21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਧਾਰਮਿਕ ਸਮਾਗਮ ਵਿਚ ਮੰਤਰੀ ਅਮਨ ਅਰੋੜਾ ਨੇ ਕੀਤੀ ਸ਼ਮੂਲੀਅਤ <br/>

Ad Position 21
No active advertisement
ਟਰੱਕ ਯੂਨੀਅਨ ਸੰਗਰੂਰ ਵਿਖੇ ਹੋਏ ਧਾਰਮਿਕ ਸਮਾਗਮ ਦੌਰਾਨ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ | ਤਸਵੀਰ: ਮੁਕੇਸ਼ ਕੁਮਾਰ <br/> 23-12-2025
ਸੰਗਰੂਰ, 22 ਦਸੰਬਰ (ਧੀਰਜ ਪਸੌਰੀਆ)-ਦੀ ਦਸਮੇਸ਼ ਟਰੱਕ ਓਪਰੇਟਰ ਐਸੋਸੀਏਸ਼ਨ ਸੰਗਰੂਰ ਵਿਚ ਹਰ ਸਾਲ ਦੀ ਤਰਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਤੇ ਯੂਨੀਅਨ ਦੇ ਗੁਰਦੁਆਰਾ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ਅਤੇ ਸਾਹਿਬਜ਼ਾਦਿਆਂ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ | ਇਸ ਵਿਚ ਵੱਡੀ ਗਿਣਤੀ ਵਿਚ ਓਪਰੇਟਰ, ਇਲਾਕੇ ਦੇ ਪੰਚ ਸਰਪੰਚ, ਨਵੇਂ ਚੁਣੇ ਗਏ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਾਹਿਬਾਨ, ਬਲਾਕ ਸੰਮਤੀ ਮੈਂਬਰ ਸਾਹਿਬਾਨ, ਫੂਡ ਏਜੰਸੀਆਂ ਦੇ ਮੁਲਾਜ਼ਮ, ਆੜ੍ਹਤੀ ਐਸੋਸੀਏਸ਼ਨ ਦੇ ਮੈਂਬਰ, ਮੰਡੀ ਪ੍ਰਧਾਨ ਸ਼ੀਸਨ ਕੁਮਾਰ, ਅਵਤਾਰ ਸਿੰਘ ਈਲਵਾਲ ਚੇਅਰਮੈਨ ਮਾਰਕੀਟ ਕਮੇਟੀ, ਜ਼ਿਲੇ੍ਹ ਦੀਆਂ ਟਰੱਕ ਯੂਨੀਅਨਾਂ ਦੇ ਪ੍ਰਧਾਨ, ਰਾਈਸ ਮਿੱਲਰਜ਼ ਪਹੁੰਚੇ | ਭੋਗ ਉਪਰੰਤ ਦੀ ਦਸਮੇਸ਼ ਟਰੱਕ ਆਪ੍ਰੇਟਰ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਦੀ ਮੀਟਿੰਗ ਰਣਦੀਪ ਸਿੰਘ ਪ੍ਰਧਾਨ ਦੀ ਦਸਮੇਸ਼ ਟਰੱਕ ਆਪ੍ਰੇਟਰ ਐਸੋਸੀਏਸ਼ਨ ਦੀ ਪ੍ਰਧਾਨਗੀ ਵਿਚ ਕੀਤੀ ਗਈ, ਜਿਸ ਵਿਚ ਯੂਨੀਅਨ ਦੀ ਬਿਹਤਰੀ ਲਈ ਕਈ ਅਹਿਮ ਫ਼ੈਸਲੇ ਕੀਤੇ ਗਏ |

Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲਾਂ ਦਾ ਰਲੇਵਾਂ ਅਤੇ ਅਕਾਲੀ-ਭਾਜਪਾ ਗੱਠਜੋੜ ਸਮੇਂ ਦੀ ਵੱਡੀ ਲੋੜ-ਗਰੇਵਾਲ, ਸੇਖੋਂ <br/> ਅਗਲੀ ਖ਼ਬਰ ਧਾਰਮਿਕ ਸਮਾਗਮ ਕਰਵਾਇਆ <br/>
Ad Position 24