08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਕਹੇਰੂ ਸਹਿਕਾਰੀ ਸਭਾਵਾਂ ਦੇ ਕਮੇਟੀ ਮੈਂਬਰਾਂ ਦੀ ਚੋਣ ਸੰਪੰਨ <br/>

Ad Position 21
repet_subhas-goyals [Copy P29]
ਨਵੇਂ ਚੁਣੇ ਗਏ ਕਮੇਟੀ ਮੈਂਬਰ | ਤਸਵੀਰ : ਲਖਵੀਰ ਸਿੰਘ ਧਾਂਦਰਾ <br/> 08-12-2025
ਧੂਰੀ, 7 ਦਸੰਬਰ (ਲਖਵੀਰ ਸਿੰਘ ਧਾਂਦਰਾ)-ਦੀ ਕਹੇਰੂ ਬਹੁਮੰਤਵੀ ਸਹਿਕਾਰੀ ਸਭਾ ਲਿਮ: ਦੇ ਕਮੇਟੀ ਮੈਂਬਰਾਂ ਦੀ ਚੋਣ ਸਰਬਸੰਮਤੀ ਨਾਲ ਸੰਪੰਨ ਹੋਈ | ਸਭਾ ਦੇ ਸੈਕਟਰੀ ਗੁਰਚਰਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਕਹੇਰੂ, ਦੌਲਤਪੁਰ ਅਤੇ ਜਹਾਂਗੀਰ ਤੇ ਆਧਾਰਿਤ ਸਭਾ ਦੇ ਪਿੰਡ ਵਾਈਜ਼ ਮੈਂਬਰਾਂ ਦੀ ਕੀਤੀ ਗਈ ਚੋਣ ਵਿਚ ਕਹੇਰੂ ਦੇ ਨਰਪਿੰਦਰ ਸਿੰਘ, ਭਵਨ ਸਿੰਘ, ਸੁਖਵਿੰਦਰ ਸਿੰਘ, ਮਹਿੰਦਰ ਸਿੰਘ, ਜੰਗੀਰ ਕੌਰ, ਪਿੰਡ ਦੌਲਤਪੁਰ ਦੇ ਸਰਬਜੀਤ ਸਿੰਘ ਅਤੇ ਪਿੰਡ ਜਹਾਂਗੀਰ ਦੇ ਅਮਨਦੀਪ ਸਿੰਘ, ਸੁਖਪਾਲ ਸਿੰਘ, ਗੁਰਦੀਪ ਸਿੰਘ, ਸੁਰਜੀਤ ਕੌਰ ਅਤੇ ਨਿਰਮਲ ਸਿੰਘ ਮੈਂਬਰ ਚੁਣੇ ਗਏ | ਨਵੇਂ ਚੁਣੇ ਗਏ ਆਗੂਆਂ ਨੇ ਸਹਿਮਤੀ ਨਾਲ ਕਿਹਾ ਕਿ ਉਹ ਸਭਾ ਦੇ ਖੇਤਰੀ ਮੈਂਬਰਾਂ, ਖ਼ਾਸ ਕਰ ਕੇ ਕਿਸਾਨਾਂ ਨੂੰ ਸੁਚੱਜੀਆਂ ਅਤੇ ਸੁਧਰੀਆਂ ਸੇਵਾਵਾਂ ਦੇਣ ਲਈ ਕੋਈ ਕਮੀ ਨਹੀਂ ਛੱਡਣਗੇ | ਉਨ•ਾਂ ਨੇ ਭਰੋਸਾ ਦਿਵਾਇਆ ਕਿ ਸਹਿਕਾਰੀ ਸਭਾ ਨੂੰ ਹੋਰ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਬਣਾਉਣ ਵਾਸਤੇ ਉਹ ਹਰ ਸੰਭਵ ਕੋਸ਼ਿਸ਼ ਕਰਨਗੇ | ਨਵੇਂ ਮੈਂਬਰਾਂ ਨੇ ਕਿਹਾ ਕਿ ਖੇਤੀਬਾੜੀ ਨਾਲ ਸਬੰਧਿਤ ਸਹਾਇਤਾ, ਸਸਤੇ ਕਰਜ਼ੇ, ਖਾਦ-ਬੀਜ ਦੀ ਸਹੂਲਤ ਅਤੇ ਪਿੰਡ ਪੱਧਰ 'ਤੇ ਸਹਿਕਾਰੀ ਜਾਗਰੂਕਤਾ ਵਧਾਉਣ ਲਈ ਨਵੇਂ ਕਦਮ ਚੁੱਕੇ ਜਾਣਗੇ | ਇਸ ਮੌਕੇ 'ਤੇ ਸਥਾਨਕ ਨਿਵਾਸੀਆਂ ਅਤੇ ਸਭਾ ਮੈਂਬਰਾਂ ਨੇ ਨਵ-ਨਿਯੁਕਤ ਕਮੇਟੀ ਨੂੰ ਵਧਾਈ ਦਿੱਤੀ ਅਤੇ ਉਨ•ਾਂ ਤੋਂ ਉਮੀਦ ਜਤਾਈ ਕਿ ਉਹ ਪਿੰਡਾਂ ਦੇ ਹਿਤਾਂ ਨੂੰ ਪ੍ਰਾਥਮਿਕਤਾ ਦੇਣਗੇ | ਚੋਣ ਪ੍ਰਕਿਰਿਆ ਦੌਰਾਨ ਇੰਦਰਪਾਲ ਸਿੰਘ ਗੋਲਡੀ ਕਹੇਰੂ ਮੈਂਬਰ ਜ਼ਿਲ•ਾ ਪ੍ਰੀਸ਼ਦ, ਬੇਅੰਤ ਸਿੰਘ ਜਹਾਂਗੀਰ, ਅਮਰਜੀਤ ਸਿੰਘ ਕਹੇਰੂ ਅਤੇ ਅਨੇਕ ਹੋਰ ਪਤਵੰਤੇ ਹਾਜ਼ਰ ਸਨ | ਉਨ•ਾਂ ਨੇ ਸਹਿਕਾਰੀ ਸਭਾਵਾਂ ਦੀ ਮਜ਼ਬੂਤੀ ਲਈ ਸਾਂਝੇ ਯਤਨਾਂ ਦੀ ਲੋੜ ਉੱਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਨਵੀਂ ਬਣੀ ਕਮੇਟੀ ਤੋਂ ਉਮੀਦ ਹੈ ਕਿ ਉਹ ਸਭਾ ਦੇ ਕੰਮਕਾਜ ਵਿਚ ਨਵੀਂ ਤਾਜ਼ਗੀ, ਤਰਕਸ਼ੀਲ ਸੋਚ ਅਤੇ ਸੇਵਾ ਭਾਵਨਾ ਲਿਆਵੇਗੀ |

Ad Position 22
No active advertisement
ਪਿਛਲੀ ਖ਼ਬਰ ਵਰਿੰਦਰ ਸਿੰਘ ਨੇ ਟੀਚਰ ਫੈਸਟ 'ਚ ਪ੍ਰਾਪਤ ਕੀਤਾ ਪਹਿਲਾ ਸਥਾਨ <br/> ਅਗਲੀ ਖ਼ਬਰ ਸਟੱਡੀ ਸਰਕਲ ਵਲੋਂ ਭਾਈ ਵੀਰ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਵਿੱਦਿਅਕ ਸਮਾਗਮ ਕਰਵਾਇਆ <br/>
Ad Position 24