29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਪੈਨਸ਼ਨਰ ਐਸੋਸੀਏਸ਼ਨ ਨੇ ਪੈਨਸ਼ਨ ਦਿਹਾੜਾ ਮਨਾਇਆ

Ad Position 21
No active advertisement
ਅਜੀਤ ਡੈਸਕ 18-12-2025
ਮੂਨਕ, 17 ਦਸੰਬਰ (ਪ੍ਰਵੀਨ ਮਦਾਨ)-ਪੰਜਾਬ ਗੌਰਮੈਂਟ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਇਕਾਈ ਮੂਨਕ ਦੀ ਇਕੱਤਰਤਾ ਪਰਾਗ ਰਾਜ ਸ਼ਰਮਾ ਸਰਪ੍ਰਸਤ ਦੀ ਪ੍ਰਧਾਨਗੀ ਹੇਠ ਅਗਰਵਾਲ ਧਰਮਸ਼ਾਲਾ ਵਿਖੇ ਰਾਸ਼ਟਰੀ ਪੈਨਸ਼ਨ ਦਿਵਸ ਮਨਾਉਣ ਹਿਤ ਹੋਈ | ਜਿਸ 'ਚ ਸਮੂਹ ਪੈਨਸ਼ਨਰਾਂ ਨੇ ਉਤਸ਼ਾਹ ਪੂਰਵਕ ਸ਼ਮੂਲੀਅਤ ਕੀਤੀ | ਇਸ ਮੌਕੇ 'ਤੇ ਇਕਾਈ ਮੂਨਕ ਦੇ ਸਾਬਕਾ ਸਰਪ੍ਰਸਤ ਸ੍ਰੀ ਲਛਮਣ ਦਾਸ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਤੇ ਇਕਾਈ ਵਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਤੋਂ ਇਲਾਵਾ 75 ਸਾਲਾ ਪੈਨਸ਼ਨਰ ਸੁਖਬੀਰ ਸਿੰਘ ਸ਼ਾਸਤਰੀ ਤੇ ਛੱਜੂ ਸਿੰਘ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਸਰਦਾਰ ਸਰਜੀਤ ਸਿੰਘ ਢੀਂਡਸਾ, ਰੌਸ਼ਨ ਲਾਲ, ਸੁਰਿੰਦਰ ਪਾਲ, ਗੁਰਮੇਲ ਸਿੰਘ, ਆਤਮਾ ਸਿੰਘ, ਮਹਾਂਵੀਰ ਸੈਣੀ, ਮੁਕੰਦ ਸਿੰਘ, ਡਾਕਟਰ ਕੇਵਲ ਸਿੰਘ, ਰਾਮ ਕੁਮਾਰ ਨੈਨ, ਮਹੇਸ਼ਇੰਦਰ, ਸੁਖਦੇਵ ਸਿੰਘ, ਪਰਾਗਰਾਜ ਸ਼ਰਮਾ ਤੇ ਤੇਜਾ ਸਿੰਘ ਹਾਜ਼ਰ ਸਨ | ਇਕਾਈ ਪ੍ਰਧਾਨ ਮੇਘ ਸਿੰਘ ਵਲੋਂ ਇਸ ਮੌਕੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਨਵੇਂ ਸਾਲ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ |

Ad Position 22
No active advertisement
ਪਿਛਲੀ ਖ਼ਬਰ ਅੱਜ ਜ਼ਿਲ੍ਹਾ ਹੈੱਡ ਕੁਆਰਟਰਾਂ ਤੇ ਰੋਸ ਮਾਰਚ ਕਰਕੇ ਰਾਸ਼ਟਰਪਤੀ ਦੇ ਨਾਂਅ ਸੌਂਪੇ ਜਾਣਗੇ ਮੰਗ ਪੱਤਰ-ਜਗਜੀਤ ਸਿੰਘ ਡੱਲੇਵਾ... ਅਗਲੀ ਖ਼ਬਰ ਪਟਨਾ ਸਾਹਿਬ ਲਈ ਜਾਂਦੀਆਂ ਰੇਲਗੱਡੀਆਂ ਨੂੰ ਰਾਜਪੁਰੇ ਰੋਕਣ ਲਈ ਬੀਬਾ ਬਾਦਲ ਨੂੰ ਦਿੱਤਾ ਮੰਗ ਪੱਤਰ
Ad Position 24