21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਧਾਰਮਿਕ ਸਮਾਗਮ ਕਰਵਾਇਆ <br/>

Ad Position 21
No active advertisement
ਸ਼ੇਰਪੁਰ ਵਿਖੇ ਧਾਰਮਿਕ ਸਮਾਗਮ ਸਮੇਂ ਕੀਰਤਨ ਕਰਦੇ ਹੋਏ ਬਾਬਾ ਮਨਪ੍ਰੀਤ ਸਿੰਘ ਅਲੀਪੁਰ ਖ਼ਾਲਸਾ ਵਾਲੇ | ਤਸਵੀਰ: ਦਰਸ਼ਨ ਸਿੰਘ ਖੇੜੀ <br/> 23-12-2025
ਸ਼ੇਰਪੁਰ, 22 ਦਸੰਬਰ (ਦਰਸ਼ਨ ਸਿੰਘ ਖੇੜੀ, ਮੇਘ ਰਾਜ ਜੋਸ਼ੀ)-ਕਸਬਾ ਸ਼ੇਰਪੁਰ ਅਤੇ ਇਲਾਕੇ ਦੀ ਨਾਮਵਰ ਤੇ ਉੱਘੀ ਸਮਾਜ ਸੇਵੀ ਅਤੇ ਨਸ਼ਾ ਵਿਰੋਧੀ ਸੰਸਥਾ ਨਸ਼ਾ ਰੋਕੂ ਕਮੇਟੀ ਖੇੜੀ ਕਲਾਂ ਤੇ ਸ਼ੇਰਪੁਰ ਵਲੋਂ ਹੜ ਪੀੜਿਤ ਇਲਾਕੇ ਵਿਚ ਚੱਲ ਰਹੀਆਂ ਸੇਵਾਵਾਂ ਦੀ ਸਮਾਪਤੀ ਦੇ ਸ਼ੁਕਰਾਨੇ ਵਜੋਂ ਅਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਸਮਾਗਮ ਠੀਕਰੀ ਪਹਿਰਾ ਬਰਨਾਲਾ ਸੜਕ ਸ਼ੇਰਪੁਰ ਵਿਖੇ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ | ਇਸ ਸਮੇਂ ਉੱਘੇ ਸਿੱਖ ਪ੍ਰਚਾਰਕ ਬਾਬਾ ਮਨਪ੍ਰੀਤ ਸਿੰਘ ਅਲੀਪੁਰ ਖ਼ਾਲਸਾ ਵਾਲਿਆਂ ਵਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਗਿਆ | ਕਮੇਟੀ ਦੇ ਮੋਹਰੀ ਆਗੂ ਭਾਈ ਬਲਵਿੰਦਰ ਸਿੰਘ ਬਿੰਦਾ ਵਲੋਂ ਸਮਾਗਮ ਮੌਕੇ ਪਹੁੰਚੀਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਉੱਘੇ ਸਮਾਜ ਸੇਵੀ ਭਾਈ ਪਾਲ ਸਿੰਘ ਖਰੌੜ, ਮਾਸਟਰ ਹਰਬੰਸ ਸਿੰਘ ਸ਼ੇਰਪੁਰ ਪ੍ਰਧਾਨ ਸਿੱਖ ਬੁੱਧੀਜੀਵੀ ਮੰਚ ਪੰਜਾਬ, ਉੱਘੇ ਸਮਾਜ ਸੇਵੀ ਕੁਲਵੰਤ ਸਿੰਘ ਟਿੱਬਾ, ਮਨਦੀਪ ਸਿੰਘ, ਦਵਿੰਦਰ ਸਿੰਘ ਬੋਪਾਰਾਏ, ਸਾਬਕਾ ਸਰਪੰਚ ਜਸਮੇਲ ਸਿੰਘ ਬੜੀ, ਸੁਖਮਿੰਦਰ ਸਿੰਘ ਧਾਲੀਵਾਲ, ਮਨਜੀਤ ਸਿੰਘ ਧਾਮੀ, ਵਿੱਕੀ ਸਿੰਘ ਪੱਤੀ ਖਲੀਲ, ਨਛੱਤਰ ਸਿੰਘ ਆੜਤੀਆਂ ਖੇੜੀ ਕਲਾਂ, ਬਲਾਕ ਸੰਮਤੀ ਮੈਂਬਰ ਸ਼ੇਰਪੁਰ ਸੁੱਖਵਿੰਦਰ ਕੌਰ, ਸੰਦੀਪ ਸਿੰਘ ਗਰੇਵਾਲ, ਵਰੁਣ ਗੋਇਲ ਤਾਸ਼ੂ, ਅਮਰਜੀਤ ਸਿੰਘ ਖਹਿਰਾ ਗੰਡੇਵਾਲ, ਅਮਿ੍ਤਪਾਲ ਵਿੱਕੀ ਨੰਗਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਧਾਰਮਿਕ ਸਮਾਗਮ ਵਿਚ ਮੰਤਰੀ ਅਮਨ ਅਰੋੜਾ ਨੇ ਕੀਤੀ ਸ਼ਮੂਲੀਅਤ <br/> ਅਗਲੀ ਖ਼ਬਰ ਸੁਰਜੀਤ ਸਿੰਘ ਸੰਧੂ ਨੇ ਆਈ.ਟੀ.ਆਈ. ਦੇ ਪਿ੍ੰਸੀਪਲ ਦਾ ਅਹੁਦਾ ਸੰਭਾਲਿਆ <br/>
Ad Position 24