ਮੂਣਕ, 29 ਦਸੰਬਰ (ਵਰਿੰਦਰ ਭਾਰਦਵਾਜ, ਕੇਵਲ ਸਿੰਗਲਾ)-ਸਾਹਿਬ ਏ ਕਮਾਲ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਜੁਝਾਰ ਸਿੰਘ ਅਤੇ ਚਮਕੌਰ ਦੀ ਜੰਗ ਦੇ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲੇ ਮੌਕੇ ਅਨਾਜ ਮੰਡੀ ਮੂਣਕ ਵਿਖੇ ਹਰ ਸਾਲ ਦੀ ਤਰ੍ਹਾਂ ਸ੍ਰੀ ਆਖੰਡ ਪਾਠ ਸਾਹਿਬ ਦੇ ਪਾਠ ਪ੍ਰਕਾਸ਼ ਕਰਵਾਏ ਗਏ ਅਤੇ ਜੋੜ ਮੇਲੇ ਦੇ ਆਖ਼ਰੀ ਦਿਨ ਨਗਰ ਨਿਵਾਸੀਆਂ ਤੇ ਸਮੂਹ ਸੰਗਤਾਂ ਵਲੋਂ ਸ੍ਰੀ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾਏ ਗਏ, ਇਸ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਇਸ ਮੌਕੇ ਹਜ਼ਾਰਾਂ ਸ਼ਰਧਾਲੂਆ ਨੇ ਨਤਮਸਤਕ ਹੋ ਕੇ ਆਪਣੀਆਂ ਹਾਜ਼ਰੀਆਂ ਲਗਵਾਈਆਂ ਅਤੇ ਗੁਰੂ ਕਾ ਲੰਗਰ ਛਕਿਆ | ਸ਼ਹੀਦੀ ਜੋੜ ਮੇਲੇ ਦੌਰਾਨ ਸੇਵਾਦਾਰ ਬੀਬੀਆਂ, ਬੱਚਿਆਂ ਅਤੇ ਪੁਰਸ਼ਾਂ ਵਲੋਂ ਲੰਗਰ ਦੀ ਸੇਵਾ ਵਿਚ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਉਣ ਵਾਲਿਆ ਵਿਚ ਹੋਰਨਾਂ ਤੋਂ ਇਲਾਵਾ ਸੇਵਾਦਾਰ ਐੱਮ.ਸੀ. ਮੁਖ਼ਤਿਆਰ ਸਿੰਘ ਕੰਬੋਜ, ਉਦਯੋਗਪਤੀ ਲਾਜਪਤ ਰਾਏ, ਤੇਜਿੰਦਰ ਸਿੰਘ ਅÏਜਲਾ, ਅਰਜਿੰਦਰ ਸਿੰਘ ਬੱਲ, ਸਾਬਕਾ ਪ੍ਰਧਾਨ ਪ੍ਰਕਾਸ਼ ਮਲਾਣਾ, ਬਲਜੀਤ ਸਿੰਘ ਬੱਲੀ ਚੀਮਾ, ਗੁਰਪ੍ਰੀਤ ਸਿੰਘ ਭਿੰਡਰ, ਨਿਰਮਲ ਸਿੰਘ ਕਲੇਰ, ਸੁਖਵੰਤ ਸਿੰਘ ਚੀਮਾ, ਬੱਗਾ ਸਿੰਘ ਚੀਮਾ, ਸਤਨਾਮ ਸਿੰਘ ਚੀਮਾ, ਹਰਜੀਤ ਸਿੰਘ ਸਮਰਾ, ਜਸਵਿੰਦਰ ਸਿੰਘ ਸੇਖੋਂ, ਕਾਬਲ ਸਿੰਘ ਸੇਖੋ, ਨਰਿੰਦਰ ਸਿੰਘ ਸੇਖੋਂ, ਕੱਕੀ ਅਰੋੜਾ, ਬਲਜੀਤ ਸਿੰਘ ਤੂਰ, ਪੱਪੀ ਚੀਮਾਂ, ਰਾਣਾ ਚੀਮਾ, ਐਂਸੀ ਭੋਲਾ ਸਿੰਘ ਸੇਖੋ, ਐਂਸੀ ਬੱਬੂ ਸੰਧੂ, ਲੱਖਾ ਸਿੰਘ ਸੇਖੋਂ, ਐਮਸੀ ਅਜਮੇਰ ਸਿੰਘ, ਬਿੱਟੂ ਕਰਨਾਲੀਆ, ਰਣਜੀਤ ਸਿੰਘ ਕੰਬੋਜ, ਪਿਰਤਪਾਲ ਸਿੰਘ ਵਾਲੀਆ, ਇੰਦਰਜੀਤ ਸਿੰਘ ਸੇਖੋਂ, ਪੰਮਾ ਸੇਖੋ, ਜਸਵਿੰਦਰ ਸਿੰਘ ਚੀਮਾਂ, ਮਨਦੀਪ ਸਿੰਘ ਸੇਖੋਂ, ਦੀਪ ਕੰਬੋਜ, ਕੁਲਵੰਤ ਸਿੰਘ ਕੰਬੋਜ, ਬੰਟੀ ਢੀਂਡਸਾ, ਬਲਦੇਵ ਸਿੰਘ ਧੋਥੜ ਤੇ ਸੁੱਖਾ ਸਿੰਘ ਬਖੋਰਾ ਆਦਿ ਨੇ ਬਾਖ਼ੂਬੀ ਸੇਵਾ ਨਿਭਾਈ |