18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਅਨਾਜ ਮੰਡੀ ਵਿਚ ਟਰਾਲੀਆਂ ਰਾਹੀਂ ਗਾਵਾਂ ਛੱਡਣ ਦੇ ਵਿਰੋਧ 'ਚ ਸ਼ਹਿਰ ਵਾਸੀਆਂ ਨੇ ਕੀਤੀ ਨਾਅਰੇਬਾਜ਼ੀ <br/>

Ad Position 21
No active advertisement
ਅਜੀਤ ਡੈਸਕ 20-12-2025
ਭਵਾਨੀਗੜ੍ਹ, 19 ਦਸੰਬਰ (ਲਖਵਿੰਦਰ ਪਾਲ ਗਰਗ)-ਬੀਤੀ ਰਾਤ ਕੁੱਝ ਵਿਅਕਤੀਆਂ ਵਲੋਂ ਟਰਾਲੀਆਂ 'ਚ ਲੱਦ ਕੇ ਲਿਆਂਦੀਆਂ ਗਈਆ ਗਾਵਾਂ ਨੂੰ ਸਥਾਨਕ ਅਨਾਜ ਮੰਡੀ ਵਿਖੇ ਛੱਡਣ ਦੇ ਵਿਰੋਧ ਵਿਚ ਸ਼ਹਿਰ ਵਾਸੀਆ ਨੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਅਵਤਾਰ ਸਿੰਘ ਤਾਰੀ ਤੇ ਸ਼ਹਿਰ ਵਾਸੀਆ ਨੇ ਦੱਸਿਆ ਕਿ ਪਿੰਡਾਂ ਦੇ ਕੁੱਝ ਵਿਅਕਤੀਆਂ ਨੇ ਬੇਸਹਾਰਾ ਗਾਵਾਂ ਤੇ ਬੱਛਿਆਂ ਨੂੰ ਪਿੰਡਾ ਵਿਚੋਂ ਫੜ ਕੇ ਟਰਾਲੀ 'ਚ ਲੱਦ ਕੇ ਅਨਾਜ ਮੰਡੀ ਵਿਖੇ ਛੱਡਣ ਲਈ ਆਏ ਸੀ ਤਾਂ ਉਨ੍ਹਾਂ ਨੇ ਅਜਿਹਾ ਕਰਨ ਤੋਂ ਰੋਕਿਆ ਤੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ | ਉਨ੍ਹਾਂ ਦੱਸਿਆ ਕਿ ਗਾਵਾਂ ਨੂੰ ਛੱਡਣ ਆਏ ਵਿਅਕਤੀਆਂ ਨੇ ਗਾਵਾਂ ਨੂੰ ਬਹੁਤ ਹੀ ਬੇਰਹਿਮੀ ਨਾਲ ਟਰਾਲੀ ਦੀ ਲਿਫ਼ਟ ਚੁੱਕ ਕੇ ਹੇਠਾਂ ਸੁੱਟ ਦਿੱਤਾ ਜਿਸ ਨਾਲ ਗਾਵਾਂ ਦੇ ਸੱਟਾਂ ਲੱਗੀਆਂ ਤੇ ਇਕ ਗਾਂ ਦੀ ਲੱਤ ਵੀ ਟੁੱਟ ਗਈ | ਉਨ੍ਹਾਂ ਦੱਸਿਆ ਕਿ ਆਸ ਪਾਸ ਦੇ ਪਿੰਡਾਂ ਦੇ ਲੋਕ ਪਿੰਡਾਂ 'ਚ ਬੇਸਹਾਰਾ ਘੁੰਮਦੀਆਂ ਗਊਆਂ ਨੂੰ ਫੜ੍ਹ ਕੇ ਟਰਾਲੀਆਂ 'ਚ ਭਰ ਕੇ ਪਿੰਡ ਝਨੇੜੀ ਦੀ ਸਰਕਾਰੀ ਗਊਸ਼ਾਲਾ 'ਚ ਛੱਡਣ ਦੀ ਥਾਂ ਇੱਥੇ ਅਨਾਜ ਮੰਡੀ ਵਿਚ ਛੱਡ ਜਾਂਦੇ ਹਨ | ਉਨ੍ਹਾਂ ਕਿਹਾ ਕਿ ਹੁਣ ਧੁੰਦ ਪੈਣ ਦਾ ਸਮਾਂ ਚੱਲ ਰਿਹਾ ਹੈ ਜਿਸ ਕਾਰਨ ਇਹ ਬੇਸਹਾਰਾ ਗਾਵਾਂ ਸੜਕਾਂ 'ਤੇ ਜਾ ਕੇ ਹਾਦਸਿਆਂ ਦਾ ਕਾਰਨ ਬਣਦਿਆਂ ਹਨ | ਉਨ੍ਹਾਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਿੰਡਾਂ 'ਚੋਂ ਟਰਾਲੀਆਂ ਭਰ ਕੇ ਗਊਆਂ ਨੂੰ ਸ਼ਹਿਰ ਦੀ ਅਨਾਜ ਮੰਡੀ ਤੇ ਹੋਰ ਖੁੱਲ੍ਹੀਆਂ ਥਾਵਾਂ 'ਤੇ ਛੱਡਣ ਵਾਲੇ ਵਿਅਕਤੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਬੇਸਹਾਰਾ ਗਾਵਾਂ ਨੂੰ ਸੰਭਾਲਣ ਦਾ ਕੋਈ ਠੋਸ ਹੱਲ ਕੀਤਾ ਜਾਵੇ | ਇਸ ਮੌਕੇ ਉਕਤ ਵਿਅਕਤੀਆਂ ਵਲੋਂ ਅੱਗੋਂ ਤੋਂ ਅਜਿਹਾ ਨਾ ਕਰਨ ਦਾ ਭਰੋਸਾ ਦੇਣ ਤੋਂ ਇਲਾਵਾ ਟਰਾਲੀਆਂ ਰਾਹੀਂ ਲਿਆਂਦੀਆਂ ਗਈਆ ਗਾਵਾਂ ਨੂੰ ਪਿੰਡ ਝਨੇੜੀ ਦੀ ਗਊਸ਼ਾਲਾ ਵਿਖੇ ਛੱਡੇ ਜਾਣ ਤੋਂ ਬਾਅਦ ਸ਼ਹਿਰ ਵਾਸੀਆਂ ਦਾ ਗੁੱਸਾ ਸ਼ਾਂਤ ਹੋਇਆ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਸੰਗਰੂਰ ਦੇ ਇਸ ਸਾਲ ਦੇ ਸਭ ਤੋਂ ਵੱਡੇ ਸਾਈਬਰ ਠੱਗੀ ਮਾਮਲੇ 'ਚ ਗਿ੍ਫ਼ਤਾਰ ਸੇਖ ਨੂੰ ਮੁੜ ਤਿੰਨ ਦਿਨਾਂ ਦੇ ਪੁਲਿ... ਅਗਲੀ ਖ਼ਬਰ ਘਰ ਦੀ ਕੁਰਕੀ ਕਰਨ ਆਏ ਬੈਂਕ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਖ਼ਿਲਾਫ਼ ਕਿਸਾਨਾਂ ਨੇ ਦਿੱਤਾ ਧਰਨਾ <br/>
Ad Position 24