ਸੁਨਾਮ ਊਧਮ ਸਿੰਘ ਵਾਲਾ, 19 ਦਸੰਬਰ (ਧਾਲੀਵਾਲ, ਭੁੱਲਰ) - ਸੁਨਾਮ ਊਧਮ ਸਿੰਘ ਵਾਲਾ-1 ਦੀਆਂ ਪੰਚਾਇਤ ਸੰਮਤੀ ਦੇ ਕੁਲ 15 ਜ਼ੋਨਾਂ ਦੀ ਹੋਈ ਚੋਣ ਲਈ ਆਮ ਆਦਮੀ ਪਾਰਟੀ ਵਲੋਂ ਸਾਰੇ ਜ਼ੋਨਾਂ ਵਿਚ ਆਪਣੇ ਉਮੀਦਵਾਰ ਉਤਾਰੇ ਗਏ ਸਨ ਜਦੋਂ ਕਿ ਮੁੱਖ ਵਿਰੋਧੀ ਕਾਂਗਰਸ ਪਾਰਟੀ ਵਲੋਂ 9 ਉਮੀਦਵਾਰ, ਸ਼ੋ੍ਰਮਣੀ ਅਕਾਲੀ ਦਲ ਬਾਦਲ ਵਲੋਂ 7, ਭਾਰਤੀ ਜਨਤਾ ਪਾਰਟੀ ਵਲੋਂ 4 ਉਮੀਦਵਾਰ ਚੋਣ ਲੜ ਰਹੇ ਸਨ | ਇਸ ਦੇ ਨਾਲ ਹੀ 6 ਆਜ਼ਾਦ ਉਮੀਦਵਾਰ ਨੇ ਵੀ ਆਪਣੀ ਕਿਸਮਤ ਅਜ਼ਮਾਈ ਕੀਤੀ | ਇਨ੍ਹਾਂ ਉਮੀਦਵਾਰਾਂ 'ਚੋ ਆਮ ਆਦਮੀ ਪਾਰਟੀ ਦੇ 12 ਉਮੀਦਵਾਰਾਂ ਨੇ ਹੰੂਝਾ ਫੇਰ ਜਿੱਤ ਪ੍ਰਾਪਤ ਕੀਤੀ ਜਦੋਂ ਕਿ 2 ਆਜ਼ਾਦ ਉਮੀਦਵਾਰ ਵੀ ਚੋਣ ਜਿੱਤਣ ਵਿਚ ਕਾਮਯਾਬ ਰਹੇ | ਇਸ ਤੋ ਇਲਾਵਾ ਜ਼ੋਨ ਕੋਟੜਾ ਅਮਰੂ ਤੋਂ ਵੀਨੂੰ ਕੌਰ ਬਿਨ੍ਹਾਂ ਮੁਕਾਬਲੇ ਚੋਣ ਜਿੱਤ ਗਏ | ਜ਼ਿਕਰਯੋਗ ਹੈ ਕਿ ਪੰਚਾਇਤ ਸੰਮਤੀ ਸੁਨਾਮ ਊਧਮ ਸਿੰਘ ਵਾਲਾ-1 ਦੇ ਕਈ ਜ਼ੋਨਾਂ 'ਚ ਭਾਰਤੀ ਜਨਤਾ ਪਾਰਟੀ ਵਲੋਂ ਆਪਣੀ ਚੰਗੀ ਹਾਜ਼ਰੀ ਲਗਵਾਈ ਗਈ | ਇੱਥੇ ਇਹ ਵੀ ਵਰਨਣਯੋਗ ਹੈ ਕਿ ਸੁਨਾਮ ਬਲਾਕ ਦੀਆਂ ਉਕਤ ਚੋਣਾਂ ਵਿਚ ਆਮ ਆਦਮੀ ਪਾਰਟੀ ਤੋਂ ਬਿਨਾਂ ਹੋਰ ਕੋਈ ਵੀ ਸਿਆਸੀ ਪਾਰਟੀ ਆਪਣਾ ਖਾਤਾ ਵੀ ਨਹੀ ਖੋਲ੍ਹ ਸਕੀ |