18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਜ਼ਿਲ੍ਹਾ ਸੰਗਰੂਰ ਦੇ ਇਸ ਸਾਲ ਦੇ ਸਭ ਤੋਂ ਵੱਡੇ ਸਾਈਬਰ ਠੱਗੀ ਮਾਮਲੇ 'ਚ ਗਿ੍ਫ਼ਤਾਰ ਸੇਖ ਨੂੰ ਮੁੜ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜਿਆ <br/>

Ad Position 21
No active advertisement
ਅਜੀਤ ਡੈਸਕ 20-12-2025
ਸੰਗਰੂਰ, 19 ਦਸੰਬਰ (ਧੀਰਜ ਪਸ਼ੌਰੀਆ)–ਜ਼ਿਲ੍ਹ•ਾ ਕਚਹਿਰੀ ਸੰਗਰੂਰ ਦੇ ਇੱਕ ਨਾਮੀ ਵਕੀਲ ਨਾਲ ਠੱਗੀ ਮਾਰਨ ਦੇ ਕਥਿਤ ਦੋਸ਼ਾਂ ਵਿਚ ਗਿ੍ਫ਼ਤਾਰ ਸਲਮਾਨ ਜਰਾਜ ਅਹਿਮਦ ਸੇਖ ਨੂੰ ਮੁੜ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਹੈ | ਮੁੱਦਈ ਪੱਖ ਵਲੋਂ ਪੇਸ਼ ਹੋਏ ਉੱਘੇ ਵਕੀਲ ਲਲਿਤ ਕੁਮਾਰ ਗਰਗ ਨੇ ਦੱਸਿਆ ਕਿ ਗਿ੍ਫ਼ਤਾਰ ਸ਼ੇਖ਼ ਨੇ ਪੁਲਿਸ ਰਿਮਾਂਡ ਦੌਰਾਨ ਦੱਸਿਆ ਹੈ ਕਿ ਇਸ ਮਾਮਲੇ ਵਿਚ ਮੁੰਬਈ ਦਾ ਇੱਕ ਹੋਰ ਵਿਅਕਤੀ ਸ਼ਾਮਿਲ ਹੈ ਪਰ ਗਿ੍ਫ਼ਤਾਰ ਸੇਖ ਹੋਰ ਸਹਿ ਦੋਸ਼ੀਆਂ ਬਾਰੇ ਕੋਈ ਜਾਣਕਾਰੀ ਨਹੀਂ ਦੇ ਰਿਹਾ ਹੈ, ਉਸ ਤੋਂ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕਰਨੀ ਬਾਕੀ ਹੈ, ਜਿਸ ਤੇ ਅਦਾਲਤ ਨੇ ਸੇਖ ਨੂੰ ਮੁੜ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ! ਜ਼ਿਕਰਯੋਗ ਹੈ ਕਿ ਸੰਗਰੂਰ ਦੇ ਇੱਕ ਨਾਮੀ ਵਕੀਲ ਵਲੋਂ 13 ਜੂਨ 2025 ਨੂੰ ਥਾਣਾ ਸਾਈਬਰ ਸੈਲ ਸੰਗਰੂਰ ਵਿਖੇ ਇੱਕ ਮੁਕੱਦਮਾ ਦਰਜ ਕਰਵਾਇਆ ਗਿਆ ਸੀ ਕਿ ਨਵੰਬਰ 2025 ਦੌਰਾਨ ਉਸ ਨੂੰ ਤਰਾਕੋਈ ਆਰਗੈਨਿਕ ਪ੍ਰਾਈਵੇਟ ਲਿਮਟਿਡ ਕੰਪਨੀ ਵਲੋਂ ਆਨਲਾਈਨ ਸੰਪਰਕ ਕੀਤਾ ਗਿਆ ਸੀ ਅਤੇ ਉਸ ਨੰੂ ਇਹ ਵਿਸ਼ਵਾਸ ਦਵਾਇਆ ਗਿਆ ਸੀ ਕਿ ਇਹ ਕੰਪਨੀ ਪਿਛਲੇ ਕਈ ਸਾਲਾਂ ਤੋਂ ਆਨਲਾਈਨ ਵੈੱਬਸਾਈਟ ਵਿਚ ਬਤੌਰ ਬਰੋਕਰ ਕੰਮ ਕਰ ਰਹੀ ਹੈ ਅਤੇ ਕਈ ਲੋਕ ਇਸ ਵੈੱਬਸਾਈਟ ਵਿਚ ਪੈਸਾ ਲਗਾ ਕੇ ਚੰਗਾ ਮੁਨਾਫ਼ਾ ਕਮਾ ਚੁੱਕੇ ਹਨ | ਇਸ ਤਰ•ਾਂ ਇਸ ਵਕੀਲ ਨੂੰ ਇਸ ਗਰੁੱਪ ਦਾ ਮੈਂਬਰ ਬਣਾ ਲਿਆ ਗਿਆ ਜਿਸ ਵਿਚ ਲੋਕਾਂ ਨੂੰ ਵੱਡੇ-ਵੱਡੇ ਮੁਨਾਫ਼ੇ ਦੇਣ ਦਾ ਝਾਂਸਾ ਦਿੱਤਾ ਹੋਇਆ ਸੀ | ਇਸ ਦੌਰਾਨ ਹੀ ਵਕੀਲ ਨੂੰ ਕੰਪਨੀ ਵਲੋਂ ਫ਼ੋਨ ਕਾਲ ਆ ਗਈ ਅਤੇ ਉਸ ਨੇ 15 ਨਵੰਬਰ 2023 ਨੂੰ ਕੰਪਨੀ ਦੇ ਖਾਤੇ ਵਿਚ ਰਕਮ ਜਮਾ ਕਰਵਾਉਣੀ ਸ਼ੁਰੂ ਕਰ ਦਿੱਤੀ | ਮੁਕੱਦਮੇ ਮੁਤਾਬਕ ਵਕੀਲ ਵਲੋਂ 15 ਨਵੰਬਰ 2023 ਤੋਂ 28 ਅਕਤੂਬਰ 2024 ਤੱਕ ਤਕਰੀਬਨ 3 ਕਰੋੜ ਰੁਪਏ ਉਪਰੋਕਤ ਕੰਪਨੀ ਦੇ ਖਾਤੇ ਵਿਚ ਪਾ ਦਿੱਤੇ | ਮੁਕੱਦਮੇ ਮੁਤਾਬਕ ਕੰਪਨੀ ਵਕੀਲ ਨੂੰ ਭਰੋਸਾ ਦਿਵਾਉਂਦੀ ਰਹੀ ਕਿ ਉਸ ਦੀ ਰਕਮ ਜਲਦ ਹੀ ਦੁਗਣੀ ਹੋ ਜਾਵੇਗੀ | ਜਦੋਂ ਜਮਾ ਰਕਮ ਨੂੰ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਤਾਂ ਉਸ ਨੇ ਕੰਪਨੀ ਪਾਸੋਂ ਆਪਣੀ ਰਕਮ ਦੀ ਵਾਪਸੀ ਦੀ ਮੰਗ ਕੀਤੀ ਤਾਂ ਕੰਪਨੀ ਟਾਲਮਟੋਲ ਕਰਦੀ ਰਹੀ | ਉਧਰ ਸਾਈਬਰ ਸੈਲ ਜ਼ਿਲ•ਾ ਸੰਗਰੂਰ ਮੁਤਾਬਿਕ ਇਹ ਸਾਈਬਰ ਠੱਗੀ ਦਾ ਇਸ ਸਾਲ ਦਾ ਸਭ ਤੋਂ ਵੱਡਾ ਮਾਮਲਾ ਹੈ ਇਸ ਨੂੰ ਪੁਲਿਸ ਗੰਭੀਰਤਾ ਨਾਲ ਲੈ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਮਨਰੇਗਾ ਕਾਨੂੰਨ, ਬਿਜਲੀ ਸੋਧ ਬਿਲ ਖ਼ਿਲਾਫ਼ ਕਿਸਾਨ-ਮਜ਼ਦੂਰ ਹੋਏ ਇੱਕਜੁੱਟ, ਮੁੱਖ ਮੰਤਰੀ ਨਿਵਾਸ ਬਾਹਰ ਕੀਤਾ ਜ਼ੋਰਦਾਰ ਪ੍... ਅਗਲੀ ਖ਼ਬਰ ਅਨਾਜ ਮੰਡੀ ਵਿਚ ਟਰਾਲੀਆਂ ਰਾਹੀਂ ਗਾਵਾਂ ਛੱਡਣ ਦੇ ਵਿਰੋਧ 'ਚ ਸ਼ਹਿਰ ਵਾਸੀਆਂ ਨੇ ਕੀਤੀ ਨਾਅਰੇਬਾਜ਼ੀ <br/>
Ad Position 24