09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਡਾ. ਹਰਦੇਵ ਸਿੰਘ ਵਿਰਕ ਦੀ ਪੁਸਤਕ 'ਮੇਰਾ ਜੀਵਨ ਸਫ਼ਰ' ਲੋਕ ਅਰਪਣ <br/>

Ad Position 21
repet_subhas-goyals [Copy P29]
ਡਾ. ਹਰਦੇਵ ਸਿੰਘ ਵਿਰਕ ਵਲੋਂ ਲਿਖੀ ਪੁਸਤਕ ਮੇਰਾ ਜੀਵਨ ਸਫ਼ਰ ਨੂੰ ਲੋਕ ਅਰਪਣ ਕਰਦੇ ਹੋਏ ਪਿੰਡ ਛੋਕਰਾਂ ਵਾਸੀ | ਤਸਵੀਰ : ਝੱਲ <br/> 08-12-2025
ਕੁੱਪ ਕਲਾਂ, 7 ਦਸੰਬਰ (ਸੁਖਜਿੰਦਰ ਸਿੰਘ ਝੱਲ)-ਪਾਕਿਸਤਾਨ ਦੇ ਚੱਕ ਨੰਬਰ 270 ਆਰ ਬੀ ਮਾਝੀਵਾਲਾ ਭੁਲੇਰ ਤਹਿਸੀਲ ਅਤੇ ਜ਼ਿਲ•ਾ ਲਾਇਲਪੁਰ (ਫੈਸਲਾਬਾਦ) ਵਿਚ ਜਨਮੇ ਅਤੇ ਬਾਅਦ ਵਿਚ ਜ਼ਿਲ•ਾ ਮਲੇਰਕੋਟਲਾ ਦੇ ਛੋਟੇ ਜਿਹੇ ਪਿੰਡ ਛੋਕਰਾਂ ਵਿਖੇ ਆਪਣਾ ਬਚਪਨ ਬਤੀਤ ਕਰਨ ਵਾਲੇ ਡਾ. ਹਰਦੇਵ ਸਿੰਘ ਵਿਰਕ ਵਲੋਂ ਆਪਣੇ ਜੀਵਨ ਆਧਾਰਤ ਪੁਸਤਕ ਮੇਰਾ ਜੀਵਨ ਸਫ਼ਰ ਪਿੰਡ ਛੋਕਰਾਂ ਵਿਖੇ ਕਰਵਾਏ ਇੱਕ ਧਾਰਮਿਕ ਸਮਾਗਮ ਦੌਰਾਨ ਲੋਕ ਅਰਪਣ ਕੀਤੀ ਗਈ | ਇਸ ਮੌਕੇ ਭਾਵੁਕ ਭਾਸ਼ਣ ਕਰਦਿਆਂ ਉਨ•ਾਂ ਆਪਣੇ ਪਰਿਵਾਰ ਉੱਤੇ ਬੀਤੇ ਮਾੜੇ ਸਮੇਂ ਦਾ ਜ਼ਿਕਰ ਕਰਨ ਦੇ ਨਾਲ ਨਾਲ ਸੰਨ 47 ਵਿਚ ਹੰਡਾਏ ਸੰਤਾਪ ਅਤੇ ਆਜ਼ਾਦੀ ਬਦਲੇ ਜੋ ਸਾਡੇ ਤੋਂ ਖੁੱਸਿਆ ਉਸ ਬਾਰੇ ਸੰਖੇਪ ਰੂਪ ਵਿਚ ਚਾਨਣਾ ਪਾਇਆ | ਉਨ•ਾਂ ਪਾਕਿਸਤਾਨ ਵਿਖੇ ਸਥਿਤ ਆਪਣੇ ਜੱਦੀ ਪਿੰਡ ਵਿਖੇ ਪਿਛਲੇ ਦਿਨੀਂ ਪਾਈ ਫੇਰੀ ਬਾਰੇ ਦੱਸਦਿਆਂ ਆਖਿਆ ਕਿ ਜਿਸ ਮਿੱਟੀ ਵਿਚ ਜਨਮੇ ਸਾਂ ਉੱਥੋਂ ਦੇ ਲੋਕਾਂ ਵਲੋਂ ਦਿੱਤਾ ਗਿਆ ਪਿਆਰ ਕਾਬਿਲੇ ਤਾਰੀਫ਼ ਸੀ | ਇਸ ਮੌਕੇ ਡਾ. ਹਰਦੇਵ ਸਿੰਘ ਵਿਰਕ ਵਲੋਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਪਿੰਡ ਵਿਚ ਇੱਕ ਵਧੀਆ ਲਾਇਬਰੇਰੀ ਸਥਾਪਿਤ ਕਰਨ ਜਿਸ ਨਾਲ ਨੌਜਵਾਨੀ ਨੂੰ ਮੋਬਾਈਲ ਕਲਚਰ ਦੀ ਬਜਾਏ ਸ਼ਬਦ ਗਿਆਨ ਨਾਲ ਜੋੜਿਆ ਜਾ ਸਕੇ | ਇਸ ਮੌਕੇ ਅਰਜਨ ਸਿੰਘ ਬਾਜਵਾ, ਸਾਧੂ ਸਿੰਘ ਫ਼ੌਜੀ , ਭੁਪਿੰਦਰ ਸਿੰਘ ਛੋਕਰਾਂ, ਪ੍ਰੀਤ ਬਾਜਵਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕੈਂਬਿ੍ਜ ਸਕੂਲ ਦੇ ਅਭੇਪ੍ਰਤਾਪ ਸਿੰਘ ਨੂੰ ਫੈਪ ਨੈਸ਼ਨਲ 'ਬੈੱਸਟ ਪਲੇਅਰ ਐਵਾਰਡ' <br/> ਅਗਲੀ ਖ਼ਬਰ ਸਾਬਕਾ ਕੈਬਨਿਟ ਮੰਤਰੀ ਕੋਟਲੀ ਤੇ ਲੱਖਾ ਪਾਇਲ ਵਲੋਂ ਪੰਜਾਬ ਦੀ ਮਹਾਨ ਵਿਰਾਸਤ ਕਵੀਸ਼ਰੀ ਕਲਾ ਨੂੰ ਬਚਾਉਣ ਦਾ ਸੱਦਾ <br/...
Ad Position 24