26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਸੰਗਰੂਰ ਜੇਲ੍ਹ ਵਿਚ ਨਵੀਂ ਬੈਰਕ ਦੀ ਉਸਾਰੀ ਨਾਲ ਜੇਲ੍ਹ ਦੀ ਸਮਰੱਥਾ ਵਿਚ ਹੋਵੇਗਾ ਵਾਧਾ <br/>

Ad Position 21
No active advertisement
ਅਜੀਤ ਡੈਸਕ 30-12-2025
ਸੰਗਰੂਰ, 29 ਦਸੰਬਰ (ਸੁਖਵਿੰਦਰ ਸਿੰਘ ਫੁੱਲ, ਅਮਨਦੀਪ ਸਿੰਘ ਬਿੱਟਾ)-ਸਥਾਨਕ ਜ਼ਿਲ੍ਹਾ ਜੇਲ੍ਹ ਵਿਚ ਇਕ ਨਵੀਂ ਬੈਰਕ ਦੀ ਉਸਾਰੀ ਸ਼ੁਰੂ ਹੋ ਗਈ ਹੈ, ਜਿਸ ਨਾਲ ਜੇਲ੍ਹ ਦੀ ਸਮਰਥਾ ਵਿਚ ਇਕ ਸੌ ਬੰਦੀ ਦਾ ਵਾਧਾ ਹੋ ਜਾਵੇਗਾ | ਜੇਲ੍ਹ ਮੁਖੀ ਰਮਨਦੀਪ ਸਿੰਘ ਭੰਗੂ ਅਤੇ ਡਿਪਟੀ ਸੁਪਰਡੈਂਟ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਦੋ ਪੁਰਾਣੀਆਂ ਬੈਰਕਾਂ ਦੀ ਸਥਿਤੀ ਸੁਧਾਰੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਜੇਲ੍ਹ ਵਿਚ ਡੇਢ ਦਰਜਨ ਦੇ ਕਰੀਬ ਵੱਡੇ ਗੈਂਗਸਟਰ ਹਨ ਜਿਨ੍ਹਾਂ ਉੱਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ | ਇਕ ਪ੍ਰਸ਼ਨ ਦੇ ਉੱਤਰ ਵਿਚ ਸ੍ਰੀ ਭੰਗੂ ਨੇ ਦੱਸਿਆ ਕਿ ਜੇਲ੍ਹ ਵਿਚ ਬੰਦ ਕੈਦੀਆਂ ਨੰੂ ਰਿਹਾਈ ਤੋਂ ਪਿੱਛੋਂ ਆਪਣੇ ਪੈਰਾਂ ਉੱਤੇ ਖੜ੍ਹੇ ਹੋਣ ਲਈ ਥੋੜ੍ਹੇ ਸਮੇਂ ਦੇ ਕਿੱਤਾ ਮੁਖੀ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ ਜਿਨ੍ਹਾਂ ਵਿਚ ਬੈਲਡਰ, ਇਲੈਕਟ੍ਰੀਸ਼ਨ, ਚਾਰ ਪਹੀਆ ਵਾਹਨਾਂ ਦੀ ਮੁਰੰਮਤ ਅਤੇ ਬਿਊਟੀਸ਼ਨ ਦੇ ਕੋਰਸ ਸ਼ਾਮਲ ਹਨ | ਹਰ ਕੋਰਸ ਵਿਚ 35-35 ਬੰਦੀ ਸ਼ਾਮਲ ਕੀਤੇ ਜਾਣਗੇ | ਉਨ੍ਹਾਂ ਦਾਅਵਾ ਕੀਤਾ ਕਿ ਜੇਲ੍ਹ ਵਿਚ ਅਮਨ ਕਾਨੰੂਨ ਪੂਰੀ ਤਰ੍ਹਾਂ ਸੁਰੱਖਿਅਤ ਹੈ |

Ad Position 22
No active advertisement
ਪਿਛਲੀ ਖ਼ਬਰ ਸ਼ਹਾਦਤ 'ਤੇ ਸੰਗਤਾਂ ਨੇ ਕੀਤਾ ਸਿਜਦਾ <br/> ਅਗਲੀ ਖ਼ਬਰ ਦਵਾਈਆਂ ਦੀ ਦੁਕਾਨ ਵਿਚ ਨਕਦੀ ਸਮੇਤ ਦਵਾਈਆਂ ਦੀ ਕੀਤੀ ਚੋਰੀ <br/>
Ad Position 24