08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਪਿੰਡ ਝਨੇੜੀ ਕੋਲ ਦਿੱਲੀ-ਕੱਟੜਾ ਸੜਕ ਕੋਲ ਹੋਏ ਕਾਰ ਨਾਲ ਹੋਏ ਸੜਕ ਹਾਦਸਾ 'ਚ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ, ਦੋ ਵਿਅਕਤੀ ਗੰਭੀਰ ਜ਼ਖ਼ਮੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 24-12-2025
ਭਵਾਨੀਗੜ੍ਹ, 23 ਦਸੰਬਰ (ਲਖਵਿੰਦਰ ਪਾਲ ਗਰਗ)-ਅੱਜ ਸ਼ਾਮ ਨੂੰ ਸੁਨਾਮ-ਪਟਿਆਲਾ ਮੁੱਖ ਸੜਕ 'ਤੇ ਪਿੰਡ ਝਨੇੜੀ ਕੋਲੋਂ ਲੰਘਦੀ ਦਿੱਲੀ-ਕੱਟੜਾ ਸੜਕ ਨਜ਼ਦੀਕ ਇਕ ਕਾਰ ਨਾਲ ਹੋਏ ਹਾਦਸੇ 'ਚ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਜਾਣ ਤੇ ਕਾਰ ਚਾਲਕ ਸਮੇਤ ਦੋ ਵਿਅਕਤੀਆਂ ਦੇ ਗੰਭੀਰ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਮਿਲਿਆ | ਇਸ ਸਬੰਧੀ ਸੜਕ ਸੁਰੱਖਿਆ ਫੋਰਸ ਟੀਮ ਦੇ ਸਹਾਇਕ ਸਬ-ਇੰਸਪੈਕਟਰ ਹਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਝਨੇੜੀ ਕੋਲ ਇਕ ਸੜਕ ਹਾਦਸਾ ਹੋ ਗਿਆ ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਕਾਰ ਨਾਲ ਹੋਏ ਹਾਦਸੇ 'ਚ ਮਹਿੰਦਰ ਸਿੰਘ 53 ਸਾਲ ਪੁੱਤਰ ਬਲਵਿੰਦਰ ਸਿੰਘ ਵਾਸੀ ਕਪਿਲ ਕਾਲੋਨੀ ਭਵਾਨੀਗੜ੍ਹ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ਜਦੋਂ ਕਿ ਦੂਸਰਾ ਵਿਅਕਤੀ ਹਰਦਿਆਲ ਸਿੰਘ ਵਾਸੀ ਭਵਾਨੀਗੜ੍ਹ ਤੇ ਕਾਰ ਦਾ ਚਾਲਕ ਗੰਭੀਰ ਜ਼ਖ਼ਮੀ ਹੋ ਗਏ | ਜਿਨ੍ਹਾਂ ਨੂੰ ਰਾਹਗੀਰਾਂ ਵਲੋਂ ਕਿਸੇ ਨਿੱਜੀ ਵਾਹਨ ਰਾਹੀ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਪਹੁੰਚਾਇਆ ਗਿਆ | ਇਸ ਸਬੰਧੀ ਘਰਾਚੋਂ ਪੁਲਿਸ ਚੌਂਕੀ ਦੇ ਸਹਾਇਕ ਸਬ-ਇੰਸਪੈਕਟਰ ਜੈਬਰਾ ਨੰਦ ਨੇ ਦੱਸਿਆ ਕਿ ਇਸ ਸਬੰਧੀ ਮਿ੍ਤਕ ਦੇ ਪਰਿਵਾਰ ਦੇ ਬਿਆਨ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਕਾਰ ਦਾ ਐਕਸੀਡੈਂਟ ਇਨ੍ਹਾਂ ਨਾਲ ਕਿਵੇਂ ਹੋਇਆ ਹੈ ਇਹ ਹਾਲੇ ਪਤਾ ਨਹੀਂ ਲੱਗਿਆ ਲੋਕਾਂ ਦੇ ਪੁਲਿਸ ਨੂੰ ਦੱਸਣ ਅਨੁਸਾਰ ਕਿ ਸਾਇਦ ਇਹ ਮੋਟਰਸਾਈਕਲ 'ਤੇ ਸਵਾਰ ਸੀ ਪਰ ਉਨ੍ਹਾਂ ਦੱਸਿਆ ਕਿ ਹਾਦਸੇ ਕੋਲ ਉਸ ਨੂੰ ਕੋਈ ਵੀ ਮੋਟਰਸਾਈਕਲ ਨਹੀਂ ਮਿਲਿਆ | ਕਾਰ ਦੇ ਚਾਲਕ ਦਾ ਨਾਮ ਵੀ ਹਾਲੇ ਪਤਾ ਨਹੀਂ ਲੱਗਿਆ | ਇਸ ਹਾਦਸੇ ਸਬੰਧੀ ਪੁਲਿਸ ਵਲੋਂ ਜਾਂਚ-ਪੜਤਾਲ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਧੂਰੀ ਨੰੂ ਮਾਡਲ ਬਲਾਕ ਵਜੋਂ ਵਿਕਸਿਤ ਕਰਨ ਲਈ ਯੋਜਨਾ ਆਰੰਭੀ <br/> ਅਗਲੀ ਖ਼ਬਰ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਸਾਬਕਾ ਫ਼ੌਜੀ ਨਿਭਾਉਣਗੇ ਅਹਿਮ ਭੂਮਿਕਾ-ਕੈਪਟਨ ਸਿੱਧੂ <br/>
Ad Position 24