22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਡਿਪਟੀ ਕਮਿਸ਼ਨਰ ਨੇ ਉਭਾਵਾਲ ਕੇਂਦਰੀ ਵਿਦਿਆਲਿਆ ਦੇ ਦੋ ਅਧਿਆਪਕਾਂ ਨੰੂ ਕੀਤਾ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 23-12-2025
ਸੰਗਰੂਰ, 22 ਦਸੰਬਰ (ਅਮਨਦੀਪ ਸਿੰਘ ਬਿੱਟਾ)-ਕੇਂਦਰੀ ਵਿਦਿਆਲਿਆ ਉਭਾਵਾਲ ਦੇ ਦੋ ਅਧਿਆਪਕਾਂ ਨੰੂ ਸ਼ਾਨਦਾਰ ਕਾਰਗੁਜ਼ਾਰੀ ਬਦਲੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਵਲੋਂ ਸਨਮਾਨਿਤ ਕੀਤਾ ਗਿਆ | ਕੇਂਦਰੀ ਵਿਦਿਆਲਿਆ ਦੇ ਗਣਿਤ ਅਧਿਆਪਕ ਵਿਕਾਸ ਗੁਪਤਾ ਨੰੂ ਗੋਲਡ ਸਰਟੀਫ਼ਿਕੇਟ ਅਤੇ ਅੰਗਰੇਜ਼ੀ ਅਧਿਆਪਕਾ ਪੂਜਾ ਸਕਸੈਨਾ ਨੰੂ ਸਿਲਵਰ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਉਪਰੋਕਤ ਅਧਿਆਪਕਾਂ ਨੰੂ ਇਹ ਸਨਮਾਨ ਦਸਵੀਂ ਬੋਰਡ ਜਮਾਤ ਦੀ ਪ੍ਰੀਖਿਆ ਸੀ.ਬੀ.ਐੱਸ.ਈ. (ਸੈਸ਼ਨ 2024-25) ਦੌਰਾਨ ਆਏ ਸ਼ਾਨਦਾਰ ਨਤੀਜੇ ਅਤੇ ਵਿਦਿਆਰਥੀਆਂ ਵਲੋਂ ਕੀਤੇ ਗੁਣਵੱਤਾ ਪ੍ਰਦਰਸ਼ਨ ਦੇ ਸੰਬੰਧ ਵਿਚ ਦਿੱਤਾ ਗਿਆ ਹੈ | ਇਸ ਸਨਮਾਨ ਦਾ ਸਿਹਰਾ ਦੋਵਾਂ ਅਧਿਆਪਕਾਂ ਨੇ ਪਿ੍ੰਸੀਪਲ ਨਿਤਿਨ ਦੇਣ ਦੇ ਦਿੱਤੇ ਮਾਰਗ ਦਰਸ਼ਨ ਨੰੂ ਹੀ ਦਿੱਤਾ ਹੈ | ਡਿਪਟੀ ਕਮਿਸ਼ਨਰ ਨੇ ਵੀ ਦੋਵਾਂ ਅਧਿਆਪਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਵਿੱਖ ਵਿਚ ਵੀ ਸਿੱਖਿਆ ਦੇ ਖੇਤਰ ਵਿਚ ਉਨ੍ਹਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਹੇਗਾ |
Ad Position 22
No active advertisement
ਪਿਛਲੀ ਖ਼ਬਰ ਵਿਅਕਤੀ ਨੇ ਦਰੱਖਤ ਨਾਲ ਲਟਕ ਕੇ ਕੀਤੀ ਆਤਮ ਹੱਤਿਆ <br/> ਅਗਲੀ ਖ਼ਬਰ ਅੱਗ ਨਾਲ ਝੁਲਸਣ ਕਾਰਨ ਬਜ਼ੁਰਗ ਅÏਰਤ ਗੰਭੀਰ ਜ਼ਖ਼ਮੀ
Ad Position 24