29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਬਲਾਕ ਸੰਮਤੀ ਜ਼ੋਨ ਨੰਗਲ ਤੋਂ 'ਆਪ' ਦੇ ਉਮੀਦਵਾਰ ਚਰਨਜੋਤ ਸਿੰਘ ਢੀਂਡਸਾ ਜੇਤੂ <br/>

Ad Position 21
No active advertisement
ਅਜੀਤ ਡੈਸਕ 18-12-2025
ਅਮਰਗੜ੍ਹ, 17 ਦਸੰਬਰ (ਪਵਿੱਤਰ ਸਿੰਘ, ਜਤਿੰਦਰ ਮੰਨਵੀ)-ਬਲਾਕ ਸੰਮਤੀ ਜੋਨ ਨੰਗਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਚਰਨਜੋਤ ਸਿੰਘ ਢੀਂਡਸਾ ਵਲੋਂ ਆਪਣੇ ਵਿਰੋਧੀ ਏਕਮਕਾਰ ਸਿੰਘ ਨੂੰ 110 ਵੋਟਾਂ ਦੇ ਫਰਕ ਨਾਲ ਮਾਤ ਦੇ ਦਿੰਦਿਆਂ ਜਿੱਤ ਪ੍ਰਾਪਤ ਕੀਤੀ | ਜਿੱਥੇ ਦਰਜ ਕੀਤੀ ਗਈ ਹੈ | ਗਿਣਤੀ ਕੇਂਦਰ ਤੋਂ ਬਾਹਰ ਵੋਟਰਾਂ ਦਾ ਧੰਨਵਾਦ ਕਰਦਿਆਂ ਚਰਨਜੋਤ ਸਿੰਘ ਢੀਂਡਸਾ ਨੇ ਜਿੱਥੇ ਇਸ ਨੂੰ ਲੋਕਾਂ ਦੀ ਜਿੱਤ ਦੱਸਿਆ ਉੱਥੇ ਹੀ ਮਾਰਕੀਟ ਕਮੇਟੀ ਅਮਰਗੜ੍ਹ ਦੇ ਚੇਅਰਮੈਨ ਹਰਪ੍ਰੀਤ ਸਿੰਘ ਹੈਪੀ ਨੰਗਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਵਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਤੇ ਲੋਕਾਂ ਨੇ ਮੋਹਰ ਲਗਾਈ ਹੈ | ਇਸ ਮੌਕੇ ਮਨਪ੍ਰੀਤ ਸਿੰਘ ਮਨੀ ਸਰਪੰਚ ਨੰਗਲ, ਗੁਰਚਰਨ ਸਿੰਘ ਢੀਂਡਸਾ, ਭੁਪਿੰਦਰ ਸਿੰਘ ਲਾਂਗੜੀਆਂ, ਜੋਗਿੰਦਰ ਸਿੰਘ ਢੀਂਡਸਾ, ਗੁਰਜੀਤ ਸਿੰਘ ਢੀਂਡਸਾ, ਠੇਕੇਦਾਰ ਸੁਖਬੀਰ ਸਿੰਘ, ਭੁਪਿੰਦਰ ਸਿੰਘ ਨੰਬਰਦਾਰ, ਰਮਨਦੀਪ ਸਿੰਘ ਸੇਖੋਂ, ਸਰਪੰਚ ਅਸਲ ਮੁਹੰਮਦ ਨਵਾਂ ਪਿੰਡ, ਸਰਪੰਚ ਕੁਲਵਿੰਦਰ ਸਿੰਘ ਚਪੜੌਦਾ, ਸਰਪੰਚ ਰਵਿੰਦਰ ਸਿੰਘ ਰਾਏਪੁਰ, ਸਰਪੰਚ ਖੇਮ ਸਿੰਘ ਅਲੀਪੁਰ, ਜਗਤਾਰ ਸਿੰਘ ਢੀਂਡਸਾ, ਰਜਿੰਦਰ ਸਿੰਘ, ਗੁਰਦੀਪ ਸਿੰਘ, ਨਰਿੰਦਰ ਸਿੰਘ, ਮਨਦੀਪ ਸਿੰਘ ਅਤੇ ਸੁਰਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਸਮਰਥਕ ਨੇ ਢੋਲ ਢਮੱਕੇ ਨਾਲ ਲੱਡੂ ਵੰਡ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ |

Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਜ਼ੋਨ ਬੱਬਨਪੁਰ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਕੁਰਸੇਦ ਬੇਗਮ ਜੇਤੂ ਅਗਲੀ ਖ਼ਬਰ ਕੰਗਣਵਾਲ, ਦਹਿਲੀਜ਼ ਤੇ ਨੱਥੂਮਾਜਰਾ ਜ਼ੋਨ ਤੋਂ ਕਾਂਗਰਸ ਦੇ ਜੇਤੂ ਰਹੇ ਸੰਮਤੀ ਮੈਂਬਰਾਂ ਨੂੰ ਮਿਲ ਕੇ ਵਧਾਈ ਦਿੱਤੀ <br...
Ad Position 24