29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

'ਆਪ' ਦੇ ਜੇਤੂ ਉਮੀਦਵਾਰਾਂ ਦਾ ਸ਼ੇਰਪੁਰ ਪੁੱਜਣ 'ਤੇ ਭਰਵਾਂ ਸਵਾਗਤ ਤੇ ਸਨਮਾਨ <br/>

Ad Position 21
No active advertisement
'ਆਪ' ਦੇ ਜੇਤੂ ਉਮੀਦਵਾਰਾਂ ਦਾ ਸ਼ੇਰਪੁਰ ਪੁੱਜਣ 'ਤੇ ਭਰਵਾਂ ਸਵਾਗਤ ਕਰਦੇ ਹੋਏ ਚੇਅਰਮੈਨ ਰਾਜਵਿੰਦਰ ਸਿੰਘ ਰਾਜ, ਪ੍ਰਧਾਨ ਚੇਤਨ ਰਿਸ਼ੀ ਚੀਨੂੰ ਭਗਵਾਨਪੁਰਾ ਤੇ ਨਾਲ ਹੋਰ ਆਗੂ | ਤਸਵੀਰ : ਦਰਸ਼ਨ ਸਿੰਘ ਖੇੜੀ <br/> 18-12-2025
ਸ਼ੇਰਪੁਰ, 17 ਦਸੰਬਰ (ਦਰਸ਼ਨ ਸਿੰਘ ਖੇੜੀ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਅੱਜ ਐਲਾਨੇ ਗਏ ਨਤੀਜਿਆਂ ਵਿਚ ਜੇਤੂ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਸ਼ੇਰਪੁਰ ਪੁੱਜਣ ਤੇ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਸ਼ੇਰਪੁਰ ਸਰਪੰਚ ਰਾਜਵਿੰਦਰ ਸਿੰਘ ਰਾਜ ਅਤੇ ਨੌਜਵਾਨ ਆਗੂ ਪ੍ਰਧਾਨ ਚੇਤਨ ਰਿਸ਼ੀ ਚੀਨੂੰ ਭਗਵਾਨਪੁਰਾ ਵਲੋਂ ਆਪ ਉਮੀਦਵਾਰਾਂ ਸਰਬਜੀਤ ਕੌਰ ਬਾਜਵਾ, ਸੁਖਵਿੰਦਰ ਕੌਰ, ਗੁਰਮੀਤ ਕੌਰ, ਹਰਜਿੰਦਰ ਸਿੰਘ ਨੂੰ ਫੁੱਲਾਂ ਦੇ ਹਾਰ ਪਾਕੇ ਸਨਮਾਨਿਤ ਵੀ ਕੀਤਾ ਗਿਆ | ਰਾਜਵਿੰਦਰ ਸਿੰਘ ਰਾਜ ਤੇ ਚੇਤਨ ਰਿਸ਼ੀ ਚੀਨੂੰ ਨੇ ਕਿਹਾ ਕਿ ਲੋਕਾਂ ਨੇ ਆਪ ਉਮੀਦਵਾਰਾਂ ਨੂੰ ਜਿਤਾ ਕੇ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੇ ਮੋਹਰ ਲਗਾ ਕੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਰਾਹ ਪੱਧਰਾਂ ਕਰ ਦਿੱਤਾ ਹੈ | ਉਨ੍ਹਾਂ ਇਨ੍ਹਾਂ ਚੋਣਾਂ ਦੌਰਾਨ ਆਪ ਦੇ ਹੱਕ ਵਿਚ ਫ਼ਤਵਾ ਦੇਣ ਲਈ ਵੋਟਰਾਂ ਦਾ ਧੰਨਵਾਦ ਵੀ ਕੀਤਾ | ਇਨ੍ਹਾਂ ਚੋਣਾਂ ਵਿਚ ਜ਼ਿਲ੍ਹਾ ਪ੍ਰੀਸ਼ਦ ਜੋਨ ਸ਼ੇਰਪੁਰ ਤੋਂ ਆਮ ਆਦਮੀ ਪਾਰਟੀ ਦੀ ਬੀਬੀ ਸਰਬਜੀਤ ਕੌਰ ਬਾਜਵਾ ਜੇਤੂ ਰਹੀ | ਜਦਕਿ ਬਲਾਕ ਸੰਮਤੀ ਸ਼ੇਰਪੁਰ ਲਈ ਜੋਨ ਸ਼ੇਰਪੁਰ ਤੋ ਆਪ ਦੀ ਬੀਬੀ ਸੁਖਵਿੰਦਰ ਕੌਰ, ਜੋਨ ਈਨਾ ਬਾਜਵਾ ਤੋ ਆਪ ਦੇ ਮਨਿੰਦਰ ਸਿੰਘ ਬਿੱਟਾ, ਜੋਨ ਸਲੇਮਪੁਰ ਤੋ ਆਪ ਦੇ ਜਗਰੂਪ ਸਿੰਘ, ਜੋਨ ਬੜੀ ਤੋ ਆਪ ਦੇ ਹਰਜਿੰਦਰ ਸਿੰਘ, (ਜੋਨ ਮਾਹਮਦਪੁਰ ਤੋ ਆਪ ਦੀ ਗੁਰਮੀਤ ਕੌਰ ਬਿਨਾਂ ਮੁਕਾਬਲਾ ਜੇਤੂ), ਜੋਨ ਖੇੜੀ ਕਲਾਂ ਤੋ ਆਪ ਦੇ ਚਰਨ ਸਿੰਘ, ਜੋਨ ਟਿੱਬਾ ਤੋ ਆਪ ਦੀ ਰਮਨਦੀਪ ਕੌਰ ਜੇਤੂ ਰਹੇ ਅਤੇ ਵੱਡਾ ਫੇਰਬਦਲ ਕਰਦਿਆਂ ਜੋਨ ਫ਼ਤਿਹਗੜ੍ਹ ਪੰਜਗਰਾਈਆਂ ਤੋ ਅਕਾਲੀ ਦਲ ਦੇ ਕੁਲਦੀਪ ਸਿੰਘ ਨੇ ਆਪ ਦੇ ਅੰਮਿ੍ਤਪਾਲ ਸਿੰਘ ਨੂੰ ਵੱਡੀ ਲੀਡ ਨਾਲ ਹਰਾ ਕੇ ਜਿੱਤ ਦਰਜ ਕੀਤੀ | ਆਪ ਉਮੀਦਵਾਰਾਂ ਵਲੋਂ ਜਿੱਤ ਦੀ ਖ਼ੁਸ਼ੀ ਵਿਚ ਆਪੋ-ਆਪਣੇ ਜ਼ੋਨਾਂ ਅੰਦਰ ਜੇਤੂ ਰੋਡ ਸ਼ੋਅ ਵੀ ਕੱਢੇ ਗਏ | ਇਸ ਮੌਕੇ ਸੀਨੀਅਰ ਆਪ ਆਗੂ ਸੁਰਿੰਦਰ ਸਿੰਘ ਸ਼ਿੰਦਾ ਬੜੀ, ਪੰਚ ਮਨਜੀਤ ਸਿੰਘ ਬਹਿਣੀਵਾਲ, ਸੁਖਮਿੰਦਰ ਸਿੰਘ ਧਾਲੀਵਾਲ, ਪੰਚ ਮੋਨੂੰ ਸ਼ਰਮਾ ਭਗਵਾਨਪੁਰਾ, ਜਸਵੀਰ ਸਿੰਘ ਸੋਮਾ ਬਾਜਵਾ, ਕਮਲ ਖਹਿਰਾ, ਵਿੱਕੀ ਨੰਗਲ, ਦਰਸ਼ੀ ਗੰਡੇਵਾਲ, ਅਵਤਾਰ ਖੀਪਲ, ਕਮਲੀ ਬਾਜਵਾ, ਤੇਜਾ ਸਿੰਘ ਅਜਾਦ, ਸਰਪੰਚ ਰਣਜੀਤ ਸਿੰਘ ਕਾਲਾਬੂਲਾ, ਅਮਰਜੀਤ ਸਿੰਘ ਸ਼ੇਰਪੁਰ, ਮੇਲ ਮਾਹਮਦਪੁਰ ਆਦਿ ਆਗੂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਅਮਰਗੜ੍ਹ 'ਚ ਸਾਬਕਾ ਵਿਧਾਇਕ ਝੂੰਦਾਂ ਨੂੰ ਗਿਣਤੀ ਕੇਂਦਰ 'ਚ ਵੜਨੋਂ ਰੋਕਿਆ <br/> ਅਗਲੀ ਖ਼ਬਰ ਦਹਿਲੀਜ਼ ਤੇ ਨੱਥੂਮਾਜਰਾ ਜ਼ੋਨ ਤੋਂ ਕਾਂਗਰਸ ਜੇਤੂ, ਜੰਡਾਲੀ ਤੋਂ ਆਜ਼ਾਦ ਜਿੱਤੀ
Ad Position 24