02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਗੁਰੂ ਹਰਿਗੋਬਿੰਦ ਖ਼ਾਲਸਾ ਸਕੂਲ ਦਾ ਵਿਦਿਆਰਥੀ ਬੰਗਲੌਰ ਨੈਸ਼ਨਲ ਪੱਧਰ ਹੈਂਡਬਾਲ ਖੇਡ ਮੁਕਾਬਲਿਆਂ ਲਈ ਚੁਣਿਆ <br/>

Ad Position 21
No active advertisement
ਖ਼ਾਲਸਾ ਸਕੂਲ ਬਹਾਦਰਗੜ੍ਹ ਦੇ ਵਿਦਿਆਰਥੀ ਨੂੰ ਨੈਸ਼ਨਲ ਪੱਧਰ ਹੈਂਡਬਾਲ ਮੁਕਾਬਲੇ ਲਈ ਬੰਗਲੌਰ ਨੂੰ ਰਵਾਨਾ ਕਰਦੇ ਹੋਏ ਸੈਕਟਰੀ ਗੁਰਮੀਤ ਸਿੰਘ ਛਪਾਰ, ਡੀ.ਪੀ.ਈ ਚਮਕੌਰ ਸਿੰਘ, ਕੁਲਵੰਤ ਸਿੰਘ ਛਪਾਰ, ਐਰਿਕ ਬੋਪਾਰਾਏ, ਪਿ੍ੰਸੀਪਲ ਪ੍ਰਦੀਪ ਕੌਰ, ਪਿ੍ੰਸੀਪਲ ਹਰਸਿਮਰਨ ਕੌਰ ਅਤੇ ਰੁਪਿੰਦਰ ਕੌਰ ਸਟਾਫ਼ ਨਾਲ | ਤਸਵੀਰ: ਰਣਧੀਰ ਸਿੰਘ ਮਹੋਲੀ <br/> 22-12-2025
ਅਹਿਮਦਗੜ੍ਹ, 21 ਦਸੰਬਰ (ਰਣਧੀਰ ਸਿੰਘ ਮਹੋਲੀ)-ਗੁਰੂ ਹਰਿਗੋਬਿੰਦ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਬਹਾਦਰਗੜ੍ਹ ਦੇ ਵਿਦਿਆਰਥੀਆਂ ਵਲੋਂ ਸੂਬਾ ਪੱਧਰ 'ਤੇ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਅਤੇ ਕੜੀ ਨੂੰ ਅੱਗੇ ਤੋਰਦਿਆ ਸਕੂਲ ਦਾ ਬਾਰ੍ਹਵੀਂ ਕਲਾਸ ਦਾ ਵਿਦਿਆਰਥੀ ਬੰਗਲੌਰ ਵਿਖੇ ਹੋ ਰਹੇ ਨੈਸ਼ਨਲ ਪੱਧਰ ਦੇ ਹੈਂਡਬਾਲ ਮੁਕਾਬਲਿਆਂ ਲਈ ਚੁਣਿਆ ਗਿਆ | ਪ੍ਰਬੰਧਕ ਕਮੇਟੀ ਮੈਨੇਜਰ ਰਵਿੰਦਰ ਸਿੰਘ ਰੋਮੀ, ਸੈਕਟਰੀ ਗੁਰਮੀਤ ਸਿੰਘ ਛਪਾਰ, ਐਰਿਕ ਬੋਪਾਰਾਏ, ਪਿ੍ੰਸੀਪਲ ਪ੍ਰਦੀਪ ਕੌਰ ਅਤੇ ਪਿ੍ੰਸੀਪਲ ਹਰਸਿਮਰਨ ਕੌਰ ਵਲੋ ਵਿਦਿਆਰਥੀ ਨੂੰ ਖੇਡ ਮੁਕਾਬਲਿਆਂ ਵਿਚ ਭਾਗ ਲੈਣ ਲਈ ਰਵਾਨਾ ਕੀਤਾ ਗਿਆ | ਇਸ ਮੌਕੇ ਤੇ ਸਾਰੇ ਡੀ.ਪੀ.ਈ ਚਮਕੌਰ ਸਿੰਘ, ਮਨਜਿੰਦਰ ਸਿੰਘ, ਮਨਮੀਤ ਸਿੰਘ, ਜਗਬੀਰ ਸਿੰਘ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਹਰਦੀਪ ਸਿੰਘ ਬੋੜਹਾਈ, ਖਜਾਂਨਚੀ ਡਾ: ਚਰਨਜੀਤ ਸਿੰਘ ਪੰਧੇਰ, ਬਾਰ ਕੌਂਸਲ ਪ੍ਰਧਾਨ ਐਡਵੋਕੇਟ ਅਰਵਿੰਦ ਸਿੰਘ ਮਾਵੀ, ਜਗਜੀਤ ਸਿੰਘ ਸਹਾਰਨਮਜਰਾ, ਰੁਪਿੰਦਰ ਕੌਰ, ਜਗਦੇਵ ਸਿੰਘ ਸੇਖੋਂ, ਕੁਲਵੰਤ ਸਿੰਘ ਛਪਾਰ, ਅਮਨਚੈਨ ਸਿੰਘ, ਜਸ਼ਨਪ੍ਰੀਤ ਅਤੇ ਗਗਨ ਸੂਦ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਚ ਲੱਗੇਗਾ ਵਿਸ਼ਾਲ ਦਸਤਾਰ ਸਿਖਲਾਈ ਕੈਂਪ <br/> ਅਗਲੀ ਖ਼ਬਰ ਅੰਤਰਰਾਜੀ ਨਾਕੇ ਲਗਾ ਕੇ 145 ਵਾਹਨਾਂ ਦੀ ਕੀਤੀ ਚੈਕਿੰਗ 32 ਵਹੀਕਲਾਂ ਦੇ ਕੀਤੇ ਚਲਾਨ ਅਤੇ 1 ਵਹੀਕਲ ਨੂੰ ਕੀਤਾ ਬਾਊਾਡ...
Ad Position 24