29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਕੰਗਣਵਾਲ, ਦਹਿਲੀਜ਼ ਤੇ ਨੱਥੂਮਾਜਰਾ ਜ਼ੋਨ ਤੋਂ ਕਾਂਗਰਸ ਦੇ ਜੇਤੂ ਰਹੇ ਸੰਮਤੀ ਮੈਂਬਰਾਂ ਨੂੰ ਮਿਲ ਕੇ ਵਧਾਈ ਦਿੱਤੀ <br/>

Ad Position 21
No active advertisement
ਬਲਾਕ ਸੰਮਤੀ ਦੇ ਨਤੀਜਿਆਂ 'ਚੋਂ ਜ਼ੋਨ ਕੰਗਣਵਾਲ ਤੋਂ ਜੇਤੂ ਬੀਬੀ ਕਮਲਜੀਤ ਕੌਰ ਤੇ ਦਹਿਲੀਜ ਜ਼ੋਨ ਤੋਂ ਜੇਤੂ ਰਵਿੰਦਰ ਭੁੱਲਰ ਮਹੇਰਨਾ ਦੇ ਨਾਲ ਖ਼ੁਸ਼ੀ ਸਾਂਝੀ ਕਰਦੇ ਹੋਏ ਹਲਕਾ ਇੰਚਾਰਜ ਅਮਰਗੜ੍ਹ ਸੁਮਿਤ ਸਿੰਘ ਮਾਨ, ਬਲਾਕ ਪ੍ਰਧਾਨ ਰੁਪਿੰਦਰ ਸਿੰਘ ਕੰਗਣਵਾਲ, ਸਰਪੰਚ ਹਾਜੀ ਸ਼ਗੀਰ ਮੁਹੰਮਦ ਤੇ ਹੋਰ ਪਤਵੰਤੇ ਸ਼ਾਮਿਲ ਸਨ | ਤਸਵੀਰ: ਰਣਧੀਰ ਸਿੰਘ ਮਹੋਲੀ <br/> 18-12-2025
ਅਹਿਮਦਗੜ੍ਹ, 17 ਦਸੰਬਰ (ਰਣਧੀਰ ਸਿੰਘ ਮਹੋਲੀ)-ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਆਏ ਚੋਣ ਨਤੀਜਿਆਂ ਦੇ ਵਿਚ ਕਾਂਗਰਸ ਦੀ ਕੰਗਣਵਾਲ ਜ਼ੋਨ ਤੋਂ ਬੀਬੀ ਕਮਲਜੀਤ ਕੌਰ, ਦਹਿਲੀਜ਼ ਜ਼ੋਨ ਤੋਂ ਰਵਿੰਦਰ ਭੁੱਲਰ ਅਤੇ ਨੱਥੂਮਾਜਰਾ ਜ਼ੋਨ ਤੋਂ ਬੀਬੀ ਸੰਦੀਪ ਕੌਰ ਨੇ ਜਿੱਤ ਪ੍ਰਾਪਤ ਕੀਤੀ | ਹਲਕਾ ਅਮਰਗੜ੍ਹ ਕਾਂਗਰਸ ਇੰਚਾਰਜ ਸੁਮਿਤ ਸਿੰਘ ਮਾਨ ਵਲੋਂ ਜੇਤੂ ਰਹੇ ਉਮੀਦਵਾਰਾਂ ਦੇ ਨਾਲ ਖ਼ੁਸ਼ੀ ਦੇ ਪਲ ਸਾਂਝੇ ਕਰਦੇ ਹੋਏ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਡਟ ਕੇ ਲੋਕਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਤੇ ਬਲਾਕ ਪ੍ਰਧਾਨ ਕਾਂਗਰਸ ਦਿਹਾਤੀ ਰੁਪਿੰਦਰ ਸਿੰਘ ਕੰਗਣਵਾਲ, ਸਰਪੰਚ ਸ਼ਗੀਰ ਹਾਜੀ ਦਹਿਲੀਜ਼, ਸਾਬਕਾ ਚੇਅਰਮੈਨ ਹਰਜਿੰਦਰ ਸਿੰਘ ਕਾਕਾ ਨੱਥੂਮਾਜਰਾ, ਯੂਥ ਆਗੂ ਜੱਸੀ ਬੋੜਹਾਈ, ਸਾਬਕਾ ਸੰਮਤੀ ਮੈਂਬਰ ਕਮਲ ਕੰਗਣਵਾਲ, ਰਿਟਾ ਜਗਤਰਨ ਸਿੰਘ ਪਟਵਾਰੀ, ਸੁਖਜਿੰਦਰ ਸਿੰਘ ਨੋਨੀ, ਗੁਰਵਿੰਦਰ ਸਿੰਘ ਰਟੌਲ ਅਤੇ ਵੱਡੀ ਗਿਣਤੀ ਵਿਚ ਕਾਂਗਰਸੀ ਆਗੂਆਂ ਵਲੋ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਜ਼ੋਨ ਨੰਗਲ ਤੋਂ 'ਆਪ' ਦੇ ਉਮੀਦਵਾਰ ਚਰਨਜੋਤ ਸਿੰਘ ਢੀਂਡਸਾ ਜੇਤੂ <br/> ਅਗਲੀ ਖ਼ਬਰ ਧੂਰੀ ਹਲਕੇ ਧੂਰੀ ਦੀਆਂ ਤਿੰਨ ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ 'ਚ 'ਆਪ' ਉਮੀਦਵਾਰ ਰਹੇ ਜੇਤੂ <br/>
Ad Position 24