29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਸਰਕਾਰੀ ਸਟੈਨੋ ਦੀ ਨੌਕਰੀ 'ਤੇ ਲਗਵਾਉਣ ਦਾ ਝਾਂਸਾ ਦੇ 2 ਲੱਖ 30 ਹਜ਼ਾਰ ਦੀ ਮਾਰੀ ਠੱਗੀ ਪੁਲਿਸ ਵਲੋਂ ਇਕ ਲੜਕੀ ਖ਼ਿਲਾਫ਼ ਮਾਮਲਾ ਦਰਜ <br/>

Ad Position 21
No active advertisement
ਅਜੀਤ ਡੈਸਕ 18-12-2025
ਭਵਾਨੀਗੜ੍ਹ 17 ਦਸੰਬਰ (ਲਖਵਿੰਦਰ ਪਾਲ ਗਰਗ)-ਇਕ ਲੜਕੀ ਵਲੋਂ ਪਿੰਡ ਆਲੋਅਰਖ ਦੀ ਇਕ ਲੜਕੀ ਨੂੰ ਸਰਕਾਰੀ ਸਟੈਨੋ ਦੀ ਨੌਕਰੀ 'ਤੇ ਲਗਵਾਉਣ ਦਾ ਕਥਿਤ ਤੌਰ 'ਤੇ ਝਾਂਸਾ ਦੇ ਕੇ ਕਰੀਬ 2 ਲੱਖ 30 ਹਜ਼ਾਰ ਰੁਪਿਆਂ ਦੀ ਠੱਗੀ ਮਾਰਨ ਕਰ ਕੇ ਪੁਲਿਸ ਵਲੋਂ ਲੜਕੀ ਖ਼ਿਲਾਫ਼ ਮਾਮਲਾ ਦਰਜ ਕਰਨ ਦਾ ਸਮਾਚਾਰ ਮਿਲਿਆ | ਇਸ ਸਬੰਧੀ ਪਿੰਡ ਆਲੋਅਰਖ਼ ਦੇ ਵਾਸੀ ਰਵਿੰਦਰ ਕੁਮਾਰ ਪੁੱਤਰ ਸੰਤਾ ਰਾਮ ਨੇ ਜ਼ਿਲ੍ਹਾ ਪੁਲਿਸ ਕੋਲ ਲਿਖਾਈ ਗਈ ਸ਼ਿਕਾਇਤ 'ਚ ਦੱਸਿਆ ਕਿ ਉਸ ਦੀ ਭਤੀਜੀ ਮਨੀਸ਼ਾ ਰਾਣੀ ਦੀ ਜਾਣਕਾਰ ਇਕ ਨੇੜਲੇ ਪਿੰਡ ਦੀ ਲੜਕੀ ਨੇ ਰੇਖਾ ਰਾਣੀ ਪੁੱਤਰੀ ਹਰਦੇਵ ਸਿੰਘ ਵਾਸੀ ਪਿੰਡ ਝੰਡੂਕੇ ਜ਼ਿਲ੍ਹਾ ਮਾਨਸਾ ਬਾਰੇ ਦੱਸਿਆ ਸੀ ਕਿ ਉਹ ਉਸ ਨੂੰ ਸਰਕਾਰੀ ਸਟੈਨੋ ਦੀ ਨੌਕਰੀ 'ਤੇ ਲਗਵਾ ਦੇਵੇਗੀ | ਜਿਸ ਲਈ ਉਸ ਕੋਲੋਂ ਤਿੰਨ ਲੱਖ ਰੁਪਿਆਂ ਦੀ ਮੰਗ ਕੀਤੀ ਗਈ ਸੀ | ਜਿਸ ਤੋਂ ਬਾਅਦ ਉਨ੍ਹਾਂ ਨੇ 2 ਲੱਖ 30 ਹਜ਼ਾਰ ਰੁਪਏ ਦਿੱਤੇ ਗਏ ਬੈਂਕ ਖਾਤੇ 'ਚ ਪਾ ਦਿੱਤੇ ਸੀ | ਇਸ ਤੋਂ ਬਾਅਦ ਰੇਖਾ ਰਾਣੀ ਵਲੋਂ ਉਸ ਦੀ ਭਤੀਜੀ ਨੂੰ ਨਾ ਹੀ ਨੌਕਰੀ ਦਿਵਾਈ ਗਈ ਤੇ ਨਾ ਹੀ ਦਿੱਤੇ ਹੋਏ ਰੁਪਏ ਵਾਪਸ ਕੀਤੇ | ਇਸ ਤੋਂ ਬਾਅਦ ਰੇਖਾ ਰਾਣੀ ਵਲੋਂ ਰੁਪਏ ਵਾਪਸ ਕਰਨ ਸਬੰਧੀ ਉਸ ਨਾਲ ਇਕ ਪੰਚਾਇਤੀ ਸਮਝੌਤਾ ਵੀ ਕੀਤਾ ਗਿਆ ਸੀ ਪਰ ਫਿਰ ਵੀ ਉਸ ਨੇ ਉਸ ਨੂੰ ਰੁਪਏ ਵਾਪਸ ਨਾ ਕੀਤੇ, ਜਿਸ ਦੀ ਸ਼ਿਕਾਇਤ ਉਸ ਨੇ ਜ਼ਿਲ੍ਹਾ ਪੁਲਿਸ ਮੁਖੀ ਕੋਲ ਕੀਤੀ ਤਾਂ ਪੁਲਿਸ ਨੇ ਰਵਿੰਦਰ ਕੁਮਾਰ ਦੇ ਬਿਆਨਾਂ 'ਤੇ ਕਾਰਵਾਈ ਕਰਦਿਆ ਹੋਏ ਰੇਖਾ ਰਾਣੀ ਪੁੱਤਰੀ ਹਰਦੇਵ ਸਿੰਘ ਵਾਸੀ ਪਿੰਡ ਝੰਡੂਕੇ ਜ਼ਿਲ੍ਹਾ ਮਾਨਸਾ ਖ਼ਿਲਾਫ਼ ਮਾਮਲਾ ਦਰਜ ਕੀਤਾ | ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਮਾਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਰੇਖਾ ਰਾਣੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਪਟਨਾ ਸਾਹਿਬ ਲਈ ਜਾਂਦੀਆਂ ਰੇਲਗੱਡੀਆਂ ਨੂੰ ਰਾਜਪੁਰੇ ਰੋਕਣ ਲਈ ਬੀਬਾ ਬਾਦਲ ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਪੰਜਾਬ ਸਰਕਾਰ ਦੀ ਚਾਰ ਸਾਲਾਂ ਦੀ ਚੰਗੀ ਕਾਰਗੁਜ਼ਾਰੀ ਸਦਕਾ 'ਆਪ' ਦੀ ਜਿੱਤ ਹੋਈ-ਚੀਮਾ
Ad Position 24