ਸੁਨਾਮ ਊਧਮ ਸਿੰਘ ਵਾਲਾ, 22 ਦਸੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)-ਅੱਜ ਸ਼ਾਮ ਸੁਨਾਮ ਸ਼ਹਿਰ ਦੀ ਸਾਂਈ ਕਲੋਨੀ 'ਚ ਇਕ ਬਜ਼ੁਰਗ ਅÏਰਤ ਦੇ ਅੱਗ ਨਾਲ ਝੁਲਸਣ ਕਾਰਨ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ | ਬਜ਼ੁਰਗ ਅÏਰਤ ਦੇ ਪੁੱਤਰ ਸ਼ਿੰਦਾ ਸਿੰਘ ਨੇ ਦੱਸਿਆ ਕਿ ਪੈ ਰਹੀ ਕੜਾਕੇ ਦੀ ਠੰਢ ਕਾਰਨ ਘਰ ਵਿਚ ਬੱਠਲ 'ਚ ਲੱਕੜਾਂ ਪਾਕੇ ਅੱਗ ਬਾਲੀ ਹੋਈ ਸੀ | ਨੇੜੇ ਹੀ ਉਸ ਦੀ ਬਜ਼ੁਰਗ ਮਾਤਾ ਕੁਸ਼ੱਲਿਆ ਦੇਵੀ ਮੰਜੇ 'ਤੇ ਰਜਾਈ ਵਿਚ ਪਈ ਅੱਗ ਸੇਕ ਰਹੀ ਸੀ | ਇਸੇ ਦੌਰਾਨ ਮਾਤਾ ਦੀ ਚੁੰਨੀ ਅੱਗ ਵਿਚ ਡਿੱਗ ਪਈ | ਜਿਸ ਤੋਂ ਅੱਗ ਭੱਖ ਕੇ ਉਨ੍ਹਾਂ ਦੇ ਕੱਪੜਿਆਂ ਨੂੰ ਲੱਗ ਗਈ | ਜਿਸ ਕਾਰਨ ਮਾਤਾ ਗੰਭੀਰ ਜ਼ਖਮੀ ਹੋ ਗਏ | ਉਨ੍ਹਾਂ ਕਿਹਾ ਕਿ ਇਲਾਜ ਲਈ ਮਾਤਾ ਨੂੰ ਤੁਰੰਤ ਸਥਾਨਕ ਸਿਵਲ ਹਸਪਤਾਲ ਲਿਜਾਇਆ ਗਿਆ | ਜਿੱਥੇ ਡਾਕਟਰਾਂ ਵਲੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਉਨ੍ਹਾਂ ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ ਗਿਆ |