09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਵਰਿੰਦਰ ਸਿੰਘ ਨੇ ਟੀਚਰ ਫੈਸਟ 'ਚ ਪ੍ਰਾਪਤ ਕੀਤਾ ਪਹਿਲਾ ਸਥਾਨ <br/>

Ad Position 21
repet_subhas-goyals [Copy P29]
ਸਰਕਾਰੀ ਹਾਈ ਸਕੂਲ ਝੁਨੇਰ ਦੇ ਅਧਿਆਪਕ ਵਰਿੰਦਰ ਸਿੰਘ ਸਾਇੰਸ ਮਾਸਟਰ ਅਤੇ ਸੰਜੀਵ ਕੁਮਾਰ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ | ਤਸਵੀਰ : ਜਸਵੀਰ ਸਿੰਘ ਜੱਸੀ <br/> 08-12-2025
ਸੰਦੌੜ, 7 ਦਸੰਬਰ (ਜਸਵੀਰ ਸਿੰਘ ਜੱਸੀ)-ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਨੋਡਲ ਅਫ਼ਸਰ ਮੁਹੰਮਦ ਇਮਰਾਨ ਬੀ.ਐੱਨ.ਓ ਅਹਿਮਦਗੜ•ਅਤੇ ਹੈੱਡ ਮਿਸਟਰੈੱਸ ਸਨਾਵਰ ਸੁਲਤਾਨਾ ਦੀ ਅਗਵਾਈ ਵਿਚ ਟੀਚਰ ਫੈਸਟ ਮੁਕਾਬਲੇ ਸਰਕਾਰੀ ਹਾਈ ਸਕੂਲ ਨਾਰੋਮਾਜਰਾ ਕਰਵਾਏ ਗਏ | ਇਸ ਪ੍ਰੋਗਰਾਮ ਵਿਚ ਦਸ ਵੱਖ-ਵੱਖ ਥੀਮਾਂ ਤਹਿਤ ਅਧਿਆਪਕਾਂ ਦੁਆਰਾ ਵਰਤੀਆਂ ਜਾਂਦੀਆਂ ਪੜ੍ਹਾਉਣ ਵਿਧੀਆਂ ਦੇ ਮੁਕਾਬਲੇ ਕਰਵਾਏ ਗਏ | ਇਨ•ਾਂ ਮੁਕਾਬਲਿਆਂ ਵਿਚ ਸਰਕਾਰੀ ਹਾਈ ਸਕੂਲ ਝੁਨੇਰ ਦੇ ਬਹੁਤ ਹੀ ਹੋਣਹਾਰ ਅਧਿਆਪਕ ਵਰਿੰਦਰ ਸਿੰਘ ਸਾਇੰਸ ਮਾਸਟਰ ਅਤੇ ਸੰਜੀਵ ਕੁਮਾਰ ਕੰਪਿਊਟਰ ਅਧਿਆਪਕ ਨੇ ਵੱਖ-ਵੱਖ ਥੀਮਾਂ ਤਹਿਤ ਹਿੱਸਾ ਲਿਆ ਅਤੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬਲਾਕ ਪੱਧਰੀ ਟੀਚਰ ਫੈਸਟ ਵਿਚ ਪਹਿਲਾ ਸਥਾਨ ਪ੍ਰਾਪਤ ਕਰ ਕੇ ਜ਼ਿਲ•ਾ ਪੱਧਰੀ ਮੁਕਾਬਲਿਆਂ ਲਈ ਕੁਆਲੀਫ਼ਾਈ ਕੀਤਾ ਗਿਆ | ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਉਨ•ਾਂ ਨੂੰ ਪ੍ਰਸ਼ੰਸਾ ਪੱਤਰ ਅਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਇਨ•ਾਂ ਮੁਕਾਬਲਿਆਂ ਵਿੱਚ ਅਹਿਮਦਗੜ•ਬਲਾਕ ਦੇ ਵੱਖ-ਵੱਖ ਸਕੂਲਾਂ ਤੋਂ ਵੱਡੀ ਗਿਣਤੀ ਵਿਚ ਅਧਿਆਪਕਾਂ ਨੇ ਭਾਗ ਲਿਆ | ਸਾਰੇ ਹੀ ਅਧਿਆਪਕਾਂ ਵਲੋਂ ਆਪਣੀ ਕਾਰਗੁਜ਼ਾਰੀ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤਾ | ਵਿਭਾਗ ਦੀਆਂ ਹਦਾਇਤਾਂ ਅਨੁਸਾਰ ਆਰਤੀ ਗੁਪਤਾ ਪਿ੍ੰਸੀਪਲ, ਰਚਨਾ ਸਿੱਧੂ ਲੈਕਚਰਾਰ ਪੰਜਾਬੀ, ਜੀਵਨ ਲੈਕਚਰਾਰ ਅੰਗਰੇਜ਼ੀ, ਸਵਰਨਜੀਤ ਸਿੰਘ ਲੈਕਚਰ ਹਿਸਾਬ, ਮਨਦੀਪ ਸਿੰਘ ਡੀ. ਐਮ. ਸਪੋਰਟਸ, ਸ੍ਰੀਮਤੀ ਫਰਹੀਨ ਖ਼ਾਨ ਲੈਕਚਰ ਫਾਈਨ ਆਰਟਸ, ਸਾਹਿਬਾਜ਼ ਐੱਸ.ਐੱਸ. ਮਾਸਟਰ, ਬਿੰਦਰਪਾਲ ਕੌਰ ਨੇ ਜੱਜਮੈਂਟ ਦੀ ਡਿਊਟੀ ਨਿਭਾਈ | ਮੁੱਖ ਅਧਿਆਪਕਾ ਮੈਡਮ ਬਲਵਿੰਦਰ ਪਾਲ ਕੌਰ ਵਲੋਂ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਕਿ ਵਰਿੰਦਰ ਸਿੰਘ ਸਾਇੰਸ ਮਾਸਟਰ ਵਲੋਂ ਪਹਿਲਾਂ ਵੀ ਵੱਖ-ਵੱਖ ਮੁਕਾਬਲਿਆਂ ਵਿਚ ਚੰਗੇ ਸਥਾਨ ਹਾਸਲ ਕਰ ਕੇ ਸਾਡੇ ਸਰਕਾਰੀ ਹਾਈ ਸਕੂਲ ਝੁਨੇਰ ਦਾ ਨਾਮ ਰੌਸ਼ਨ ਕੀਤਾ ਹੈ | ਸਮੂਹ ਸਟਾਫ਼ ਵਲੋਂ ਅਧਿਆਪਕਾਂ ਦੀ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ ਗਈ ਅਤੇ ਦੋਵਾਂ ਅਧਿਆਪਕਾਂ ਦਾ ਸਕੂਲ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ | ਇਸ ਸਮੇਂ ਰਾਜਵਿੰਦਰ ਸਿੰਘ, ਬਲਵੰਤ ਸਿੰਘ, ਮੁਹੰਮਦ ਅਨਸ, ਸਿਤਾਰ ਖਾਂ, ਰਾਜਦੀਪ ਸਿੰਘ, ਮਨਜੀਤ ਕੌਰ, ਸੰਦੀਪ ਕੌਰ, ਸਵਰਨ ਕੌਰ, ਨੇਹਾ ਗਰਗ, ਮੈਡਮ ਪ੍ਰਤਿਮਾ ਆਦਿ ਅਧਿਆਪਕ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਕੈਬਨਿਟ ਮੰਤਰੀ ਕੋਟਲੀ ਤੇ ਲੱਖਾ ਪਾਇਲ ਵਲੋਂ ਪੰਜਾਬ ਦੀ ਮਹਾਨ ਵਿਰਾਸਤ ਕਵੀਸ਼ਰੀ ਕਲਾ ਨੂੰ ਬਚਾਉਣ ਦਾ ਸੱਦਾ <br/... ਅਗਲੀ ਖ਼ਬਰ ਕਹੇਰੂ ਸਹਿਕਾਰੀ ਸਭਾਵਾਂ ਦੇ ਕਮੇਟੀ ਮੈਂਬਰਾਂ ਦੀ ਚੋਣ ਸੰਪੰਨ <br/>
Ad Position 24