ਭਵਾਨੀਗੜ੍ਹ, 17 ਦਸੰਬਰ (ਰਣਧੀਰ ਸਿੰਘ ਫੱਗੂਵਾਲਾ)-ਰੋਟਰੀ ਕਲੱਬ ਭਵਾਨੀਗੜ੍ਹ ਸਿਟੀ ਵੱਲੋਂ ਸਵ. ਮੁਨੀਸ਼ ਢੰਡ ਦੀ ਯਾਦ ਨੂੰ ਸਮਰਪਿਤ ਵਿਸ਼ਵਕਰਮਾ ਮੰਦਿਰ ਵਿਖੇ 73ਵਾਂ ਖ਼ੂਨਦਾਨ ਕੈਂਪ ਲਗਾਇਆ ਗਿਆ | ਜਿਸ ਦਾ ਉਦਘਾਟਨ ਕਲੱਬ ਦੇ ਸਾਬਕਾ ਗਵਰਨਰ ਐਡਵੋਕੇਟ ਧਰਮਵੀਰ ਗਰਗ ਨੇ ਕੀਤਾ | ਇਸ ਮੌਕੇ 'ਤੇ ਕੈਂਪ 'ਚ 110 ਖ਼ੂਨਦਾਨੀਆਂ ਵਲੋਂ ਖ਼ੂਨਦਾਨ ਕੀਤਾ ਗਿਆ, ਜਿਨ੍ਹਾਂ ਨੂੰ ਕਲੱਬ ਦੇ ਪ੍ਰਧਾਨ ਐਡਵੋਕੇਟ ਈਸ਼ਵਰ ਬਾਂਸਲ ਅਤੇ ਮੈਂਬਰਾਂ ਵੱਲੋਂ ਸਨਮਾਨਿਤ ਕੀਤਾ ਗਿਆ | ਕੈਂਪ ਦੌਰਾਨ ਕਲੱਬ ਦੇ ਸਾਬਕਾ ਜ਼ਿਲ੍ਹਾ ਗਵਰਨਰ ਐਡਵੋਕੇਟ ਧਰਮਵੀਰ ਗਰਗ ਅਤੇ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਤੋਂ ਆਈ ਬਲੱਡ ਬੈਂਕ ਦੀ ਟੀਮ ਦੀ ਅਗਵਾਈ ਕਰ ਰਹੇ ਡਾ: ਸੁਖਵਿੰਦਰ ਸਿੰਘ ਨੇ ਕਿਹਾ ਕਿ ਬਲੱਡ ਬੈਂਕ 'ਚ ਖੂਨ ਦੀ ਭਾਰੀ ਕਮੀ ਹੋਣ ਕਾਰਨ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਖ਼ੂਨਦਾਨ ਸਭ ਤੋਂ ਮਹਾਨ ਦਾਨ ਤੇ ਵੱਡਾ ਪੁਨ ਦਾ ਕਾਰਜ ਹੈ ਇਸ ਲਈ ਹਰ ਵਿਅਕਤੀ ਨੂੰ ਖ਼ੂਨਦਾਨ ਕਰ ਕੇ ਖੂਨ ਦੀ ਪੂਰਤੀ ਲਈ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਕਿ ਖ਼ੂਨ ਦੀ ਘਾਟ ਨਾਲ ਜਾਂਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ | ਕੈਂਪ ਵਿਚ ਉਕਤ ਤੋਂ ਇਲਾਵਾ ਨਰਿੰਦਰ ਗਰਗ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਈਸ ਮਿੱਲਰਜ਼ ਐੱਸੋਸੀਏਸ਼ਨ, ਭਗਵੰਤ ਸਿੰਘ ਖਰੇ, ਵਰਿੰਦਰ ਮਿੱਤਲ ਪ੍ਰਧਾਨ ਅਗਰਵਾਲ ਸਭਾ, ਰਵੀ ਗਰਗ, ਡਾ. ਬੋਬੀ, ਅਨਿਲ ਕਾਂਸਲ, ਰੰਜਨ ਗਰਗ, ਅਮਿਤ ਗੋਇਲ ਆਸ਼ੂ, ਡਾ. ਐੱਮ.ਐੱਸ. ਖਾਨ, ਜੈਮਲ ਸਿੰਘ, ਸਤੀਸ਼ ਗਰਗ ਹੈਪੀ, ਸਤੀਸ਼ ਬਾਂਸਲ, ਡਾ: ਨਵਜੋਤ ਸਿੰਘ, ਸ਼ਲਿੰਦਰ ਢੰਡ, ਵਿਸ਼ਾਲ ਢੰਡ, ਕਰਨ ਬਾਂਸਲ, ਸਾਹਿਲ ਮਿੱਤਲ, ਐਡਵੋਕੇਟ ਉਮੇਸ਼ ਘਈ ਆਦਿ ਹਾਜ਼ਰ ਸਨ |