21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਅਕਾਲੀ ਦਲਾਂ ਦਾ ਰਲੇਵਾਂ ਅਤੇ ਅਕਾਲੀ-ਭਾਜਪਾ ਗੱਠਜੋੜ ਸਮੇਂ ਦੀ ਵੱਡੀ ਲੋੜ-ਗਰੇਵਾਲ, ਸੇਖੋਂ <br/>

Ad Position 21
No active advertisement
ਅਜੀਤ ਡੈਸਕ 23-12-2025
ਸੰਗਰੂਰ, 22 ਦਸੰਬਰ (ਧੀਰਜ ਪਸ਼ੌਰੀਆ)-ਅਕਾਲੀ ਆਗੂ ਐਡਵੋਕੇਟ ਸੁਰਜੀਤ ਸਿੰਘ ਗਰੇਵਾਲ ਅਤੇ ਭਾਜਪਾ ਆਗੂ ਐਡਵੋਕੇਟ ਦਲਜੀਤ ਸਿੰਘ ਸੇਖੋਂ ਨੇ ਕਿਹਾ ਕਿ ਪਿਛਲੇ ਕਰੀਬ 10 ਸਾਲਾਂ ਤੋਂ ਪੰਜਾਬ ਲਗਾਤਾਰ ਪਟੜੀ ਤੋਂ ਉਤਰ ਰਿਹਾ ਹੈ ਅਤੇ ਪੰਜਾਬ ਸਿਰ ਕਰਜ਼ਾ ਲਗਾਤਾਰ ਵਧ ਰਿਹਾ ਹੈ | ਅਮਨ ਕਾਨੂੰਨ ਦੀ ਸਥਿਤੀ ਲਗਾਤਾਰ ਬਦਤਰ ਹੁੰਦੀ ਜਾ ਰਹੀ ਹੈ, ਸੂਬੇ ਵਿਚ ਕੋਈ ਵੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝ ਰਿਹਾ ਹੈ | ਪੰਜਾਬੀਆਂ ਨੂੰ ਲਗਾਤਾਰ ਕੁੱਟਿਆ ਤੇ ਲੁੱਟਿਆ ਜਾ ਰਿਹਾ ਹੈ | ਇਸ ਸਮੇਂ ਪੰਜਾਬ ਅÏਖੀ ਘੜੀ ਵਿਚ ਹੈ, ਸੂਬੇ ਨੂੰ ਇਸ ਅÏਖੀ ਘੜੀ ਵਿਚੋਂ ਅਕਾਲੀ ਦਲ ਹੀ ਕੱਢ ਸਕਦਾ ਹੈ | ਸੋ ਪੰਜਾਬ ਦੇ ਭਲੇ ਲਈ ਅਕਾਲੀ ਦਲਾਂ ਦੇ ਰਲੇਵੇ ਦੇ ਨਾਲ ਨਾਲ ਅਕਾਲੀ-ਭਾਜਪਾ ਗੱਠਜੋੜ ਇਸ ਸਮੇਂ ਦੀ ਵੱਡੀ ਲੋੜ ਹੈ | ਇਸ ਨਾਲ ਹੀ 2027 ਵਿਚ ਪੰਜਾਬ ਨੂੰ ਆਮ ਆਦਮੀ ਪਾਰਟੀ ਤੋਂ ਆਜ਼ਾਦ ਕਰਵਾ ਕੇ ਮੁੜ ਪਟੜੀ ਤੇ ਲਿਆਂਦਾ ਜਾ ਸਕਦਾ |

Ad Position 22
No active advertisement
ਪਿਛਲੀ ਖ਼ਬਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ <br/> ਅਗਲੀ ਖ਼ਬਰ ਧਾਰਮਿਕ ਸਮਾਗਮ ਵਿਚ ਮੰਤਰੀ ਅਮਨ ਅਰੋੜਾ ਨੇ ਕੀਤੀ ਸ਼ਮੂਲੀਅਤ <br/>
Ad Position 24