29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਜ਼ਿਲ੍ਹਾ ਸੰਗਰੂਰ ਦੇ 162 ਬਲਾਕ ਸੰਮਤੀ ਜ਼ੋਨਾਂ 'ਚੋਂ 113 ਉੱਤੇ ਆਮ ਆਦਮੀ ਪਾਰਟੀ ਨੇ ਕੀਤੀ ਜਿੱਤ ਹਾਸਿਲ <br/>

Ad Position 21
No active advertisement
ਅਜੀਤ ਡੈਸਕ 18-12-2025
ਸੰਗਰੂਰ, 17 ਦਸੰਬਰ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਜ਼ਿਲ੍ਹਾ ਸੰਗਰੂਰ ਅਧੀਨ ਆਉਂਦੀਆਂ 162 ਬਲਾਕ ਸੰਮਤੀਆਂ ਵਿਚੋਂ 113 ਉੱਤੇ ਆਮ ਆਦਮੀ ਪਾਰਟੀ, 22 ਉੱਤੇ ਕਾਂਗਰਸ ਜਦਕਿ 11 ਸੀਟਾਂ ਉੱਤੇ ਸ਼ੋ੍ਰਮਣੀ ਅਕਾਲੀ ਦਲ ਅਤੇ 16 ਸੀਟਾਂ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ | ਭਵਾਨੀਗੜ੍ਹ ਦੇ 15 ਬਲਾਕਾਂ ਵਿਚੋਂ 6 ਉੱਤੇ ਆਮ ਆਦਮੀ ਪਾਰਟੀ, 6 ਉੱਤੇ ਕਾਂਗਰਸ ਅਤੇ 3 ਬਲਾਕ ਸੰਮਤੀਆਂ ਵਿਚ ਆਜ਼ਾਦ ਉਮੀਦਵਾਰ ਜੇਤੂ ਰਹੇ | ਲਹਿਰਾਗਾਗਾ ਦੀਆਂ 15 ਸੀਟਾਂ ਵਿਚੋਂ 12 ਉੱਤੇ ਆਮ ਆਦਮੀ ਪਾਰਟੀ, 2 ਉੱਤੇ ਆਜ਼ਾਦ ਅਤੇ 1 ਸੀਟ ਉੱਤੇ ਸ਼ੋ੍ਰਮਣੀ ਅਕਾਲੀ ਦਲ ਦਾ ਉਮੀਦਵਾਰ ਜੇਤੂ ਰਿਹਾ | ਦਿੜ੍ਹਬਾ ਦੀਆਂ 19 ਸੀਟਾਂ ਵਿਚੋਂ 15 ਉੱਤੇ ਆਮ ਆਦਮੀ ਪਾਰਟੀ, 3 ਉੱਤੇ ਅਕਾਲੀ ਦਲ ਅਤੇ 1 ਸੀਟ ਉੱਤੇ ਆਜ਼ਾਦ ਉਮੀਦਵਾਰ ਨੇ ਜਿੱਤ ਹਾਸਲ ਕੀਤੀ | ਸ਼ੇਰਪੁਰ ਦੀਆਂ 13 ਸੀਟਾਂ ਵਿਚੋਂ 8 ਉੱਤੇ ਆਮ ਆਦਮੀ ਪਾਰਟੀ, 3 ਉੱਤੇ ਕਾਂਗਰਸ ਅਤੇ 1 ਉੱਤੇ ਅਕਾਲੀ ਦਲ ਦੇ ਉਮੀਦਵਾਰ ਨੇ ਜਿੱਤ ਹਾਸਿਲ ਕੀਤੀ ਜਦਕਿ ਉਮੀਦਵਾਰ ਨੂੰ ਬਿਨਾ ਮੁਕਾਬਲਾ ਜੇਤੂ ਕਰਾਰ ਦੇ ਦਿੱਤਾ ਗਿਆ | ਇਸੇ ਤਰ੍ਹਾਂ ਸੁਨਾਮ-2 ਦੀਆਂ 15 ਸੀਟਾਂ ਵਿਚੋਂ 7 ਉੱਤੇ ਆਮ ਆਦਮੀ ਪਾਰਟੀ, 3 ਉੱਤੇ ਕਾਂਗਰਸ ਅਤੇ 3 ਉੱਤੇ ਆਜ਼ਾਦ ਉਮੀਦਵਾਰ ਜੇਤੂ ਰਹੇ ਜਦਕਿ 2 ਉਮੀਦਵਾਰਾਂ ਨੂੰ ਬਿਨਾ ਮੁਕਾਬਲਾ ਜੇਤੂ ਐਲਾਨ ਦਿੱਤਾ ਗਿਆ | ਸੰਗਰੂਰ ਦੀਆਂ 15 ਸੀਟਾਂ ਵਿਚੋਂ 6 ਉੱਤੇ ਕਾਂਗਰਸ,2 ਉੱਤੇ ਅਕਾਲੀ ਦਲ, ਅਤੇ 7 ਸੀਟਾਂ ਉੱਤੇ ਆਮ ਆਦਮੀ ਪਾਰਟੀ ਜੇਤੂ ਰਹੀ | ਜ਼ਿਲੇ੍ਹ ਦੀਆਂ ਹੋਰਨਾਂ ਬਲਾਕ ਸੰਮਤੀ ਸੀਟਾਂ ਬਾਰੇ ਖ਼ਬਰ ਲਿਖੇ ਜਾਣ ਤੱਕ ਪ੍ਰਸ਼ਾਸਨ ਵਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਜੈਪੁਰ ਦੇ ਮਿਸ ਯੂਨੀਵਰਸ ਦੀ ਪ੍ਰਤੀਯੋਗਤਾ ਵਿਚ ਭਾਗ ਲਏਗੀ ਸੰਗਰੂਰ ਦੀ ਡਾਕਟਰ ਗਾਇਤਰੀ ਅਗਲੀ ਖ਼ਬਰ ਦਿ ਇੰਨਲਾਈਟਡ ਕਾਲਜ ਝੁਨੀਰ ਵਿਖੇ ਹੁਨਰ-ਮੁਖੀ ਸੰਵੇਦਨਾ ਵਰਕਸ਼ਾਪ ਲਗਾਈ <br/>
Ad Position 24