21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਵਿਦਿਆਰਥੀਆਂ ਦਾ ਪਰਖ ਮੁਕਾਬਲਾ ਕਰਵਾਇਆ <br/>

Ad Position 21
No active advertisement
ਪੁਜ਼ੀਸ਼ਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਸਕੂਲ ਪ੍ਰਬੰਧਕ | ਤਸਵੀਰ : ਅਸ਼ੋਕ ਗਰਗ <br/> 23-12-2025
ਲਹਿਰਾਗਾਗਾ, 22 ਦਸੰਬਰ (ਅਸ਼ੋਕ ਗਰਗ)-ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਵਿਖੇ ਜੂਨੀਅਰ ਵਰਗ ਦਾ ਅੰਤਰ-ਹਾਊਸ ਆਮ-ਗਿਆਨ ਦਾ ਪਰਖ ਮੁਕਾਬਲਾ ਕਰਵਾਇਆ ਗਿਆ | ਇਸ ਅੰਤਰ-ਹਾਊਸ ਮੁਕਾਬਲੇ ਦੌਰਾਨ ਵਿਦਿਆਰਥੀਆਂ ਦੀ ਜਵਾਬਦੇਹੀ, ਆਤਮ ਵਿਸ਼ਵਾਸ ਅਤੇ ਗਿਆਨ ਉੱਪਰ ਪਕੜ ਨੇ ਸਾਹਮਣੇ ਬੈਠੇ ਵਿਦਿਆਰਥੀਆਂ ਨੂੰ ਅਨੰਦਿਤ ਕੀਤਾ | ਇਸ ਮੁਕਾਬਲੇ ਵਿਚ ਸੁਭਾਸ਼ ਚੰਦਰ ਹਾਊਸ ਦੇ ਹਰਸ਼ਦੀਪ ਸਿੰਘ, ਰੋਬਿਨ ਬਾਂਸਲ, ਇੰਦੂਪ੍ਰੀਤ ਕੌਰ 108 ਅੰਕਾਂ ਨਾਲ ਪਹਿਲੇ ਨੰਬਰ 'ਤੇ ਰਹੇ | ਭਗਤ ਪੂਰਨ ਸਿੰਘ ਹਾਊਸ ਦੇ ਗੁਰਸ਼ਬਦ ਸਿੰਘ, ਦਿਲਸ਼ਾਨ ਕੌਰ, ਅਭਿਜੋਤ ਸਿੰਘ, ਗੁਰਮਨ ਸਿੰਘ 86 ਅੰਕਾਂ ਨਾਲ ਦੂਸਰੇ ਨੰਬਰ 'ਤੇ ਅਤੇ ਰਾਣੀ ਝਾਂਸੀ ਹਾਊਸ ਦੇ ਨਵਿਆ, ਰਸਜੋਤ ਸਿੰਘ, ਤਹਿਜੀਬ ਇੰਦਰ ਕੌਰ, ਵੈਸ਼ੰਤ ਸਿੰਗਲਾ 75 ਅੰਕਾਂ ਨਾਲ ਤੀਸਰੇ ਸਥਾਨ 'ਤੇ ਰਿਹਾ | ਮੰਚ ਸੰਚਾਲਨ ਜਸਵਿੰਦਰ ਕੌਰ ਨੇ ਕੀਤਾ | ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ, ਮੈਡਮ ਅਮਨ ਢੀਂਡਸਾ ਅਤੇ ਪਿ੍ੰਸੀਪਲ ਫਲੈਵੀ ਡੇਵਿਡ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਸੁਭਾਸ਼ ਚੰਦ ਮਿੱਤਲ ਅਤੇ ਗੁਰਪਿੰਦਰ ਕੌਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੁਰਜੀਤ ਸਿੰਘ ਸੰਧੂ ਨੇ ਆਈ.ਟੀ.ਆਈ. ਦੇ ਪਿ੍ੰਸੀਪਲ ਦਾ ਅਹੁਦਾ ਸੰਭਾਲਿਆ <br/> ਅਗਲੀ ਖ਼ਬਰ ਕਿਸਾਨ ਯੂਨੀਅਨ ਦੀ ਹੋਈ ਮੀਟਿੰਗ
Ad Position 24