22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਵਿਅਕਤੀ ਨੇ ਦਰੱਖਤ ਨਾਲ ਲਟਕ ਕੇ ਕੀਤੀ ਆਤਮ ਹੱਤਿਆ <br/>

Ad Position 21
No active advertisement
ਅਜੀਤ ਡੈਸਕ 23-12-2025
ਭਵਾਨੀਗੜ੍ਹ, 22 ਦਸੰਬਰ (ਲਖਵਿੰਦਰ ਪਾਲ ਗਰਗ)-ਪਿੰਡ ਝਨੇੜੀ ਵਿਖੇ ਕਰਜ਼ੇ ਅਤੇ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਚੱਲ ਰਹੇ ਵਿਅਕਤੀ ਨੇ ਝਨੇੜੀ ਤੋਂ ਬਟਰਿਆਣਾ ਨੂੰ ਜਾਂਦੀ ਸੜਕ 'ਤੇ ਦਰੱਖਤ ਨਾਲ ਲਟਕ ਕੇ ਆਤਮ ਹੱਤਿਆ ਕਰ ਲੈਣ ਦਾ ਸਮਾਚਾਰ ਮਿਲਿਆ | ਇਸ ਸਬੰਧੀ ਘਰਾਚੋਂ ਪੁਲਿਸ ਚੌਂਕੀ ਦੇ ਇੰਚਾਰਜ ਸਬ-ਇੰਸਪੈਕਟਰ ਯੋਗੇਸ਼ ਨੇ ਦੱਸਿਆ ਕਿ ਪੁਲਿਸ ਕੋਲ ਯਾਕੀਰ ਖਾਨ ਵਲੋਂ ਲਿਖਾਏ ਗਏ ਬਿਆਨਾਂ ਅਨੁਸਾਰ ਕਿ ਉਸ ਦਾ ਵੱਡਾ ਭਰਾ ਸਿਤਾਰ ਮੁਹੰਮਦ 62 ਸਾਲ ਪੁੱਤਰ ਮੁਹੰਮਦ ਸਦੀਕ ਵਾਸੀ ਪਿੰਡ ਝਨੇੜੀ ਜੋ ਕਿ ਮਿਹਨਤ ਮਜ਼ਦੂਰੀ ਕਰਦਾ ਸੀ ਤੇ ਉਸ ਸਿਰ ਕਰਜ਼ਾ ਚੜੇ ਹੋਣ ਕਾਰਨ ਘਰੇਲੂ ਆਰਥਿਕ ਤੰਗੀ ਕਾਰਨ ਮਾਨਸਿਕ ਪ੍ਰੇਸ਼ਾਨ ਰਹਿੰਦਾ ਸੀ ਉਸ ਨੇ ਅੱਜ ਸਵੇਰੇ ਪਿੰਡ ਝਨੇੜੀ ਤੋਂ ਬਟਰਿਆਣਾ ਨੂੰ ਜਾਂਦੀ ਸੜਕ 'ਤੇ ਦਰਖਤ ਨਾਲ ਲਟਕ ਕੇ ਆਤਮ ਹੱਤਿਆ ਕਰ ਲਈ ਤਾਂ ਸੜਕ ਤੋਂ ਲੰਘ ਰਹੇ ਲੋਕਾਂ ਨੇ ਇਸ ਦੀ ਸੂਚਨਾ ਉਸ ਦੇ ਪਰਿਵਾਰ ਨੂੰ ਦਿੱਤੀ | ਪੁਲਿਸ ਨੇ ਇਸ ਘਟਨਾ ਦੀ ਸੂਚਨਾ ਮਿਲਦਿਆ ਹੀ ਮੌਕੇ 'ਤੇ ਪਹੁੰਚ ਕੇ ਲਾਸ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਉਣ ਦੇ ਲਈ ਹਸਪਤਾਲ ਭੇਜ ਦਿੱਤਾ | ਪਿੰਡ ਵਾਸੀਆ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਗਈ ਹੈ ਕਿ ਗਰੀਬ ਪਰਿਵਾਰ ਦੀ ਆਰਥਿਕ ਸਹਾਇਤਾ ਕਰਦਿਆ ਹੋਏ ਮਿ੍ਤਕ ਦੇ ਪਰਿਵਾਰ ਦਾ ਕਰਜ਼ਾ ਮਾਫ਼ ਕੀਤਾ ਜਾਵੇ |

Ad Position 22
No active advertisement
ਪਿਛਲੀ ਖ਼ਬਰ ਪੰਪ ਆਪ੍ਰੇਟਰ 8 ਨੂੰ ਮੁੱਖ ਮੰਤਰੀ ਨਿਵਾਸ ਬਾਹਰ ਕਰਨਗੇ ਪ੍ਰਦਰਸ਼ਨ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਨੇ ਉਭਾਵਾਲ ਕੇਂਦਰੀ ਵਿਦਿਆਲਿਆ ਦੇ ਦੋ ਅਧਿਆਪਕਾਂ ਨੰੂ ਕੀਤਾ ਸਨਮਾਨਿਤ <br/>
Ad Position 24