12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਮਨਰੇਗਾ ਦਾ ਨਾਂਅ ਬਦਲਣ ਅਤੇ ਮਜ਼ਦੂਰ ਵਿਰੋਧੀ ਕੀਤੀਆਂ ਸੋਧਾਂ ਖ਼ਿਲਾਫ਼ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਕੀਤੇ ਅਰਥੀ ਫ਼ੂਕ ਮੁਜ਼ਾਹਰੇ <br/>

Ad Position 21
No active advertisement
ਅਰਥੀ ਫ਼ੂਕ ਮੁਜ਼ਾਹਰੇ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ ਮਜ਼ਦੂਰ | ਤਸਵੀਰ: ਮੁਕੇਸ਼ ਕੁਮਾਰ <br/> 21-12-2025
ਸੰਗਰੂਰ, 20 ਦਸੰਬਰ (ਧੀਰਜ ਪਸ਼ੌਰੀਆ)-ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਨੇ ਕੇਂਦਰ ਸਰਕਾਰ ਦੁਆਰਾ ਮਨਰੇਗਾ ਦੇ ਐਕਟ ਵਿਚ ਕੀਤੀਆਂ ਮਜ਼ਦੂਰ ਵਿਰੋਧੀ ਸੋਧਾਂ ਖ਼ਿਲਾਫ਼ ਸੰਗਰੂਰ ਇਸ ਦੇ ਬੀਰ ਕਲਾ, ਗੁੱਜਰਾਂ, ਤੂਰਬੰਜਾਰਾ, ਗਦੜਿਆਣੀ, ਰਾਮਗੜ੍ਹ, ਮੰਡੇਰ ਕਲਾ, ਆਦਿ ਪਿੰਡ 'ਚ ਕੇਂਦਰ ਸਰਕਾਰ ਦੇ ਅਰਥੀ ਫ਼ੂਕ ਮੁਜ਼ਾਹਰੇ ਕੀਤੇ ਗਏ | ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਸਕੱਤਰ ਲਖਵੀਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਜਿੱਥੇ ਮਨਰੇਗਾ 'ਚ ਮਜ਼ਦੂਰ ਵਿਰੋਧੀ ਸੋਧਾਂ ਕੀਤੀਆਂ ਹਨ ਉਥੇ ਹੀ ਮਨਰੇਗਾ ਦਾ ਨਾਮ ਬਦਲ ਕੇ ਆਰ.ਐੱਸ.ਐੱਸ. ਦੇ ਫ਼ਿਰਕੂ, ਫਾਸ਼ੀਵਾਦੀ ਏਜੰਡੇ ਨੂੰ ਦੇਸ਼ ਵਿਚ ਤੇਜ਼ੀ ਨਾਲ ਲਾਗੂ ਕਰਨਾ ਚਾਹੰੁਦੀ ਹੈ | ਉਨ੍ਹਾਂ ਕਿਹਾ ਕਿ ਪਿੰਡ ਅੰਦਰ ਪਹਿਲਾਂ ਹੀ ਕਾਰਪੋਰੇਟ ਘਰਾਨਿਆਂ ਮੁਨਾਫ਼ਾ ਪਹੰੁਚਾਉਣ ਵਾਲੀਆਂ ਮਸ਼ੀਨਰੀਆਂ ਹੋਣ ਕਾਰਨ ਮਜ਼ਦੂਰਾਂ ਦੇ ਰੁਜ਼ਗਾਰ ਖੁੱਸੇ ਹਨ, ਹੁਣ ਮਨਰੇਗਾ ਦੇ ਮਿਲਦੇ ਮਾੜੇ ਮੋਟੇ ਕੰਮ ਨੂੰ ਵੀ ਖੋਹ ਕੇ ਮਜ਼ਦੂਰਾਂ ਦੇ ਘਰਾਂ ਦੇ ਚੁੱਲਿ੍ਹਆਂ ਨੂੰ ਠੰਢਾ ਕਰ ਰਹੇ ਹਨ | ਕਿਉਂਕਿ ਜਿੱਥੇ ਪਹਿਲਾਂ ਕੇਂਦਰ ਸਰਕਾਰ ਮਨਰੇਗਾ ਦੇ ਬਜਟ ਦਾ 90 ਫ਼ੀਸਦੀ ਅਤੇ ਸੂਬਾ ਸਰਕਾਰਾਂ 10 ਫ਼ੀਸਦੀ ਅਦਾ ਕਰਦੀ ਸੀ ਹੁਣ ਇਹ ਘਟਾ ਕੇ 60 ਫ਼ੀਸਦੀ ਕੇਂਦਰ ਅਤੇ 40 ਫ਼ੀਸਦੀ ਸੂਬਾ ਸਰਕਾਰ ਅਦਾ ਕਰਨ ਦਾ ਫ਼ਰਮਾਨ ਜਾਰੀ ਕੀਤਾ ਹੈ, ਨਾਲ ਹੀ ਹਾੜੀ ਅਤੇ ਸਾਉਣੀ ਦੇ ਦੋ ਮਹੀਨੇ ਕੰਮ ਬੰਦ ਕਰਨ ਤੋਂ ਭਾਵ ਹੈ ਕਿ ਜਿਹੜਾ ਕੰਮ ਪਹਿਲਾਂ 12 ਮਹੀਨਿਆਂ 'ਚ 100 ਦਿਨ ਹੋਣ ਦੇ ਬਾਵਜੂਦ ਵੀ 30 ਤੋਂ 40 ਦਿਨ ਬਹੁਤ ਮੁਸ਼ਕਲ ਨਾਲ ਮਿਲਦਾ ਸੀ ਉਹ ਹੁਣ 10 ਮਹੀਨਿਆਂ 'ਚ ਤਾਂ ਹੋਰ ਵੀ ਮੁਸ਼ਕਲ ਹੋ ਜਾਵੇਗਾ | ਵੱਖ-ਵੱਖ ਪਿੰਡਾਂ ਸਤਗੁਰ ਸਿੰਘ ਗੁੱਜਰਾਂ, ਮੰਗੂ ਸਿੰਘ ਬੀਰ ਕਲਾ, ਰਾਣੀ ਕੌਰ ਮੰਡੇਰ ਕਲਾ, ਬੰਗਾ ਸਿੰਘ ਤੂਰਬੰਜਾਰਾ, ਵਿੱਕੀ ਗਦੜਿਆਣੀ, ਹਾਕਮ ਸਿੰਘ ਰਾਮਗੜ੍ਹ ਆਦਿ ਨੇ ਕਿਹਾ ਕਿ ਪਹਿਲਾਂ ਮਜ਼ਦੂਰਾਂ ਦੇ ਕਿਰਤ ਕਾਨੂੰਨ ਤੋੜ ਕੇ ਚਾਰ ਲੇਬਰ ਕੋਡ 'ਚ ਬਦਲ ਕੇ ਹੁਣ ਮਨਰੇਗਾ 'ਚ ਮਜ਼ਦੂਰ ਵਿਰੋਧੀ ਸੋਧਾਂ ਕਰ ਕੇ ਕੇਂਦਰ ਸਰਕਾਰ ਲਗਾਤਾਰ ਆਪਣਾ ਮਜ਼ਦੂਰ ਵਿਰੋਧੀ ਚਿਹਰਾ ਨੰਗਾ ਕਰ ਰਹੀ ਹੈ ਜਿਸ ਦੇ ਖ਼ਿਲਾਫ਼ 6 ਅਤੇ 7 ਜਨਵਰੀ ਨੂੰ ਪੰਜਾਬ ਭਰ ਦੇ ਡੀ ਸੀ ਦਫ਼ਤਰਾਂ ਅੱਗੇ ਦਿੱਤੇ ਧਰਨੇ ਦਿੱਤੇ ਜਾਣਗੇ |

Ad Position 22
No active advertisement
ਪਿਛਲੀ ਖ਼ਬਰ 13ਵਾਂ ਪੈਨਸ਼ਨਰ ਦਿਵਸ ਰਾਮਪੁਰਾ ਡਵੀਜ਼ਨ ਵਿਖੇ ਮਨਾਇਆ <br/> ਅਗਲੀ ਖ਼ਬਰ ਬੇਖ਼ੌਫ ਚੋਰਾਂ ਵਲੋਂ ਸਰੌਦ ਵਿਖੇ 1 ਦਰਜਨ ਦੇ ਕਰੀਬ ਟਰਾਂਸਫ਼ਾਰਮਰਾਂ 'ਚੋਂ ਸੈਂਕੜੇ ਲੀਟਰ ਤੇਲ ਤੇ ਕੇਬਲਾਂ ਚੋਰੀ <br/>...
Ad Position 24