ਮਲੇਰਕੋਟਲਾ, 22 ਦਸੰਬਰ (ਮਨਜਿੰਦਰ ਸਿੰਘ ਸਰੌਦ)-ਅਜੋਕੇ ਸਮੇਂ ਅੰਦਰ ਪੰਜਾਬ ਦੇ ਨੌਜਵਾਨ ਵਰਗ ਨੂੰ ਖੇਡ ਮੈਦਾਨਾਂ ਅਤੇ ਸਮਾਜ ਸੇਵਾ ਦੇ ਖੇਤਰ ਨਾਲ ਜੋੜਨਾ ਬੇਹੱਦ ਜ਼ਰੂਰੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਆਗੂ ਅਤੇ ਪਿੰਡ ਕੁੱਪ ਖ਼ੁਰਦ ਦਿਲਾਵਰਗੜ੍ਹ ਦੇ ਸਾਬਕਾ ਸਰਪੰਚ ਸੁਰਜੀਤ ਸਿੰਘ ਅÏਲਖ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਆਖਿਆ ਕਿ ਪੰਜਾਬ ਦਾ ਨੌਜਵਾਨ ਜੇਕਰ ਖੇਡ ਮੈਦਾਨਾਂ ਤੋਂ ਇਲਾਵਾ ਸਮਾਜ ਸੇਵਾ ਦੇ ਨਾਲ ਜੁੜ ਕੇ ਵੱਖ-ਵੱਖ ਖ਼ਿੱਤਿਆਂ ਦੇ ਅੰਦਰ ਆਪਣੀਆਂ ਸੇਵਾਵਾਂ ਨਿਭਾਵੇਗਾ ਤਾਂ ਹਾਲਾਤ ਬਹੁਤ ਵਧੀਆ ਹੋ ਸਕਦੇ ਹਨ | ਨੌਜਵਾਨ ਵਰਗ ਦਾ ਕਿਸੇ ਵੀ ਖੇਤਰ ਦੇ ਅੰਦਰ ਅਗਵਾਈ ਕਰਨਾ ਆਪਣੇ ਆਪ ਦੇ ਵਿਚ ਵੱਡੀ ਗੱਲ ਹੈ | ਕਿਉਂਕਿ ਮੌਜੂਦਾ ਸਮੇਂ ਦੇ ਅੰਦਰ ਜੇਕਰ ਸਾਡਾ ਨੌਜਵਾਨ ਸਿੱਖਿਆ, ਸਿਹਤ ਦੇ ਨਾਲ-ਨਾਲ ਸਮਾਜ ਸੇਵਾ ਨੂੰ ਪਹਿਲ ਦਿੰਦੇ ਹੋਏ ਖੇਡ ਮੈਦਾਨਾਂ ਦਾ ਸਿੰਗਾਰ ਬਣੇਗਾ ਤਾਂ ਇੱਕ ਨਰੋਏ ਸਮਾਜ ਦੀ ਸਿਰਜਣਾ ਹੋ ਸਕੇਗੀ | ਕਿਸੇ ਵੀ ਖੇਤਰ ਦੇ ਅੰਦਰ ਇੱਕ ਨਰੋਏ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਨੌਜਵਾਨ ਵਰਗ ਦਾ ਯੋਗਦਾਨ ਅਹਿਮ ਹੁੰਦਾ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਇਸ ਪਾਸੇ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ | ਸਾਬਕਾ ਸਰਪੰਚ ਸੁਰਜੀਤ ਸਿੰਘ ਅÏਲਖ ਨੇ ਆਖਿਆ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਕਿਸੇ ਵੀ ਖੇਤਰ ਦੀ ਜਦ ਨੌਜਵਾਨ ਵਰਗ ਨੇ ਅਗਵਾਈ ਕੀਤੀ ਹੈ ਤਾਂ ਉਸ ਦੇ ਨਤੀਜੇ ਬੇਹੱਦ ਵਧੀਆ ਤੇ ਵੱਖਰੇ ਆਏ ਹਨ ਇਸ ਲਈ ਇਹ ਅੱਜ ਸਮੇਂ ਦੀ ਲੋੜ ਹੈ |