12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

13ਵਾਂ ਪੈਨਸ਼ਨਰ ਦਿਵਸ ਰਾਮਪੁਰਾ ਡਵੀਜ਼ਨ ਵਿਖੇ ਮਨਾਇਆ <br/>

Ad Position 21
No active advertisement
ਅਜੀਤ ਡੈਸਕ 21-12-2025

ਰਾਮਪੁਰਾ ਫੂਲ, 20 ਦਸੰਬਰ (ਹੇਮੰਤ ਕੁਮਾਰ ਸ਼ਰਮਾ)-ਟਰਾਂਸਮਿਸ਼ਨ ਅਤੇ ਪਾਵਰਕਾਮ ਮੰਡਲ ਯੂਨਿਟ ਰਾਮਪੁਰਾ ਫੂਲ ਦੇ ਪੈਨਸ਼ਨਰਾਂ ਨੇ ਪ੍ਰਧਾਨ ਕੁਲਦੀਪ ਸਿੰਘ ਅਤੇ ਸਕੱਤਰ ਨਸੀਬ ਚੰਦ ਸ਼ਰਮਾ ਦੀ ਪ੍ਰਧਾਨਗੀ ਵਿਚ 13ਵਾਂ ਪੈਨਸ਼ਨਰ ਦਿਵਸ ਸਥਾਨਕ ਦਫ਼ਤਰ ਵਿਖੇ ਮਨਾਇਆ¢ ਇਸ ਮੌਕੇ ਸਰਕਲ ਬਠਿੰਡਾ ਦੇ ਪ੍ਰਧਾਨ ਧੰਨਾ ਸਿੰਘ ਤਿੱਗੜੀ ਅਤੇ ਸਰਕਲ ਸਕੱਤਰ ਕਰਮ ਸਿੰਘ ਜੋਗਾ ਵਿਸ਼ੇਸ਼ ਸੱਦੇ 'ਤੇ ਹਾਜ਼ਰ ਹੋਏ¢ ਸੁਰਿੰਦਰ ਸਿੰਘ ਸਰਕਲ ਖ਼ਜ਼ਾਨਚੀ ਅਤੇ ਸਰਕਲ ਪ੍ਰੈਸ ਸਕੱਤਰ ਨਸੀਬ ਚੰਦ ਸ਼ਰਮਾ ਅਤੇ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਐਸੋ: ਸਾਂਝਾ ਫ਼ਰੰਟ ਵਲੋਂ ਕਰਮ ਸਿੰਘ ਅਤੇ ਅਮਰਜੀਤ ਸਿੰਘ ਪਹੁੰਚੇ ਅਤੇ ਵੱਡੀ ਗਿਣਤੀ ਵਿਚ ਪੈਨਸ਼ਨਰਾਂ ਤੇ ਪਰਿਵਾਰਾਂ ਨੇ ਸ਼ਮੂਲੀਅਤ ਕੀਤੀ¢ ਸਟੇਜ ਦੀ ਕਾਰਵਾਈ ਡਵੀਜ਼ਨ ਸਕੱਤਰ ਨਸੀਬ ਸ਼ਰਮਾ ਨੇ ਕੀਤੀ ਅਤੇ ਸਭ ਤੋਂ ਪਹਿਲਾਂ ਵਿੱਛੜੇ ਹੋਏ ਸਾਥੀਆਂ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ¢ ਪ੍ਰਧਾਨ ਕੁਲਦੀਪ ਸਿੰਘ ਨੇ ਪੈਨਸ਼ਨ ਦਿਵਸ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਪਿਛਲੇ ਸਾਲ ਦੇ ਲੇਖੇ ਜੋਖੇ ਦੀ ਰਿਪੋਰਟ ਪੇਸ਼ ਕੀਤੀ¢ ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਜਗਜੀਤ ਸਿੰਘ ਕੋਟਲੀ, ਮਲਕੀਤ ਸਿੰਘ ਮਾੜੀ, ਕਰਮ ਸਿੰਘ ਸਰਕਲ ਸਕੱਤਰ ਬਠਿੰਡਾ, ਸਰਕਲ ਬਠਿੰਡਾ ਦੇ ਪ੍ਰਧਾਨ ਧੰਨਾ ਸਿੰਘ ਤਿੱਗੜੀ ਨੇ ਵਿਸਥਾਰ ਪੂਰਵਕ ਪੈਨਸ਼ਨਰਾਂ ਨਾਲ ਵਿਚਾਰ ਸਾਂਝੇ ਕੀਤੇ¢ ਇਸ ਸਾਲਾਨਾ ਸਮਾਗਮ ਦÏਰਾਨ 18 ਪੈਨਸ਼ਨਰ ਪਰਿਵਾਰਾਂ ਨੂੰ ਸਰਕਲ ਕਮੇਟੀ ਅਤੇ ਰਾਮਪੁਰਾ ਡਵੀਜ਼ਨ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ¢ ਇਸ ਮÏਕੇ ਪਵਨ ਕੁਮਾਰ, ਪਵਨ ਕੁਮਾਰ ਮਹਿਤਾ, ਅਵਤਾਰ ਸਿੰਘ, ਬਲਵਿੰਦਰ ਸਿੰਘ, ਗੁਰਨਾਮ ਸਿੰਘ, ਲਾਭ ਸਿੰਘ, ਮਦਨ ਮੋਹਨ, ਮਹਾਤਮਾ ਪ੍ਰਸਾਦ, ਪ੍ਰੀਤਮ ਸਿੰਘ, ਸੱਤਪਾਲ ਸ਼ਰਮਾ, ਸੋਹਨ ਸਿੰਘ, ਹਰਵਿੰਦਰ ਸਿੰਘ, ਜਸਵਿੰਦਰ ਕÏਰ, ਬਲਵੀਰ ਸਿੰਘ, ਦੇਵਰਾਜ, ਸੁਖਦੇਵ ਸਿੰਘ, ਨਛੱਤਰ ਸਿੰਘ, ਲਲਤਾ ਰਾਣੀ ਨੂੰ ਸਨਮਾਨਿਤ ਕੀਤਾ¢ ਇਸ ਮੌਕੇ ਸਨਮਾਨਿਤ ਪੈਨਸ਼ਨਰਾਂ ਨੇ ਆਪਣੇ ਤੌਰ 'ਤੇ ਕਮੇਟੀ ਨੂੰ ਦਾਨ ਵੀ ਦਿੱਤਾ¢ ਸੁਰਿੰਦਰ ਸਿੰਘ ਸਰਕਲ ਖ਼ਜ਼ਾਨਚੀ ਨੇ ਸਰਕਲ ਆਗੂਆਂ ਦਾ ਧੰਨਵਾਦ ਕੀਤਾ¢ ਇਸ ਮÏਕੇ ਸਰਕਲ ਡਵੀਜ਼ਨ ਦੀ ਸਮੁੱਚੀ ਟੀਮ ਪੰਜਾਬ ਮੁਲਾਜ਼ਮ ਤੇ ਸਾਂਝਾ ਫ਼ਰੰਟ ਦੇ ਆਗੂ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ 'ਚ ਜ਼ਖ਼ਮੀ ਹੋਏ ਨੌਜਵਾਨ ਨੇ ਹਸਪਤਾਲ 'ਚ ਦਮ ਤੋੜਿਆ <br/> ਅਗਲੀ ਖ਼ਬਰ ਮਨਰੇਗਾ ਦਾ ਨਾਂਅ ਬਦਲਣ ਅਤੇ ਮਜ਼ਦੂਰ ਵਿਰੋਧੀ ਕੀਤੀਆਂ ਸੋਧਾਂ ਖ਼ਿਲਾਫ਼ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਕੀਤੇ ਅਰਥੀ ਫ...
Ad Position 24