09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਸਾਬਕਾ ਕੈਬਨਿਟ ਮੰਤਰੀ ਕੋਟਲੀ ਤੇ ਲੱਖਾ ਪਾਇਲ ਵਲੋਂ ਪੰਜਾਬ ਦੀ ਮਹਾਨ ਵਿਰਾਸਤ ਕਵੀਸ਼ਰੀ ਕਲਾ ਨੂੰ ਬਚਾਉਣ ਦਾ ਸੱਦਾ <br/>

Ad Position 21
repet_subhas-goyals [Copy P29]
ਗੱਲਬਾਤ ਕਰਦੇ ਹੋਏ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਅਤੇ ਸਾਬਕਾ ਵਿਧਾਇਕ ਲਖਬੀਰ ਸਿੰਘ ਲੱਖਾ ਪਾਇਲ, ਜੱਸੀ ਖੰਗੂੜਾ, ਜਥੇਦਾਰ ਗੁਰਜੀਵਨ ਸਿੰਘ ਸਰੌਦ ਤੇ ਆਗੂ | ਤਸਵੀਰ: ਸਰੌਦ <br/> 08-12-2025
ਮਲੇਰਕੋਟਲਾ, 7 ਦਸੰਬਰ (ਮਨਜਿੰਦਰ ਸਿੰਘ ਸਰੌਦ)-ਨੇੜਲੇ ਪਿੰਡ ਸਰੌਦ ਵਿਖੇ ਇੱਕ ਵਿਰਾਸਤੀ ਸਮਾਗਮ ਵਿਚ ਸ਼ਿਰਕਤ ਕਰਨ ਮੌਕੇ ਗੱਲਬਾਤ ਕਰਦਿਆਂ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਅਤੇ ਹਲਕਾ ਪਾਇਲ ਦੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਪੰਜਾਬ ਦੀ ਮਹਾਨ ਸਭਿਆਚਾਰਕ ਧਰੋਹਰ ਅਤੇ ਵਿਰਾਸਤ ਨੂੰ ਬਚਾਉਣ ਲਈ ਅੱਗੇ ਆਵੇ | ਉਨ•ਾਂ ਕਿਹਾ ਕਿ ਮਹਾਨ ਵਿਰਾਸਤ ਪਿੱਛੇ ਛੁਪੀਆਂ ਕਦਰਾਂ ਕੀਮਤਾਂ ਦਾ ਖ਼ਜ਼ਾਨਾ ਸਮੁੱਚੇ ਪੰਜਾਬ ਦੀ ਵੱਖਰੀ ਪਹਿਚਾਣ ਹੈ | ਦੋਵਾਂ ਸੀਨੀਅਰ ਆਗੂਆਂ ਨੇ ਜਥੇਦਾਰ ਗੁਰਜੀਵਨ ਸਿੰਘ ਸਰੌਦ ਵਲੋਂ ਕਰਵਾਏ ਕਵੀਸ਼ਰੀ ਮੇਲੇ ਵਿਚ ਹਾਜ਼ਰ ਹੁੰਦਿਆਂ ਕਿਹਾ ਕਿ ਪੰਜਾਬ ਦੇ ਹਰ ਪਿੰਡ ਵਿਚ ਵਿਰਾਸਤ ਸਬੰਧੀ ਸਭਾ ਜੁੜਨੀ ਚਾਹੀਦੀ ਹੈ, ਸੱਥ ਜੁੜਨੀ ਚਾਹੀਦੀ ਹੈ ਅਤੇ ਪੰਜਾਬ ਦੀਆਂ ਸਭਿਆਚਾਰਕ ਸਾਂਝਾਂ ਹੀ ਨਹੀਂ ਭਾਈਚਾਰਕ ਸਾਂਝਾ ਵੀ ਕਾਇਮ ਰਹਿਣੀਆਂ ਚਾਹੀਦੀਆਂ ਹਨ | ਉਨ•ਾਂ ਖ਼ੁਸ਼ੀ ਪ੍ਰਗਟਾਈ ਕਿ ਮਲੇਰਕੋਟਲਾ ਇਲਾਕੇ ਵਿਚ ਹਿੰਦੂ, ਸਿੱਖ, ਮੁਸਲਮਾਨ ਭਰਾ ਜਿਸ ਤਰਾਂ ਇਕੱਠੇ ਹੋ ਕੇ ਆਪੋ ਆਪਣੇ ਕਾਰੋਬਾਰ ਅਤੇ ਪੰਜਾਬ ਦੀ ਆਰਥਿਕਤਾ ਨੂੰ ਵੱਡੇ ਪੱਧਰ 'ਤੇ ਹੁਲਾਰਾ ਦੇ ਰਹੇ ਹਨ ਉਹ ਪੰਜਾਬ ਦੀ ਮਹਾਨ ਵਿਰਾਸਤ ਦੀ ਨਿਸ਼ਾਨੀ ਹੈ | ਉਨ•ਾਂ ਕਿਹਾ ਕਿ ਸਾਨੂੰ ਗੁਰੂਆਂ ਪੀਰਾਂ ਪੈਗ਼ੰਬਰਾਂ ਨੇ ਇਹੋ ਕੁਝ ਸਿਖਾਇਆ ਹੈ ਅਤੇ 1947 ਤੋਂ ਪਹਿਲਾਂ ਭਾਰਤ ਵਿਚ ਇਹ ਸਾਂਝ ਮੁਲਕ ਦੀ ਆਰਥਿਕਤਾ ਨੂੰ ਵੱਡੇ ਪੱਧਰ 'ਤੇ ਹੁਲਾਰਾ ਦੇ ਰਹੀ ਸੀ | ਸਾਬਕਾ ਮੰਤਰੀ ਕੋਟਲੀ ਅਤੇ ਸਾਬਕਾ ਵਿਧਾਇਕ ਲੱਖਾ ਪਾਇਲ ਨੇ ਕਿਹਾ ਕਿ ਪੰਜਾਬ ਦਾ ਗੀਤ ਸੰਗੀਤ, ਪੁਰਾਤਨ ਸਭਿਆਚਾਰ, ਗਿੱਧਾ ਸੰਗੀਤ ਵੀ ਪੰਜਾਬ ਦੀ ਵਿਰਾਸਤ ਹੈ ਤੇ ਇਸ ਵਿਰਾਸਤ ਨੂੰ ਮੁੜ ਤੋਂ ਸੰਭਾਲਣ ਲਈ ਹਰ ਪੰਜਾਬੀ ਨੂੰ ਯਤਨਸ਼ੀਲ ਹੋਣ ਦੀ ਲੋੜ ਹੈ ਭਾਵੇਂ ਉਹ ਕਿਸੇ ਵੀ ਮਜ਼•ਬ ਜਾਂ ਅਕੀਦੇ ਨਾਲ ਸੰਬੰਧਿਤ ਹੋਵੇ | ਇਸ ਮੌਕੇ ਸਾਬਕਾ ਵਿਧਾਇਕ ਜਸਬੀਰ ਸਿੰਘ ਜੱਸੀ ਖੰਗੂੜਾ, ਜਥੇਦਾਰ ਗੁਰਜੀਵਨ ਸਿੰਘ ਸਰੌਦ, ਸੀਨੀਅਰ ਆਗੂ ਕੁਲਦੀਪ ਸਿੰਘ ਬਰਮਾਲੀਪੁਰ, ਕੌਂਸਲਰ ਜੱਸਾ ਰੋੜੀਆਂ, ਰਜਿੰਦਰ ਸਿੰਘ ਕਾਕਾ ਰੋੜੀਆਂ ਸਾਬਕਾ ਚੇਅਰਮੈਨ, ਕੌਂਸਲਰ ਜੱਸਾ ਰੋੜੀਆਂ, ਕੌਂਸਲਰ ਪੋਲਾ ਰੋੜੀਆਂ ਕੌਂਸਲਰ, ਕੌਂਸਲਰ ਗੁਰਦੀਪ ਸਿੰਘ ਸੋਮਲਖੇੜੀ ,ਉੱਘੇ ਸਮਾਜ ਸੇਵੀ ਅਵਤਾਰ ਸਿੰਘ ਜਰਗੜੀ, ਸਾਬਕਾ ਸਰਪੰਚ ਜਸਪ੍ਰੀਤ ਸਿੰਘ ਜਰਗ, ਜਥੇਦਾਰ ਨਾਜ਼ਰ ਸਿੰਘ ਲਸਾੜਾ, ਮਹੰਤ ਹਰਪਾਲ ਦਾਸ ਡੇਰਾ ਇਮਾਮਗੜ, ਰਬਨਪਾਲ ਸਿੰਘ ਸਰਪੰਚ ਧਮੋਟ ਖ਼ੁਰਦ, ਪਟਵਾਰੀ ਜਸਵੰਤ ਸਿੰਘ ਧਮੋਟ ਕਲਾਂ, ਜੁਗਰਾਜ ਸਿੰਘ ਗਿੱਲ ਮਕਸੂਦੜਾ, ਗੋਲਡੀ ਮਕਸੂਦੜਾ, ਇੰਚਾਰਜ ਸੋਸ਼ਲ ਮੀਡੀਆ ਸੈਲ, ਨੰਬਰਦਾਰ ਹਰਮਨਜੀਤ ਸਿੰਘ ਘੁਡਣੀ ਕਲਾਂ, ਸੁਖਵੰਤ ਸਿੰਘ ਪੰਧੇਰਖੇੜੀ, ਬਾਬਾ ਸੁਖਦੇਵ ਸਿੰਘ ਰੋੜੀਆਂ, ਗੁਰਦੀਪ ਸਿੰਘ ਫ਼ੌਜੀ ਦਾਉਮਾਜਰਾ, ਅਮਰਜੀਤ ਸਿੰਘ ਫ਼ੌਜੀ ਮਕਸੂਦੜਾ, ਨੰਬਰਦਾਰ ਕਸ਼ਮੀਰ ਸਿੰਘ ਬਰਮਾਲੀਪੁਰ, ਗੁਰਪ੍ਰੀਤ ਸਿੰਘ ਖ਼ਾਲਸਾ ਘਲੋਟੀ, ਸੁਖਪਾਲ ਸਿੰਘ ਜੀਰਖ, ਪ੍ਰਧਾਨ ਗੁਰਦੁਆਰਾ ਕਮੇਟੀ ਲਖਬੀਰ ਸਿੰਘ ਧੌਲ ਕਲਾਂ, ਨਰੇਸ਼ ਸਿੰਘ ਮਲੌਦ, ਨੰਬਰਦਾਰ ਪਿ੍ਥੀ ਸਿੰਘ, ਸਰਪੰਚ ਜਸਵੰਤ ਸਿੰਘ ਮਦਨੀਪੁਰ, ਕੁਲਵੰਤ ਸਿੰਘ ਚੋਮੋ, ਬਲਵਿੰਦਰ ਸਿੰਘ ਝੱਮਟ, ਇੰਦਰਜੀਤ ਸਿੰਘ ਕੁਲਾੜ ਕੌਂਸਲਰ ਹਰਭਜਨ ਸਿੰਘ ਸੰਦੀਲਾ, ਰਣਬੀਰ ਸਿੰਘ ਰੋੜੀਆਂ ਪ੍ਰਧਾਨ ਸਹਿਕਾਰੀ ਸਭਾ, ਦਰਸ਼ਨ ਸਿੰਘ ਜੋਗੀਮਾਜਰਾ ਸਾਬਕਾ ਸਰਪੰਚ ਕਿ੍ਸ਼ਨ ਦੇਵ ਜੋਗੀ ਮਾਗਰਾ, ਕੁਲਜਿੰਦਰ ਸਿੰਘ ਸਾਬਕਾ ਸਰਪੰਚ ਮਾਂਗੇਵਾਲ, ਸਾਬਕਾ ਸਰਪੰਚ ਜਤਿੰਦਰ ਪਾਲ ਸਿੰਘ ਲਸਾੜਾ, ਸਰਪੰਚ ਜਗਰੂਪ ਸਿੰਘ ਉਕਸੀ, ਬਲਜੀਤ ਸਿੰਘ ਸਾਬਕਾ ਬਣ ਅਧਿਕਾਰੀ, ਦਰਸ਼ਨ ਸਿੰਘ ਰੱਬੋ ਸਾਬਕਾ ਮੈਂਬਰ ਬਲਾਕ ਸੰਮਤੀ ਰਾਣਾ ਸੇਖਾ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡਾ. ਹਰਦੇਵ ਸਿੰਘ ਵਿਰਕ ਦੀ ਪੁਸਤਕ 'ਮੇਰਾ ਜੀਵਨ ਸਫ਼ਰ' ਲੋਕ ਅਰਪਣ <br/> ਅਗਲੀ ਖ਼ਬਰ ਵਰਿੰਦਰ ਸਿੰਘ ਨੇ ਟੀਚਰ ਫੈਸਟ 'ਚ ਪ੍ਰਾਪਤ ਕੀਤਾ ਪਹਿਲਾ ਸਥਾਨ <br/>
Ad Position 24