07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਗੁਰੂ ਰਾਮਦਾਸ ਸਕੂਲ ਵਿਖੇ ਅੰਤਰ-ਹਾਊਸ ਖੇਡ ਮੁਕਾਬਲਿਆਂ ਵਿਚ ਮੁਨਸ਼ੀ ਪ੍ਰੇਮ ਚੰਦ ਹਾਊਸ ਨੇ ਓਵਰਆਲ ਟਰਾਫ਼ੀ ਜਿੱਤੀ <br/>

Ad Position 21
repet_subhas-goyals [Copy P29]
ਜੇਤੂ ਵਿਦਿਆਰਥੀ ਸਕੂਲ ਪ੍ਰਬੰਧਕਾਂ ਨਾਲ | ਤਸਵੀਰ : ਰਣਧੀਰ ਸਿੰਘ ਫੱਗੂਵਾਲਾ <br/> 24-12-2025
ਭਵਾਨੀਗੜ੍ਹ, 23 ਦਸੰਬਰ (ਰਣਧੀਰ ਸਿੰਘ ਫੱਗੂਵਾਲਾ) - ਪਿੰਡ ਅਕਬਰਪੁਰ ਦੇ ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੰਤਰ-ਹਾਊਸ ਖੇਡ ਮੁਕਾਬਲੇ ਕਰਵਾਏ ਗਏ | ਜਿਨ੍ਹਾਂ ਵਿੱਚ ਸਕੂਲ ਦੇ 4 ਹਾਊਸਾਂ ਮੁਨਸ਼ੀ ਪ੍ਰੇਮ ਚੰਦ ਹਾਊਸ, ਸ਼ਹੀਦ ਊਧਮ ਸਿੰਘ ਹਾਊਸ, ਸੰਤ ਅਤਰ ਸਿੰਘ ਹਾਊਸ ਅਤੇ ਕਲਪਨਾ ਚਾਵਲਾ ਹਾਊਸ ਦੇ ਇੱਕ ਸੈਂਕੜਾ ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲੈਂਦਿਆਂ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ | ਇਸ ਸਬੰਧੀ ਸਕੂਲ ਦੀ ਪਿ੍ੰਸੀਪਲ ਹਰਪ੍ਰੀਤ ਕੌਰ, ਡਾਇਰੈਕਟਰ ਬੀਰਇੰਦਰ ਸਿੰਘ ਤੇ ਪ੍ਰਧਾਨ ਮਾਲਵਿੰਦਰ ਸਿੰਘ ਅਤੇ ਵਾਇਸ ਪ੍ਰਧਾਨ ਅਰੁਣ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਵਿਚ ਵਿਦਿਆਰਥੀਆਂ ਦੀ ਦੌੜ, ਰਿਲੇਅ ਰੇਸ, ਲੌਂਗ ਜੰਪ, ਜੈਵਲਿਨ, ਰੱਸਾਕੱਸੀ ਅਤੇ ਡਿਸਕਸ ਥਰੋਅ ਦੇ ਮੁਕਾਬਲੇ ਕਰਾਏ ਗਏ | ਜੇਤੂ ਮੁਕਾਬਲਿਆਂ ਦੇ ਵਿਦਿਆਰਥੀਆਂ ਨੂੰ ਗੋਲਡ, ਸਿਲਵਰ ਅਤੇ ਬਰਾਊਨਜ਼ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਮੁਨਸ਼ੀ ਪ੍ਰੇਮ ਚੰਦ ਹਾਊਸ ਨੂੰ ਓਵਰਆਲ ਟਰਾਫ਼ੀ ਦਿੱਤੀ ਗਈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਪਾਵਰਕਾਮ ਦੀਆਂ ਬੇਸ਼ਕੀਮਤੀ ਜ਼ਮੀਨਾਂ ਵੇਚਣ ਦਾ ਫ਼ੈਸਲਾ ਵਾਪਸ ਲਵੇ-ਫੈਡਰੇਸ਼ਨ <br/> ਅਗਲੀ ਖ਼ਬਰ ਸਾਹਿਤ ਸਿਰਜਣਾ ਮੰਚ ਵਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ <br/>
Ad Position 24