ਭਾਜਪਾ ਵਲੋਂ ਪੰਜਾਬ ਯੂਨੀਵਰਸਿਟੀ ਸੈਨੇਟ ਚੋਣ ਸੰਬੰਧੀ ਮੀਟਿੰਗ
ਅਹਿਮਦਗੜ੍ਹ, 6 ਸਤੰਬਰ (ਰਣਧੀਰ ਸਿੰਘ ਮਹੋਲੀ) - ਪੰਜਾਬ ਯੂਨੀਵਰਸਿਟੀ ਸੈਨੇਟ ਚੋਣ ਸਬੰਧੀ ਭਾਜਪਾ ਦੇ ਮੰਡਲ ਪ੍ਰਧਾਨ ਐਡਵੋਕੇਟ ਅਮਿਤ ਕਰੀਰ ਦੀ ਅਗਵਾਈ ਵਿੱਚ ਭਾਜਪਾ ਆਗੂਆਂ ਤੇ ਅਹੁਦੇਦਾਰਾਂ ਵਲੋਂ ਕੀਤੀ ਵਿਸ਼ੇਸ਼ ਮੀਟਿਗ ਦੌਰਾਨ ਸੈਨੇਟ ਦੇ ਉਮੀਦਵਾਰ ਡਾ. ਮੁਕੇਸ਼ ਅਰੋੜਾ ਵਿਸ਼ੇਸ਼ ਤੌਰ ’ਤੇ ਪੁੱਜੇ ।
ਅਹਿਮਦਗੜ੍ਹ, 6 ਸਤੰਬਰ (ਰਣਧੀਰ ਸਿੰਘ ਮਹੋਲੀ) - ਪੰਜਾਬ ਯੂਨੀਵਰਸਿਟੀ ਸੈਨੇਟ ਚੋਣ ਸਬੰਧੀ ਭਾਜਪਾ ਦੇ ਮੰਡਲ ਪ੍ਰਧਾਨ ਐਡਵੋਕੇਟ ਅਮਿਤ ਕਰੀਰ ਦੀ ਅਗਵਾਈ ਵਿੱਚ ਭਾਜਪਾ ਆਗੂਆਂ ਤੇ ਅਹੁਦੇਦਾਰਾਂ ਵਲੋਂ ਕੀਤੀ ਵਿਸ਼ੇਸ਼ ਮੀਟਿਗ ਦੌਰਾਨ ਸੈਨੇਟ ਦੇ ਉਮੀਦਵਾਰ ਡਾ. ਮੁਕੇਸ਼ ਅਰੋੜਾ ਵਿਸ਼ੇਸ਼ ਤੌਰ ’ਤੇ ਪੁੱਜੇ । ਪ੍ਰਧਾਨ ਐਡਵੋਕੇਟ ਅਮਿਤ ਕਰੀਰ ਨੇ ਦੱਸਿਆ ਕਿ ਡਾ. ਮੁਕੇਸ਼ ਅਰੋੜਾ ਪਿਛਲੇ 30 ਸਾਲਾਂ ਤੋਂ ਲਗਾਤਾਰ ਅਜ਼ਾਦ ਆਪਣੇ ਤੌਰ ’ਤੇ ਚੋਣ ਜਿੱਤਦੇ ਆ ਰਹੇ ਹਨ। ਇਸ ਵਾਰ 20 ਸਤੰਬਰ ਨੂੰ ਪੰਜਾਬ ਯੂਨੀਵਰਸਿਟੀ ਸੈਨੇਟ ਦੀ ਚੋਣ ’ਚ ਭਾਜਪਾ ਵਲੋਂ ਉਮੀਦਵਾਰ ਹੋਣਗੇ । ਹਾਜ਼ਰੀਨ ਵਲੋਂ ਅਰੋੜਾ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਗਿਆ ਅਤੇ ਪੰਜਾਬ ਯੂਨੀਵਰਸਿਟੀ ਦੀ ਸਿੱਖਿਆ ਨਾਲ ਸੰਬੰਧਿਤ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ । ਇਸ ਮੌਕੇ ਤੇ ਡਾ. ਨੀਤੂ ਓਹਰੀ, ਆਸ਼ੂ ਹਾਂਡਾ, ਵਿਜੇ ਸ਼ਰਮਾ, ਰਮੇਸ਼ ਚੰਦ ਘਈ, ਸਚਿਨ ਮੁਲਤਾਨੀ, ਬੌਬੀ, ਹਰਸ਼ ਗੋਇਲ, ਸਮਾਜ ਸੇਵਿਕਾ ਨੀਲਮ ਰਾਣੀ, ਐਡਵੋਕੇਟ ਪਰਸ਼ੋਤਮ ਗੋਇਲ, ਲੈਕਚਰਾਰ ਮਨੀਸ਼ਾ, ਭੁਪੇਸ਼ ਵਿਨਾਇਕ ਆਦਿ ਮੌਜੂਦ ਸਨ।