ਸ਼ੇਰਪੁਰ, 17 ਦਸੰਬਰ (ਮੇਘ ਰਾਜ ਜੋਸ਼ੀ)-ਪੰਜਾਬ ਰਾਜ ਚੋਣ ਕਮਿਸ਼ਨ ਵਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ 14 ਦਸੰਬਰ ਨੂੰ ਕਰਵਾਈਆਂ ਸਨ ਜਿਸ ਦੇ ਨਤੀਜੇ ਅੱਜ ਆਏ ਜਿਨ੍ਹਾਂ ਵਿਚ ਜ਼ਿਆਦਾਤਰ ਆਮ ਆਦਮੀ ਦੇ ਹੱਕ ਵਿਚ ਗਈਆਂ | ਜੋਨ ਮਾਹਮਦਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਿਨਾਂ ਕਿਸੇ ਮੁਕਾਬਲੇ ਦੇ ਜੇਤੂ ਰਹੇ | ਇਸੇ ਤਰ੍ਹਾਂ ਹੀ ਪਿੰਡ ਕਾਤਰੋਂ ਤੋਂ ਹਰਵਿੰਦਰ ਕੌਰ ਕਾਂਗਰਸ ਦੇ ਜੇਤੂ ਰਹੇ | ਜੋਨ ਫ਼ਤਿਹਗੜ੍ਹ ਪੰਜਗਰਾਈਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕੁਲਦੀਪ ਸਿੰਘ ਕੀਪਾ ਨੇ ਜਿੱਤ ਪ੍ਰਾਪਤ ਕੀਤੀ | ਸ਼ੇਰਪੁਰ ਤੋਂ ਸੁਖਵਿੰਦਰ ਕੌਰ ਆਮ ਆਦਮੀ ਪਾਰਟੀ ਦੇ, ਖੇੜੀ ਕਲਾ ਤੋਂ ਆਪ ਦੇ ਚਰਨ ਸਿੰਘ, ਈਨਾ ਬਾਜਵਾ ਤੋਂ ਆਪ ਦੇ ਮਨਿੰਦਰ ਸਿੰਘ, ਸਲੇਮਪੁਰ ਤੋਂ ਆਪ ਦੇ ਜਗਰੂਪ ਸਿੰਘ, ਰੰਗੀਆਂ ਤੋਂ ਆਪ ਦੇ ਗੁਰਜੀਤ ਸਿੰਘ, ਘਨੌਰ ਕਲਾਂ ਤੋਂ ਆਪ ਦੇ ਕਰਮਜੀਤ ਕੌਰ, ਟਿੱਬਾ ਤੋਂ ਆਪ ਦੇ ਰਮਨਦੀਪ ਕੌਰ, ਬੜੀ ਤੋ ਹਰਜਿੰਦਰ ਸਿੰਘ ਆਮ ਆਦਮੀ ਪਾਰਟੀ ਦੇ ਜੇਤੂ ਰਹੇ | ਚੇਅਰਮੈਨ ਮਾਰਕੀਟ ਕਮੇਟੀ ਸ਼ੇਰਪੁਰ ਸਰਪੰਚ ਰਾਜਵਿੰਦਰ ਸਿੰਘ ਨੇ ਬਲਾਕ ਦੇ ਲੋਕਾਂ ਦਾ ਧੰਨਵਾਦ ਕੀਤਾ |