07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਦੀ ਆਕਸਫੋਰਡ ਪਬਲਿਕ ਸਕੂਲ ਵਿਖੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਪੈਸ਼ਲ ਅਸੈਂਬਲੀ <br/>

Ad Position 21
repet_subhas-goyals [Copy P29]
ਦੀ ਆਕਸਫੋਰਡ ਪਬਲਿਕ ਸਕੂਲ ਵਿਖੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਕਰਵਾਈ ਸ਼ੋਕ ਸਭਾ ਦਾ ਦਿ੍ਸ਼ | ਤਸਵੀਰ: ਜਗਰਾਜ ਮਾਨ <br/> 24-12-2025
ਚੀਮਾ ਮੰਡੀ, 23 ਦਸੰਬਰ (ਜਗਰਾਜ ਮਾਨ) - ਇਲਾਕੇ ਦੀ ਨਾਮਵਰ ਸੰਸਥਾ ਦੀ ਆਕਸਫੋਰਡ ਪਬਲਿਕ ਸਕੂਲ ਚੀਮਾ ਵਿਖੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸਪੈਸ਼ਲ ਅਸੈਂਬਲੀ ਕਰਵਾਈ ਗਈ | ਅਸੈਂਬਲੀ ਵਿਚ ਸ਼ੁਰੂਆਤ ਵਿਚ ਬੱਚਿਆਂ ਵਲੋਂ ਸ਼ਰਧਾ ਪੂਰਵਕ ਸ਼ਬਦ ਗਾਣ ਕੀਤਾ | ਇਸ ਉਪਰੰਤ ਸਾਰੇ ਵਿਦਿਆਰਥੀਆਂ ਵਲੋਂ ਮੂਲ ਮੰਤ੍ਰ ਦਾ ਪਾਠ ਕੀਤਾ ਜਿਸ ਨਾਲ ਸਕੂਲ ਦਾ ਵਾਤਾਵਰਨ ਸ਼ਾਂਤਮਈ, ਊਰਜਾ ਨਾਲ ਭਰਪੂਰ ਤੇ ਸਕਾਰਾਤਮਿਕ ਬਣ ਗਿਆ | ਕੁਝ ਬੱਚਿਆਂ ਵਲੋਂ ਬਹੁਤ ਹੀ ਭਾਵੁਕ ਕਰ ਦੇਣ ਵਾਲੇ ਭਾਸ਼ਣ ਪੇਸ਼ ਕੀਤੇ ਗਏ ਜਿਸ ਵਿਚ ਸੰਖੇਪ ਵਿਚ ਗੁਰੂ ਜੀ ਦੇ ਬਲੀਦਾਨ ਤੇ ਸਾਹਿਬਜ਼ਾਦਿਆਂ ਦੀ ਧਰਮ ਦੀ ਰਾਖੀ ਲਈ ਦਿੱਤੀ ਕੁਰਬਾਨੀ ਨੂੰ ਯਾਦ ਕੀਤਾ ਗਿਆ | ਛੋਟੇ ਸਾਹਿਬਜ਼ਾਦਿਆਂ ਦੇ ਨੀਂਹਾਂ ਵਿਚ ਚਿਣਨ ਦੀ ਘਟਨਾ ਨੂੰ ਪੂਰੀ ਬਾਰੀਕੀ ਨਾਲ ਤੇ ਸ਼ਰਧਾ ਭਾਵਨਾ ਨਾਲ ਬਿਆਨ ਕੀਤਾ ਗਿਆ | ਸਾਰੀ ਗਾਥਾ ਸੁਣ ਕੇ ਸਕੂਲ ਦੇ ਛੋਟੇ ਛੋਟੇ ਬੱਚਿਆਂ ਦਾ ਵੀ ਮਨ ਭਾਵੁਕ ਹੋ ਗਿਆ | ਸਾਹਿਬਜ਼ਾਦਿਆਂ ਨੂੰ ਆਪਣਾ ਧਰਮ ਛੱਡਣ ਲਈ ਕਿਹਾ ਗਿਆ | ਵਧੇਰੇ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪਿ੍ੰਸੀਪਲ ਸ੍ਰੀ ਸੰਦੀਪ ਕੁਮਾਰ ਨੇ ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਸਾਨੂੰ ਗੁਰੂ ਜੀ ਦੁਆਰਾ ਦਿੱਤੀਆਂ ਸਿੱਖਿਆਵਾਂ ਜਿਵੇਂ ਕਿ ਨਿਰਸਵਾਰਥ ਸੇਵਾ, ਮਨੁੱਖਤਾ ਪ੍ਰਤੀ ਪਿਆਰ ਦੀ ਭਾਵਨਾ, ਧਰਮ ਦੀ ਖ਼ਾਤਰ ਬਲੀਦਾਨ ਤੇ ਨਿਡਰਤਾ ਨੂੰ ਆਪਣੇ ਜੀਵਨ ਵਿਚ ਦਿ੍ੜ ਇਰਾਦੇ ਨਾਲ ਅਪਣਾਉਣ ਦਾ ਸੰਕਲਪ ਕਰਨਾ ਚਾਹੀਦਾ ਹੈ | ਇਸ ਮੌਕੇ ਸਕੂਲ ਸੰਸਥਾ ਦੇ ਚੇਅਰਮੈਨ ਸ੍ਰ. ਚਮਕੌਰ ਸਿੰਘ, ਮੈਨੇਜਿੰਗ ਡਾਇਰੈਕਟਰ ਸ੍ਰ. ਗੁਰਧਿਆਨ ਸਿੰਘ ਚਹਿਲ ਨੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਪ੍ਰਣਾਮ ਕੀਤਾ |

Ad Position 22
No active advertisement
ਪਿਛਲੀ ਖ਼ਬਰ ਬੱਚਿਆਂ ਨੇ ਖੇਤਾਂ ਨੂੰ ਨੇੜਿਓਾ ਜਾਣਿਆ <br/> ਅਗਲੀ ਖ਼ਬਰ ਨਰਸਿੰਗ ਵਿਦਿਆਰਥੀਆਂ ਨੂੰ ਸਾਈਬਰ ਕ੍ਰਾਇਮ ਬਾਰੇ ਦਿੱਤੀ ਜਾਣਕਾਰੀ <br/>
Ad Position 24