06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਸਾਹਿਤ ਸਭਾ ਸ਼ੇਰਪੁਰ ਵਲੋਂ ਮਾ: ਦਰਸ਼ਨ ਸਿੰਘ ਕਾਤਿਲ ਅਤੇ ਵਿਦਵਾਨ ਸਿੰਘ ਸੋਨੀ ਨੂੰ ਯਾਦ ਕੀਤਾ

ਸ਼ੇਰਪੁਰ, 6 ਸਤੰਬਰ (ਮੇਘ ਰਾਜ ਜੋਸ਼ੀ) - ਸਾਹਿਤ ਸਭਾ ਸ਼ੇਰਪੁਰ ਦੀ ਇਕੱਤਰਤਾ ਵਿਅੰਗ ਕਵੀ ਹਰਨੇਕ ਸਿੰਘ ਸ਼ੇਰਪੁਰੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਇਲਾਕੇ ਦੇ ਸਾਹਿਤਕਾਰਾਂ, ਪਾਠਕਾਂ ਨੇ ਹਿੱਸਾ ਲਿਆ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਸ਼ੇਰਪੁਰ, 6 ਸਤੰਬਰ (ਮੇਘ ਰਾਜ ਜੋਸ਼ੀ) - ਸਾਹਿਤ ਸਭਾ ਸ਼ੇਰਪੁਰ ਦੀ ਇਕੱਤਰਤਾ ਵਿਅੰਗ ਕਵੀ ਹਰਨੇਕ ਸਿੰਘ ਸ਼ੇਰਪੁਰੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਇਲਾਕੇ ਦੇ ਸਾਹਿਤਕਾਰਾਂ, ਪਾਠਕਾਂ ਨੇ ਹਿੱਸਾ ਲਿਆ। ਸਭ ਤੋਂ ਪਹਿਲਾਂ ਸਭਾ ਦੇ ਮੁਢਲੇ ਮੈਂਬਰਾਂ ‘ਚ ਸ਼ੁਮਾਰ ਮਾਸਟਰ ਦਰਸ਼ਨ ਸਿੰਘ ‘ਕਾਤਿਲ’ ਨੂੰ ਉਨ੍ਹਾਂ ਦੀ18ਵੀਂ ਬਰਸੀ ਮੌਕੇ ਯਾਦ ਕੀਤਾ ਗਿਆ ਅਤੇ ਬੀਤੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਪ੍ਰਸਿੱਧ ਵਿਗਿਆਨੀ ਅਤੇ ਸਾਹਿਤਕਾਰ ਸ੍ਰੀ ਵਿਦਵਾਨ ਸਿੰਘ ਸੋਨੀ ਦੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਸਾਂਝਾ ਕੀਤਾ । ਹਾਜ਼ਰ ਲੇਖਕਾਂ ਵਲੋਂ ਆਪੋ ਆਪਣੀਆਂ ਰਚਨਾਵਾਂ ਨਾਲ ਸਾਂਝ ਪਾਈ, ਜਿਸ ਦੌਰਾਨ ਭੋਲਾ ਸਿੰਘ ਟਿੱਬਾ ਨੇ ਛੋਟੀ ਬਹਿਰ ਦੀ ਗ਼ਜ਼ਲ, ਵਿਜੈ ਕੁਮਾਰ ਹੈਪੀ ਵਲੋਂ ‘ਸੁਰਮਾਂ’, ਮਨਦੀਪ ਸ਼ਾਇਰ ਨੇ ਨਜ਼ਮ ‘ਬਾਘਾ ਬਾਰਡਰ’ ਪੇਸ਼ ਕੀਤੀ। ਪ੍ਰਸਿੱਧ ਗੀਤਕਾਰ ਬਖਸ਼ੀਸ਼ ਅਲਾਲ ਉਰਫ਼ ਸਿੱਧੂ ਅਲਾਲ ਨੇ ‘ਮਾਂ ਦਾ ਕਰਜ਼’ ਅਤੇ ‘ਬਿਰਧ ਆਸ਼ਰਮ’ ਨਾਲ ਹਾਜ਼ਰੀ ਲਵਾਈ, ਉੱਭਰਦੇ ਸ਼ਾਇਰ ਧਰਮਵੀਰ ਕਪਿਲ ਨੇ ਆਪਣੀ ਗ਼ਜ਼ਲ ‘ਫੁੱਲਾਂ ਨਾਲ ਲੱਦੇ ਜਿਹੜੇ ਖੁਸ਼ਬੂ ਫਲਾਉਣਗੇ’ ਨਾਲ ਵਾਹ-ਵਾਹ ਖੱਟੀ। ਸਭਾ ਦੇ ਪ੍ਰਧਾਨ ਹਰਜੀਤ ਸਿੰਘ ਕਾਤਿਲ ਨੇ ਗ਼ਜ਼ਲ ‘ਮੇਰੇ ਨਾਂ ਤੋਂ ਕੁਝ ਕੁ ਬੰਦੇ ਜਲਦੇ ਨੇ, ਸ਼ਹਿਰ ਜਿਨ੍ਹਾਂ ਦੇ ਕਾਲੇ ਧੰਦੇ ਚਲਦੇ ਨੇ।’ ਤਰਨੰਮ ਵਿੱਚ ਪੇਸ਼ ਕੀਤੀ। ਸਭਾ ਦੇ ਸਰਪ੍ਰਸਤ ਸੁਖਦੇਵ ਸਿੰਘ ਔਲਖ ਨੇ ਪੜੀਆਂ ਗਈਆਂ ਰਚਨਾਵਾਂ ਤੇ ਟਿੱਪਣੀਆਂ/ ਸਰਹਾਨਾ ਕਰਦੇ ਹੋਏ ਹੋਰ ਬਿਹਤਰ ਲੇਖਣੀ ਅਤੇ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮਾਸਟਰ ਜੋਗਿੰਦਰ ਸਿੰਘ ਬੜਿੰਗ (ਨਾਗ), ਹਰਨੇਕ ਸਿੰਘ ਸ਼ੇਰਪੁਰੀ ਅਤੇ ਡਾ: ਭਰਪੂਰ ਸਿੰਘ ਭੱਠਲ ਕਾਲਾਬੂਲਾ ਨੇ ਪਾਠਕ ਵਰਗ ਵੱਜੋਂ ਆਨੰਦ ਮਾਣਿਆ।
Ad Position 22
No active advertisement
ਪਿਛਲੀ ਖ਼ਬਰ ਨਵ-ਨਿਯੁਕਤ ਸਰਕਲ ਪ੍ਰਧਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਅਗਲੀ ਖ਼ਬਰ ਐਸ.ਯੂ.ਐਸ. ਕਾਲਜ ਮਹਿਲਾਂ ਵਿਖੇ ਅਧਿਆਪਕ ਦਿਵਸ ਮਨਾਇਆ
Ad Position 24