ਸੁਨਾਮ ਊਧਮ ਸਿੰਘ ਵਾਲਾ, 22 ਦਸੰਬਰ (ਧਾਲੀਵਾਲ, ਭੁੱਲਰ)-ਵਧੀਕ ਮੁੱਖ ਸਕੱਤਰ ਪੰਜਾਬ ਸਰਕਾਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਹੁਕਮਾਂ ਅਨੁਸਾਰ ਸੁਰਜੀਤ ਸਿੰਘ ਸੰਧੂ ਵਲੋਂ ਅੱਜ ਸ਼ਹੀਦ ਊਧਮ ਸਿੰਘ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਸੁਨਾਮ ਊਧਮ ਸਿੰਘ ਵਾਲਾ ਦੇ ਪਿ੍ੰਸੀਪਲ ਦਾ ਅਹੁਦਾ ਸੰਭਾਲ ਲਿਆ ਗਿਆ | ਇਸ ਸਮੇ ਸੰਸਥਾ ਦੇ ਸਮੂਹ ਅਮਲੇ ਵਲੋਂ ਪਿ੍ੰਸੀਪਲ ਸੁਰਜੀਤ ਸਿੰਘ ਸੰਧੂ ਦਾ ਨਿੱਘਾ ਸਵਾਗਤ ਕੀਤਾ ਗਿਆ | ਪਿ੍ੰਸੀਪਲ ਸੁਰਜੀਤ ਸਿੰਘ ਸੰਧੂ ਨੇ ਸੰਸਥਾ ਦੇ ਸਮੁੱਚੇ ਅਮਲੇ ਦਾ ਧੰਨਵਾਦ ਕਰਦਿਆਂ ਸਹਿਯੋਗ ਦੀ ਅਪੀਲ ਕੀਤੀ | ਇਸ ਮੌਕੇ ਕੁਲਦੀਪ ਸਿੰਘ, ਸਰਬਜੀਤ ਸਿੰਘ, ਰਾਮ ਸਿੰਘ, ਵਿਨੋਦ ਕੁਮਾਰ, ਪ੍ਰਦੀਪ ਕੁਮਾਰ, ਅਸ਼ਵਨੀ ਕੁਮਾਰ, ਹਰਮੀਤ ਸਿੰਘ ਜਗਸੀਰ ਸਿੰਘ, ਨਗਿੰਦਰ ਜੋਸ਼ੀ ਮਨਮਿੰਦਰ ਸਿੰਘ, ਚਰਨਜੀਤ ਕਾਲੜਾ, ਸਤਨਾਮ ਸਿੰਘ, ਹਰਵਿੰਦਰ ਸਿੰਘ, ਜਸਵਿੰਦਰ ਸਿੰਘ ਅਤੇ ਵੀਰਪਾਲ ਸਿੰਘ ਆਦਿ ਮੌਜੂਦ ਸਨ |