ਸ਼ੇਰਪੁਰ, 7 ਦਸੰਬਰ (ਮੇਘ ਰਾਜ ਜੋਸ਼ੀ)-ਭਾਰਤੀਆ ਸਾਬਕਾ ਸੈਨਿਕ ਲੀਗ (ਪੰ.ਅਤੇ ਚੰਡੀ.) ਬਲਾਕ ਸ਼ੇਰਪੁਰ ਦੀ ਮਹੀਨਾਵਾਰ ਇਕੱਤਰਤਾ ਲੀਗ ਪ੍ਰਧਾਨ ਸੂਬੇਦਾਰ ਮੇਜਰ ਹਰਜੀਤ ਸਿੰਘ (ਸੇਵਾ ਮੁਕਤ) ਦੀ ਅਗਵਾਈ ਹੇਠ ਲੀਗ ਦਫ਼ਤਰ , ਪੁਰਾਣੀ ਤਹਿਸੀਲ ਵਿਖੇ ਹੋਈ | ਜਿਸ ਵਿਚ ਕਰਨਲ ਐੱਮ.ਐੱਸ ਕੁਲਾਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਸਭ ਤੋਂ ਪਹਿਲਾਂ ਲੀਗ ਦੇ ਮੈਂਬਰ ਸਾਬਕਾ ਸਰਪੰਚ ਸੁਖਦੇਵ ਸਿੰਘ ਬਿੰਨੜ ਕਾਲਾ ਬੂਲਾ ਅਤੇ ਸਿਪਾਹੀ ਨਾਜ਼ਰ ਸਿੰਘ ਸ਼ੇਰਪੁਰ ਦੀ ਬੇ-ਵਕਤੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਗਈ | ਉਪਰੰਤ ਕਰਨਲ ਕੁਲਾਰ ਨੇ ਬਲਾਕ ਸ਼ੇਰਪੁਰ,ਸੰਗਰੂਰ ਦੇ ਸਾਬਕਾ ਸੈਨਿਕਾਂ ਦੀ ਇੱਕਜੁੱਟਤਾ ਲਈ ਸਰਾਹਨਾਂ ਕੀਤੀ, ਉਨ੍ਹਾਂ ਕਿਹਾ ਕਿ ਸੂਬੇ ਦੇ ਸਾਢੇ ਚਾਰ ਲੱਖ ਦੇ ਕਰੀਬ ਸਾਬਕਾ ਸੈਨਿਕ ਜੋ ਛੋਟੇ ਵੱਡੇ ਅਲੱਗ- ਅਲੱਗ ਗਰੁੱਪਾਂ ਵਿਚ ਵਟੇ ਹੋਏ ਹਨ ਨੂੰ ਆਪਣੀਆਂ ਹੱਕੀ ਮੰਗਾਂ ਲਈ ਇੱਕਮੁੱਠ ਹੋਣ ਦੀ ਲੋੜ ਹੈ | ਸਾਬਕਾ ਸੈਨਿਕਾਂ ਨੂੰ ਵਿਸ਼ੇਸ਼ ਤੌਰ ਤੇ ਆਪਣੇ ਵੱਡੀ ਗਿਣਤੀ ਸਾਥੀਆਂ ਸਮੇਤ ਮਿਲਣ ਪੁੱਜੇ ਕਾਂਗਰਸ ਪਾਰਟੀ ਦੇ ਹਲਕਾ ਮਹਿਲ ਕਲਾਂ ਤੋਂ ਸੰਭਾਵੀ ਉਮੀਦਵਾਰ ਕਮਲਜੀਤ ਸਿੰਘ ਚੱਕ ਨੇ ਵੀ ਕਰਨਲ ਕੁਲਾਰ ਦੇ ਵਿਚਾਰਾਂ ਦੀ ਪ੍ਰਸ਼ੰਸਾ ਕੀਤੀ ਅਤੇ ਨੌਜਵਾਨ ਆਗੂ ਵਜੋਂ ਆਪਣੇ ਮਿਸ਼ਨ ਬਾਰੇ ਦੱਸਿਆ | ਇਸ ਮੌਕੇ ਸੀਨੀਅਰ ਸਿਟੀਜ਼ਨ ਕੈਪਟਨ ਬੁੱਧ ਸਿੰਘ, ਸੂਬੇਦਾਰ ਬਲਵੰਤ ਸਿੰਘ ਬਦੇਸ਼ਾਂ, ਸੂਬੇਦਾਰ ਕਰਮ ਸਿੰਘ ਬਦੇਸ਼ਾ, ਕੈਪਟਨ ਅਵਤਾਰ ਸਿੰਘ ਟਿੱਬਾ, ਸੂਬੇਦਾਰ ਸਿਕੰਦਰ ਸਿੰਘ, ਸੂਬੇਦਾਰ ਬਲਬੀਰ ਸਿੰਘ, ਸੂਬੇਦਾਰ ਜਰਨੈਲ ਸਿੰਘ, ਸੂਬੇਦਾਰ ਮਲਕੀਤ ਸਿੰਘ ਚੱਕ, ਨਾਇਬ ਸੂਬੇਦਾਰ ਵਿਸ਼ਨੰੂ ਭਗਵਾਨ, ਹੌਲਦਾਰ ਪ੍ਰੀਤਮ ਸਿੰਘ ਗਰੇਵਾਲ, ਹੌਲਦਾਰ ਰਾਮ ਸਿੰਘ, ਬੁੱਧ ਸਿੰਘ, ਹੌਲਦਾਰ ਹਰਜਿੰਦਰ ਸਿੰਘ, ਹੌਲਦਾਰ ਅਮਰਜੀਤ ਸਿੰਘ ਖਹਿਰਾ, ਹੌਲਦਾਰ ਬਲਕਾਰ ਸਿੰਘ ਖੇੜੀ, ਸਿਪਾਹੀ ਕਰਨੈਲ ਸਿੰਘ ਖੇੜੀ, ਜੋਗਿੰਦਰ ਸਿੰਘ, ਸਾਬਕਾ ਸਰਪੰਚ ਕੁਲਵਿੰਦਰ ਸਿੰਘ ਹਿੰਮਤਾਨਾ, ਮੱਤਾ ਕਬੱਡੀ ਖਿਡਾਰੀ, ਮੱਘਰ ਸਿੰਘ, ਕੁਲਵਿੰਦਰ ਸਿੰਘ ਖੇੜੀ ਤੋਂ ਇਲਾਵਾ ਹੋਰ ਵੀ ਸਾਬਕਾ ਸੈਨਿਕ ਹਾਜ਼ਰ ਸਨ |