21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਪੈਨਸ਼ਨਰਜ਼ ਐਸੋਸੀਏਸ਼ਨ ਦੀ ਹੋਈ ਚੋਣ <br/>

Ad Position 21
No active advertisement
ਅਜੀਤ ਡੈਸਕ 23-12-2025
ਮਲੇਰਕੋਟਲਾ, 22 ਦਸੰਬਰ (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ)-ਰਿਟਾਇਰਡ ਕਾਨੰੂਗੋਆਂ/ਪਟਵਾਰੀਆਂ ਦੀ ਇੱਕ ਮੀਟਿੰਗ ਸਾਬਕਾ ਨਾਇਬ ਤਹਿਸੀਲਦਾਰ ਨਰਿੰਦਰ ਪਾਲ ਸਿੰਘ ਬੜੈਚ ਦੀ ਅਗਵਾਈ ਹੇਠ ਕੀਤੀ ਗਈ | ਜਿਸ ਵਿਚ ਰਿਟਾਇਰਡ ਕਾਨੰੂਗੋਆਂ/ ਪਟਵਾਰੀਆਂ ਦੀ ਮੁਸ਼ਕਿਲਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸਰਵਸੰਮਤੀ ਨਾਲ ਰੇਵੇਨਿਊ ਕਾਨੂੰਨਗੋਆਂ/ਪਟਵਾਰੀਆਂ ਰਿਟਾਇਰਡ ਪੈਨਸ਼ਨਰਜ਼ ਐਸੋਸੀਏਸ਼ਨ ਦੀ ਜ਼ਿਲ੍ਹਾ ਮਲੇਰਕੋਟਲਾ ਬਾਡੀ ਦੀ ਚੋਣ ਕੀਤੀ ਗਈ | ਜਾਣਕਾਰੀ ਦਿੰਦਿਆਂ ਨਰਿੰਦਰ ਪਾਲ ਸਿੰਘ ਬੜੈਚ ਨੇ ਦਸਿਆ ਕਿ ਉਕਤ ਚੋਣ ਦੌਰਾਨ ਐਸੋਸੀਏਸ਼ਨ ਦਾ ਨਰਿੰਦਰ ਪਾਲ ਸਿੰਘ ਬੜੈਚ ਨੂੰ ਸਰਪ੍ਰਸਤ, ਨਿਰਮਲ ਸਿੰਘ ਮਸੌਣ ਨੂੰ ਪ੍ਰਧਾਨ, ਕਮਿੱਕਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਹਰਜੀਤ ਸਿੰਘ ਰਾਹੀ ਨੂੰ ਜਰਨਲ ਸਕੱਤਰ, ਅਜੈ ਕੁਮਾਰ ਨੂੰ ਖ਼ਜ਼ਾਨਚੀ ਅਤੇ ਜਮੀਲ ਅਹਿਮਦ ਨੂੰ ਨੁਮਾਇੰਦਾ ਪੰਜਾਬ, ਜਗਤਾਰ ਸਿੰਘ ਨੂੰ ਮੀਤ ਪ੍ਰਧਾਨ, ਜਗਦੇਵ ਸਿੰਘ ਨੱਥੂਮਾਜਰਾ ਨੂੰ ਪੈੱ੍ਰਸ ਸਕੱਤਰ, ਹਰਭਜਨ ਸਿੰਘ ਨੂੰ ਆਡੀਟਰ, ਮਨਜੀਤ ਸਿੰਘ ਨੂੰ ਮੀਤ ਪ੍ਰਧਾਨ, ਕੇਵਲ ਸਿੰਘ ਨੂੰ ਸਹਾਇਕ ਜਨਰਲ ਸਕੱਤਰ,ਬਲਜੀਤ ਸਿੰਘ ਮੀਤ ਪ੍ਰਧਾਨ ਅਤੇ ਅਮਰਜੀਤ ਸਿੰਘ, ਭਲਿੰਦਰ ਸਿੰਘ, ਜਗਨਿੰਦਰ ਸਿੰਘ, ਨਛੱਤਰ ਸਿੰਘ, ਬਲਵਿੰਦਰ ਸਿੰਘ ਬਦੇਸ਼ੇ, ਕਰਨੈਲ ਸਿੰਘ, ਹਾਕਮ ਸਿੰਘ ਨੂੰ ਮੈਂਬਰ ਲਿਆ ਗਿਆ | ਮੀਟਿੰਗ ਉਪਰੰਤ ਪ੍ਰਧਾਨ ਨਿਰਮਲ ਸਿੰਘ ਮਸੌਣ ਦੀ ਅਗਵਾਈ ਵਿਚ ਇੱਕ ਵਫ਼ਦ ਨੇ ਤਹਿਸੀਲਦਾਰ ਸ੍ਰੀਮਤੀ ਰਿਤੂ ਗੁਪਤਾ ਨੂੰ ਰਿਟਾਇਰਡ ਕਾਨੰੂਗੋਆਂ/ਪਟਵਾਰੀਆਂ ਦੀਆਂ ਮੰਗਾਂ ਅਤੇ ਮੁਸ਼ਕਲਾਂ ਸੰਬੰਧੀ ਜਾਣੂ ਕਰਵਾਇਆ ਗਿਆ ਅਤੇ ਸ੍ਰੀਮਤੀ ਰਿਤੂ ਗੁਪਤਾ ਨੇ ਵਫ਼ਦ ਨੂੰ ਮੰਗਾਂ ਦਾ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਲੋਕ 'ਆਪ' ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੋਂ ਖ਼ੁਸ਼ <br/> ਅਗਲੀ ਖ਼ਬਰ ਸਲਾਇਟ ਕਰੇਗਾ 100 ਫ਼ੀਸਦੀ ਪਲੇਸਮੈਂਟ ਦਾ ਟੀਚਾ ਪੂਰਾ-ਪ੍ਰੋ. ਪਾਸਵਾਨ <br/>
Ad Position 24