29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਪਟਨਾ ਸਾਹਿਬ ਲਈ ਜਾਂਦੀਆਂ ਰੇਲਗੱਡੀਆਂ ਨੂੰ ਰਾਜਪੁਰੇ ਰੋਕਣ ਲਈ ਬੀਬਾ ਬਾਦਲ ਨੂੰ ਦਿੱਤਾ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 18-12-2025
ਸੰਗਰੂਰ, 17 ਦਸੰਬਰ (ਸੁਖਵਿੰਦਰ ਸਿੰਘ ਫੁੱਲ)-ਜਥੇ. ਸੁਖਜੀਤ ਸਿੰਘ ਬਘੌਰਾ ਨੇ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਰੇਲਵੇ ਮੰਤਰੀ ਦੇ ਨਾਂਅ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਪਟਨਾ ਸਾਹਿਬ ਲਈ ਜਾਂਦੀਆਂ ਦੋ ਰੇਲਗੱਡੀਆਂ ਅਕਾਲ ਤਖਤ ਐਕਸਪੈੱ੍ਰਸ ਰੇਲਗੱਡੀ ਅਤੇ ਗੁਰਮੁਖੀ ਐਕਸਪੈੱ੍ਰਸ ਰੇਲਗੱਡੀ ਨੂੰ ਹਫ਼ਤੇ ਵਿਚ 1-2 ਦਿਨ ਦੀ ਥਾਂ ਹਰ ਰੋਜ਼ ਚਲਾਇਆ ਜਾਵੇ ਅਤੇ ਇਨ੍ਹਾਂ ਗੱਡੀਆਂ ਵਿਚ ਪੰਜਾਬ ਅਤੇ ਹਰਿਆਣੇ ਵਾਸਤੇ ਸੀਟਾਂ ਦਾ ਕੋਟਾ ਸਪੈਸ਼ਲ ਰੱਖਿਆ ਜਾਵੇ | ਜਥੇ. ਬਘੌਰਾ ਨੇ ਕਿਹਾ ਕਿ ਇਨ੍ਹਾਂ ਗੱਡੀਆਂ ਵਿਚ ਪੈਟਰੀ ਨਾ ਹੋਣ ਕਾਰਨ ਚਾਹ ਪਾਣੀ ਦਾ ਪ੍ਰਬੰਧ ਨਹੀਂ ਹੈ ਜਿਸ ਕਾਰਨ ਸੰਗਤਾਂ ਨੂੰ ਮੁਸ਼ਕਲ ਪੇਸ਼ ਆ ਰਹੀ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਦੋਨਾਂ ਗੱਡੀਆਂ ਦਾ ਰਾਜਪੁਰਾ ਰੇਲਵੇ ਸਟੇਸ਼ਨ ਤੇ ਠਹਿਰਾਓ ਯਕੀਨੀ ਬਣਾਇਆ ਜਾਵੇ ਤਾਂ ਜੋ ਬਰਨਾਲਾ, ਧੂਰੀ, ਨਾਭਾ, ਪਟਿਆਲਾ ਆਦਿ ਤੋਂ ਆਉਣ ਵਾਲੀਆਂ ਸੰਗਤਾਂ ਰਾਜਪੁਰੇ ਰਾਹੀਂ ਇਸ ਗੱਡੀ ਦਾ ਲਾਭ ਲੈ ਸਕਣ |

Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰ ਐਸੋਸੀਏਸ਼ਨ ਨੇ ਪੈਨਸ਼ਨ ਦਿਹਾੜਾ ਮਨਾਇਆ ਅਗਲੀ ਖ਼ਬਰ ਸਰਕਾਰੀ ਸਟੈਨੋ ਦੀ ਨੌਕਰੀ 'ਤੇ ਲਗਵਾਉਣ ਦਾ ਝਾਂਸਾ ਦੇ 2 ਲੱਖ 30 ਹਜ਼ਾਰ ਦੀ ਮਾਰੀ ਠੱਗੀ ਪੁਲਿਸ ਵਲੋਂ ਇਕ ਲੜਕੀ ਖ਼ਿਲਾਫ਼...
Ad Position 24