨੇ ਵਾਪਸ ਲਈਆਂ ਨਾਮਜ਼ਦਗੀਆਂ 80 ਉਮੀਦਵਾਰ ਚੋਣ ਮੈਦਾਨ ਵਿਚ ਅਗਲੀ ਖ਼ਬਰ ਕੈਬਿ੍ਜ ਸਕੂਲ ਦੇ ਪਿ੍ੰਸੀਪਲ ਮਨਦੀਪ ਕੌਰ ਛੰਨਾ ਨੂੰ ਮਿਲਿਆ 'ਗੋਲਡਨ ਪਿ੍ੰਸੀਪਲ ਐਵਾਰਡ' <br/>
Ad Position 24
No active advertisement