21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਕਿਸਾਨ ਯੂਨੀਅਨ ਦੀ ਹੋਈ ਮੀਟਿੰਗ

Ad Position 21
No active advertisement
ਅਜੀਤ ਡੈਸਕ 23-12-2025
ਦਿੜ੍ਹਬਾ ਮੰਡੀ, 22 ਦਸੰਬਰ (ਜਸਵੀਰ ਸਿੰਘ ਅÏਜਲਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਦਿੜ੍ਹਬਾ ਦੀ ਮੀਟਿੰਗ ਦਿੜ੍ਹਬਾ ਦੇ ਬੈਰਸਿਆਣਾ ਗੁਰੂ ਘਰ ਵਿਖੇ ਬਲਾਕ ਦੇ ਕਾਰਜਕਾਰੀ ਪ੍ਰਧਾਨ ਹਰਜੀਤ ਸਿੰਘ ਮਹਿਲਾਂ ਅਤੇ ਸੀਨੀਅਰ ਮੀਤ ਪ੍ਰਧਾਨ ਹਰਬੰਸ ਸਿੰਘ ਦਿੜ੍ਹਬਾ ਦੀ ਪ੍ਰਧਾਨਗੀ ਵਿਚ ਕੀਤੀ ਗਈ | ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਡੂਆ ਹਾਜ਼ਰ ਹੋਏ, ਮੀਟਿੰਗ ਸਮੇਂ ਗੱਲਬਾਤ ਕਰਨ ਤੋਂ ਬਾਅਦ ਜਗਦੀਪ ਸਿੰਘ ਮਹਿਲਾ ਨੂੰ ਬਲਾਕ ਦਾ ਕਾਰਜਕਾਰੀ ਖ਼ਜ਼ਾਨਚੀ ਅਤੇ ਮਿਸ਼ਰਾ ਸਿੰਘ ਨਿਹਾਲਗੜ੍ਹ ਨੂੰ ਸਹਾਇਕ ਖ਼ਜ਼ਾਨਚੀ ਚੁਣਿਆ ਗਿਆ ਅਤੇ ਇਜਲਾਸ ਹੋਣ ਤੱਕ ਬਣਿਆ ਰਹੇਗਾ | ਪੈੱ੍ਰਸ ਨਾਲ ਗੱਲਬਾਤ ਕਰਨ ਸਮੇਂ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਡੂਆਂ ਅਤੇ ਜ਼ਿਲ੍ਹਾ ਖ਼ਜ਼ਾਨਚੀ ਅਮਨਦੀਪ ਸਿੰਘ ਮਹਿਲਾ ਨੇ ਦੱਸਿਆ ਕਿ ਸੈਂਟਰ ਦੀ ਸਰਕਾਰ ਨੇ ਬਿਜਲੀ ਬਿਲ ਪਿਛਲੇ ਦਿਨੀਂ ਪੰਜਾਬ ਸਰਕਾਰ ਨੂੰ ਭੇਜਿਆ ਹੈ ਜਿਸ ਦਿਨ ਇਹ ਬਿਲ ਸਰਕਾਰ ਵਲੋਂ ਪਾਸ ਕੀਤਾ ਜਾਵੇਗਾ ਉਸ ਤੋਂ ਅਗਲੇ ਦਿਨ ਐੱਸ.ਕੇ.ਐੱਮ. ਦੇ ਸੱਦੇ ਤੇ ਸੰਗਰੂਰ ਵਿਖੇ ਟਰੇਨਾਂ ਦਾ ਚੱਕਾ ਜਾਮ ਕੀਤਾ ਜਾਵੇਗਾ ਅਤੇ ਟੋਲ ਪਲਾਜੇ ਵੀ ਫ਼ਰੀ ਕੀਤੇ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਦਾ ਪਰਖ ਮੁਕਾਬਲਾ ਕਰਵਾਇਆ <br/> ਅਗਲੀ ਖ਼ਬਰ ਲੋਕ 'ਆਪ' ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੋਂ ਖ਼ੁਸ਼ <br/>
Ad Position 24