29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਜੈਪੁਰ ਦੇ ਮਿਸ ਯੂਨੀਵਰਸ ਦੀ ਪ੍ਰਤੀਯੋਗਤਾ ਵਿਚ ਭਾਗ ਲਏਗੀ ਸੰਗਰੂਰ ਦੀ ਡਾਕਟਰ ਗਾਇਤਰੀ

Ad Position 21
No active advertisement
ਅਜੀਤ ਡੈਸਕ 18-12-2025
ਸੰਗਰੂਰ, 17 ਦਸੰਬਰ (ਅਮਨਦੀਪ ਸਿੰਘ ਬਿੱਟਾ)-ਜੈਪੁਰ (ਰਾਜਸਥਾਨ) ਵਿਚ ਹੋਣ ਵਾਲੀ ਮਿਸ ਯੂਨੀਵਰਸ ਪ੍ਰਤੀਯੋਗਤਾ ਵਿਚ ਸੰਗਰੂਰ ਜ਼ਿਲੇ੍ਹ ਦੇ ਪਿੰਡ ਬਡਰੁੱਖਾ ਦੀ ਵਸਨੀਕ ਡਾਕਟਰ ਗਾਇਤਰੀ ਪੰਜਾਬ ਦੀ ਪ੍ਰਤੀਨਿਧਤਾ ਕਰਨ ਜਾ ਰਹੀ ਹੈ | ਫਾਰਉਵਰ ਸਟਾਰ ਇੰਡੀਆ ਵਲੋਂ ਆਯੋਜਿਤ ਇਹ ਪ੍ਰਤੀਯੋਗਤਾ ਜੋ ਕਿ ਜੈਪੁਰ 19, 20 ਅਤੇ 21 ਦਸੰਬਰ ਨੂੰ ਜੀ ਸਟੂਡੀਓ ਜੈਪੁਰ ਵਿਖੇ ਹੋ ਰਹੀ ਹੈ ਸੰਬੰਧੀ 'ਅਜੀਤ' ਨਾਲ ਗੱਲਬਾਤ ਕਰਦਿਆਂ ਗਾਇਤਰੀ ਨੇ ਕਿਹਾ ਕਿ ਆਨ ਲਾਈਨ ਹੋਏ ਮੁਕਾਬਲੇ ਵਿਚ 300 ਲੜਕੀਆਂ ਨੇ ਦੇਸ਼ ਭਰ ਵਿਚੋਂ ਅਤੇ 30 ਲੜਕੀਆਂ ਨੇ ਪੰਜਾਬ ਦੀ ਪ੍ਰਤੀਨਿਧਤਾ ਕੀਤੀ ਸੀ | ਇਸ ਮੁਕਾਬਲੇ ਵਿਚ ਪੰਜਾਬ ਵਿਚੋਂ 2 ਲੜਕੀਆਂ ਦੀ ਚੋਣ ਹੋਈ ਜਿੰਨਾ ਵਿਚ ਸੰਗਰੂਰ ਜ਼ਿਲੇ੍ਹ ਦੀ ਪ੍ਰਤੀਨਿਧਤਾ ਗਾਇਤਰੀ ਕਰੇਗੀ | ਪੇਸ਼ੇ ਵਜੋਂ ਐਮ.ਬੀ.ਬੀ.ਐਸ ਡਾਕਟਰ ਗਾਇਤਰੀ ਭਾਵੇਂ ਮੂਲ ਰੂਪ ਵਿਚ ਸਾਊਥ ਇੰਡੀਅਨ ਹੈ ਪਰ ਉਸ ਨੇ ਆਨ ਲਾਇਨ ਪ੍ਰਤੀਯੋਗਤਾ ਵਿਚ ਪੰਜਾਬੀ ਸਭਿਆਚਾਰ ਦੀ ਪੇਸ਼ਕਾਰੀ ਕਰਦਿਆਂ ਫਾਈਨਲ ਮੁਕਾਬਲੇ ਵਿਚ ਆਪਣੀ ਥਾਂ ਬਣਾਈ ਹੈ | ਹੁਣ ਮਿਸ ਯੂਨੀਵਰਸ ਮੁਕਾਬਲੇ ਵਿਚ ਡਾਕਟਰ ਗਾਇਤਰੀ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ ਅਤੇ ਉਨ੍ਹਾਂ ਨੂੰ ਪੂਰਨ ਆਸ ਹੈ ਕਿ ਆਪਣੀ ਪ੍ਰਤਿਭਾ ਦੇ ਚੱਲਦਿਆਂ ਉਹ ਇਸ ਮੁਕਾਬਲੇ ਵਿਚ ਜੇਤੂ ਰਹਿਣਗੇ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਮਲੇਰਕੋਟਲਾ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ 'ਚ ਸ਼੍ਰੋਮਣੀ ਅਕਾਲੀ ਦਲ (ਬ) ਦਾ ਪ੍ਰਦਰਸ਼ਨ ਚੰਗਾ ਰਿਹਾ... ਅਗਲੀ ਖ਼ਬਰ ਜ਼ਿਲ੍ਹਾ ਸੰਗਰੂਰ ਦੇ 162 ਬਲਾਕ ਸੰਮਤੀ ਜ਼ੋਨਾਂ 'ਚੋਂ 113 ਉੱਤੇ ਆਮ ਆਦਮੀ ਪਾਰਟੀ ਨੇ ਕੀਤੀ ਜਿੱਤ ਹਾਸਿਲ <br/>
Ad Position 24