21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਸਾਹਿਤ ਸਭਾ ਸੁਨਾਮ ਦਾ ਸਾਂਝਾ ਕਾਵਿ ਸੰਗ੍ਰਹਿ 'ਸਮਿਆਂ ਦੇ ਸ਼ੀਸ਼ੇ' ਲੋਕ ਅਰਪਣ <br/>

Ad Position 21
No active advertisement
ਸੁਨਾਮ ਵਿਖੇ ਸਹਿਤ ਸਭਾ ਵਲੋਂ ਕਰਵਾਏ ਸਮਾਗਮ ਦਾ ਦਿ੍ਸ਼ | ਤਸਵੀਰ: ਰੁਪਿੰਦਰ ਸਿੰਘ ਸੱਗੂ <br/> 23-12-2025
ਸੁਨਾਮ ਊਧਮ ਸਿੰਘ ਵਾਲਾ, 22 ਦਸੰਬਰ (ਸੱਗੂ, ਧਾਲੀਵਾਲ, ਭੁੱਲਰ)-ਸਾਹਿਤ ਸਭਾ ਸੁਨਾਮ ਵਲੋਂ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਪੁਸਤਕ ਲੋਕ ਅਰਪਣ ਸਮਾਗਮ ਵਿਚ ਸਾਹਿਤ ਸਭਾ ਦਾ ਸਾਂਝਾ ਕਾਵਿ ਸੰਗ੍ਰਹਿ 'ਸਮਿਆਂ ਦੇ ਸ਼ੀਸ਼ੇ' ਲੋਕ ਅਰਪਣ ਕੀਤਾ ਗਿਆ | ਪੁਸਤਕ ਦੇ ਸੰਪਾਦਕ ਜੰਗੀਰ ਸਿੰਘ ਰਤਨ ਨੇ ਦੱਸਿਆ ਕਿ ਇਸ ਕਾਵਿ ਸੰਗ੍ਰਹਿ ਵਿਚ 36 ਕਵੀਆਂ ਅਤੇ ਦੋ ਕਵਿਤਰੀਆਂ ਦੀਆਂ ਰਚਨਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ | ਇਸ ਕਾਵਿ ਸੰਗ੍ਰਹਿ ਵਿਚ ਮਨਜੀਤ ਸਿੰਘ ਕਾਸਿਬ, ਦੇਵਾ ਸਿੰਘ ਸਾਗਰ, ਹਰਦੀਪ ਸਿੰਘ ਚਮਕ, ਆਬਿਦ ਸੁਨਾਮੀ, ਬਾਬੂ ਬਿਰਜ ਲਾਲ ਧਰਮਗੜ੍ਹ, ਜਗਨ ਨਾਥ ਜਿੰਦਲ, ਡਾਕਟਰ ਬਚਨ ਝਨੇੜੀ ਆਦਿ ਮਰਹੂਮ ਕਵੀਆਂ ਦੀਆਂ ਰਚਨਾਵਾਂ ਵੀ ਸਤਿਕਾਰ ਸਹਿਤ ਦਰਜ ਕੀਤੀਆਂ ਗਈਆਂ ਹਨ | ਇਸ ਦੇ ਨਾਲ ਨਾਲ ਇਸ ਵਿਚ ਸਾਹਿਤ ਸਭਾ ਸੁਨਾਮ ਦਾ ਸੰਨ 1960 ਤੋਂ ਲੈ ਕੇ ਅੱਜ ਤੀਕਰ ਦਾ ਇਤਿਹਾਸ ਵੀ ਦਰਜ ਕੀਤਾ ਗਿਆ ਹੈ | ਇਸ ਕਾਵਿ ਸੰਗ੍ਰਹਿ ਨੂੰ ਪ੍ਰਕਾਸ਼ਿਤ ਕਰਵਾਉਣ ਲਈ ਸਾਹਿਤ ਸਭਾ ਸੁਨਾਮ ਦੇ ਸਰਪ੍ਰਸਤ ਸਵਰਗੀ ਹਰਦੇਵ ਸਿੰਘ ਧਾਲੀਵਾਲ (ਐੱਸ.ਐੱਸ.ਪੀ. ਰਿਟਾ.) ਦੇ ਸਪੁੱਤਰ ਗੁਰਿੰਦਰਜੀਤ ਸਿੰਘ ਜ਼ਿਲ੍ਹਾ ਭਲਾਈ ਅਫ਼ਸਰ, ਅਤੇ ਕੰਵਰਜੀਤ ਸਿੰਘ ਲੱਕੀ ਧਾਲੀਵਾਲ ਵਲੋਂ ਆਰਥਿਕ ਸਹਿਯੋਗ ਦਿੱਤਾ ਗਿਆ ਹੈ | ਲੋਕ ਅਰਪਣ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਡਾ. ਹਰਨੇਕ ਸਿੰਘ ਢੋਟ ਸੇਵਾ ਮੁਕਤ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਾਹਿਤ ਸਭਾ ਸੁਨਾਮ ਦਾ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ, ਕਿਉਂਕਿ ਕਵੀਆਂ ਤੇ ਲੇਖਕਾਂ ਦੀਆਂ ਲਿਖਤਾਂ ਨੂੰ ਜੇ ਕਿਤਾਬੀ ਰੂਪ ਵਿਚ ਨਾ ਸੰਭਾਲਿਆ ਜਾਏ ਤਾਂ ਉਹ ਸਮੇਂ ਨਾਲ ਹੌਲੀ ਹੌਲੀ ਖੁਰ ਜਾਂਦੀਆਂ ਹਨ ਅਤੇ ਅਸੀਂ ਉਨ੍ਹਾਂ ਵਿਦਵਾਨਾਂ ਦੇ ਕੀਮਤੀ ਸਾਹਿਤਕ ਸਰਮਾਏ ਤੋਂ ਵਿਰਵੇ ਹੋ ਜਾਂਦੇ ਹਾਂ | ਗਿਆਨ ਵਿਗਿਆਨ ਦੇ ਕੀਮਤੀ ਸਰਮਾਏ ਨੂੰ ਭਵਿੱਖ ਲਈ ਪੁਸਤਕਾਂ ਹੀ ਸੰਭਾਲ ਕੇ ਰੱਖਦੀਆਂ ਹਨ | ਵਿਸ਼ੇਸ਼ ਮਹਿਮਾਨ ਸ਼ਮਿੰਦਰ ਸਿੰਘ ਚੌਹਾਨ, ਐਸ.ਪੀ. (ਐਕਸਾਈਜ਼ ਟੈਕਸੇਸ਼ਨ) ਨੇ ਵੀ ਸਾਹਿਤ ਸਭਾ ਅਤੇ ਧਾਲੀਵਾਲ ਪਰਿਵਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਸਾਹਿਤ ਸਭਾ ਵਲੋਂ ਡਾਕਟਰ ਹਰਨੇਕ ਸਿੰਘ ਢੋਟ, ਸ਼ਮਿੰਦਰ ਸਿੰਘ ਚੌਹਾਨ, ਗੁਰਿੰਦਰ ਜੀਤ ਸਿੰਘ ਜ਼ਿਲ੍ਹਾ ਭਲਾਈ ਅਫ਼ਸਰ ਅਤੇ ਕੰਵਰ ਜੀਤ ਸਿੰਘ ਲੱਕੀ ਧਾਲੀਵਾਨ ਨੂੰ ਸਨਮਾਨਿਤ ਵੀ ਕੀਤਾ ਗਿਆ | ਰਚਨਾਵਾਂ ਦੇ ਦੌਰ ਵਿਚ ਸਭ ਤੋਂ ਪਹਿਲਾਂ ਭੋਲਾ ਸਿੰਘ ਸੰਗਰਾਮੀ ਵੱਲੋਂ ਆਪਣੇ ਗੀਤ ਰਾਹੀਂ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਪਵਨ ਕੁਮਾਰ ਹੋਸੀ, ਸੁਰਜੀਤ ਸਿੰਘ ਮੌਜੀ, ਬਹਾਦਰ ਸਿੰਘ ਧੌਲਾ, ਜਸਕਰਨ ਸਿੰਘ, ਕਰਮ ਸਿੰਘ ਜ਼ਖਮੀ, ਮਿਲਖਾ ਸਿੰਘ ਸਨੇਹੀ, ਗੁਰ ਸੇਵਕ ਸਿੰਘ ਪ੍ਰੀਤ ਗੋਰਖਾ, ਸੁਖਦੇਵ ਸਿੰਘ, ਐਡਵੋਕੇਟ ਰਮੇਸ਼ ਕੁਮਾਰ, ਸੁਰੇਸ਼ ਚੌਹਾਨ, ਦਰਸ਼ਨ ਥਿੰਦ, ਗੁਰਜੰਟ ਸਿੰਘ ਉਗਰਾਹਾਂ, ਅਵਤਾਰ ਸਿੰਘ, ਬਲਵਿੰਦਰ ਸਿੰਘ ਜ਼ਿਲੇਦਾਰ, ਹਰਮੇਲ ਸਿੰਘ, ਜਸਵੰਤ ਸਿੰਘ ਅਸਮਾਨੀ, ਡਾ. ਅਮਰੀਕ ਅਮਨ, ਹਰਦੀਪ ਸਿੰਘ ਕੜੈਲ, ਝਰਮਲ ਸਿੰਘ ਝੱਲੀ ਵੱਲੋਂ ਆਪਣੀਆਂ ਖ਼ੂਬਸੂਰਤ ਰਚਨਾਵਾਂ ਨਾਲ ਸ਼ਾਨਦਾਰ ਹਾਜ਼ਰੀ ਲਗਵਾਈ |

Ad Position 22
No active advertisement
ਪਿਛਲੀ ਖ਼ਬਰ ਸੁੰਦਰ ਲਿਖਾਈ ਵਿਚ ਖੇੜੀ ਕਲਾ ਦੇ ਅਧਿਆਪਕ ਸੁਖਦੀਪ ਸਿੰਘ ਨੇ ਜ਼ਿਲ੍ਹੇ 'ਚੋਂ ਮਾਰੀ ਬਾਜ਼ੀ <br/> ਅਗਲੀ ਖ਼ਬਰ ਨੌਜਵਾਨ ਵਰਗ ਨੂੰ ਸਮਾਜ ਸੇਵਾ ਤੇ ਖੇਡਾਂ ਦੇ ਨਾਲ ਜੋੜਨਾ ਜ਼ਰੂਰੀ-ਸਰਪੰਚ ਸੁਰਜੀਤ ਸਿੰਘ ਅÏਲਖ
Ad Position 24