ਭਵਾਨੀਗੜ੍ਹ, 24 ਦਸੰਬਰ (ਲਖਵਿੰਦਰ ਪਾਲ ਗਰਗ) - ਅੱਜ ਸ਼ਾਮ ਨੂੰ ਪਿੰਡ ਝਨੇੜੀ ਕੋਲ ਸੁਨਾਮ-ਪਟਿਆਲਾ ਮੁੱਖ ਸੜਕ 'ਤੇ ਇੱਕ ਇੱਟਾਂ ਢੋਹਣ ਵਾਲੇ ਟਰੈਕਟਰ-ਟਰਾਲੀ ਨੂੰ ਕਿਸੇ ਵਾਹਨ ਵਲੋਂ ਕੱਟ ਮਾਰ ਦੇਣ ਕਾਰਨ ਬੇਕਾਬੂ ਹੋਇਆ ਟਰੈਕਟਰ-ਟਰਾਲੀ ਖਤਾਨਾਂ 'ਚ ਉੱਤਰ ਜਾਣ ਕਾਰਨ ਚਾਲਕ ਦੇ ਗੰਭੀਰ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਹੈ | ਇਸ ਸਬੰਧੀ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਕਿ ਟਰੈਕਟਰ-ਟਰਾਲੀ ਦਾ ਚਾਲਕ ਅਵਤਾਰ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਪਿੰਡ ਘਰਾਚੋਂ ਜੋ ਕਿ ਇੱਕ ਇੱਟਾਂ ਵਾਲੇ ਭੱਟੇ ਦਾ ਟਰੈਕਟਰ-ਟਰਾਲੀ ਲੈ ਕੇ ਭਵਾਨੀਗੜ੍ਹ ਵਾਲੀ ਸਾਈਡ ਤੋਂ ਪਿੰਡ ਘਰਾਚੋਂ ਨੂੰ ਆ ਰਿਹਾ ਸੀ ਤਾਂ ਜਦੋਂ ਇਹ ਦਿੱਲੀ-ਕੱਟੜਾ ਸੜਕ ਤੋਂ ਥੋੜ੍ਹਾ ਅੱਗੇ ਪਿੰਡ ਝਨੇੜੀ ਕੋਲ ਗਿਆ ਤਾਂ ਕਿਸੇ ਵਾਹਨ ਵਲੋਂ ਇਸ ਨੂੰ ਕੱਟ ਮਾਰ ਦੇਣ ਕਾਰਨ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਖਤਾਨਾਂ 'ਚ ਉੱਤਰ ਗਿਆ ਜਿਸ ਨਾਲ ਚਾਲਕ ਦੇ ਸੱਟਾਂ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਪਿੰਡ ਵਾਸੀਆਂ ਦੀ ਸਹਾਇਤਾ ਨਾਲ ਚੱਕ ਕੇ ਨਿੱਜੀ ਵਾਹਨ ਰਾਹੀ ਸੰਗਰੂਰ ਦੇ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ |