29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

7 ਲੋੜਵੰਦ ਲੜਕੀਆਂ ਦੇ ਸਮੂਹਿਕ ਅਨੰਦ ਕਾਰਜਾਂ ਲਈ ਤਿਆਰੀ ਸ਼ੁਰੂ-ਸੰਗਾਲੀ <br/>

Ad Position 21
No active advertisement
ਗੁਰਪ੍ਰੀਤ ਸਿੰਘ, ਸੁਖਦੀਪ ਸਿੰਘ, ਪ੍ਰਦੀਪ ਸਿੰਘ ਤੇ ਹੈਪੀ ਜਾਣਕਾਰੀ ਦਿੰਦੇ ਹੋਏ | ਤਸਵੀਰ : ਮੁਹੰਮਦ ਹਨੀਫ਼ ਥਿੰਦ <br/> 18-12-2025
ਮਲੇਰਕੋਟਲਾ, 17 ਦਸੰਬਰ (ਮੁਹੰਮਦ ਹਨੀਫ਼ ਥਿੰਦ)-ਐਨ.ਆਰ.ਆਈ. ਕਲੱਬ, ਨੌਜਵਾਨ ਸਮਾਜਸੇਵਾ ਸੁਸਾਇਟੀ ਤੇ ਸਮੂਹ ਨਗਰ ਨਿਵਾਸੀ ਪਿੰਡ (ਕਿਸ਼ਨਗੜ੍ਹ) ਸੰਗਾਲੀ, ਜ਼ਿਲ੍ਹਾ ਮਲੇਰਕੋਟਲਾ ਵਲੋਂ 7 ਲੋੜਵੰਦ ਲੜਕੀਆਂ ਦੇ ਸਮੂਹਿਕ ਅਨੰਦ ਕਾਰਜ ਜਨਵਰੀ ਮਹੀਨੇ 'ਚ ਕਰਵਾਏ ਜਾ ਰਹੇ ਹਨ | ਉਪਰੋਕਤ ਜਾਣਕਾਰੀ ਦਿੰਦਿਆਂ ਪ੍ਰਧਾਨ ਗੁਰਪ੍ਰੀਤ ਸਿੰਘ ਕੁੱਬੜ ਸੰਗਾਲੀ ਆਸਟੇ੍ਰਲੀਆ, ਹਰਵਿੰਦਰ ਸਿੰਘ ਮੀਤ ਪ੍ਰਧਾਨ ਆਸਟੇ੍ਰਲੀਆ ਤੇ ਰਿੰਕੂ ਸਿੱਧੂ ਆਸਟੇ੍ਰਲੀਆ, ਸੁਖਦੀਪ ਸਿੰਘ ਬੜਿੰਗ ਆਸਟੇ੍ਰਲੀਆ, ਪ੍ਰਦੀਪ ਸਿੰਘ ਜੌਹਲ ਆਸਟੇ੍ਰਲੀਆ, ਹੈਪੀ ਆਸਟੇ੍ਰਲੀਆ, ਬਬਲੂ ਮਰਾਹੜ੍ਹ ਆਸਟੇ੍ਰਲੀਆ, ਵਿੱਕੀ ਆਸਟੇ੍ਰਲੀਆ, ਮਨੀ ਆਸਟੇ੍ਰਲੀਆ, ਹਰਿੰਦਰ ਸਿੰਘ ਆਸਟੇ੍ਰਲੀਆ ਨੇ ਦੱਸਿਆ ਕਿ ਇਸ ਸਾਲਾਨਾ ਲੜਕੀਆਂ ਦੇ ਸਮੂਹਿਕ ਅਨੰਦ ਕਾਰਜਾਂ ਵਿਚ ਲੋੜਵੰਦ ਲੜਕੀਆਂ ਜਲਦੀ ਤੋਂ ਜਲਦੀ ਆਪਣੀ-ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ ਤਾਂ ਜੋ ਸਾਲਾਨਾ ਸਮੂਹਿਕ ਵਿਆਹ ਸਮਾਰੋਹ ਦੀਆਂ ਤਿਆਰੀਆਂ ਜਲਦ ਮੁਕੰਮਲ ਕਰ ਲਈਆਂ ਜਾਣ | ਇਸ ਮੌਕੇ ਨੰਬਰਦਾਰ ਜਗਰੂਪ ਸਿੰਘ ਸੰਗਾਲੀ ਪ੍ਰਧਾਨ, ਖ਼ਜ਼ਾਨਚੀ ਗੁਰਤੇਜ ਸਿੰਘ, ਚੀਨਾ ਸੰਧੂ, ਨਿਰਮਲਜੀਤ ਸਿੰਘ, ਗੁਰਜੀਤ ਸਿੰਘ ਡੀ.ਸੀ., ਗੁਰੀ ਜ਼ੈਲਦਾਰ ਅਤੇ ਗੁਰਮਨ ਸਿੰਘ ਨੇ ਕਿਹਾ ਕਿ ਸਮਗਮ ਲਈ ਤਿਆਰੀ ਸ਼ੁਰੂ ਹਨ |

Ad Position 22
No active advertisement
ਪਿਛਲੀ ਖ਼ਬਰ ਤਰਸੇਮ ਸਿੰਘ ਨੂੰ ਕਿਸਾਨ ਯੂਨੀਅਨ ਦੀ ਹਰੀਗੜ੍ਹ ਗੇਹਲਾਂ ਇਕਾਈ ਦਾ ਪ੍ਰਧਾਨ ਚੁਣਿਆ <br/> ਅਗਲੀ ਖ਼ਬਰ ਰੋਟਰੀ ਕਲੱਬ ਵਲੋਂ ਮੁਨੀਸ਼ ਢੰਡ ਦੀ ਯਾਦ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ <br/>
Ad Position 24