11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਅਲਾਇੰਸ ਇੰਟਰਨੈਸ਼ਨਲ ਕਲੱਬ ਜ਼ੀਰਾ ਵਲੋਂ ਕੁੱਸੂਵਾਲਾ ਸਕੂਲ ਨੂੰ ਵੰਡੀਆਂ ਪਾਣੀ ਦੀਆਂ ਬੋਤਲਾਂ

Ad Position 21
No active advertisement
ਅਜੀਤ ਡੈਸਕ 03-06-2025
ਮੱਖੂ, 2 ਜੂਨ (ਕੁਲਵਿੰਦਰ ਸਿੰਘ ਸੰਧੂ)-ਅਲਾਇੰਸ ਇੰਟਰਨੈਸ਼ਨਲ ਕਲੱਬ ਜ਼ੀਰਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੱਸੂਵਾਲਾ ਮੋੜ ਦੇ ਹੋਣਹਾਰ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕਰਨ ਲਈ ਉਨ੍ਹਾਂ ਨੂੰ ਪੰਜਾਹ ਦੇ ਕਰੀਬ ਪਾਣੀ ਦੀਆਂ ਬੋਤਲਾਂ ਇਨਾਮ ਵਜੋਂ ਵੰਡੀਆਂ ਗਈਆਂ | ਇਸ ਪ੍ਰੋਗਰਾਮ ਵਿਚ ਸ਼ਾਮਿਲ ਹੋਏ ਮੁੱਖ ਮਹਿਮਾਨ ਨਰੇਸ਼ ਕਟਾਰੀਆ ਹਲਕਾ ਵਿਧਾਇਕ ਜ਼ੀਰਾ ਨੇ ਕਲੱਬ ਵਲੋਂ ਕੀਤੇ ਜਾਂਦੇ ਸਮਾਜ ਭਲਾਈ ਦੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਸਕੂਲ ਦੇ ਵਿਦਿਆਰਥੀਆਂ ਨੂੰ ਮਿਹਨਤ ਅਤੇ ਲਗਨ ਨਾਲ ਪੜ੍ਹਨ ਦੀ ਪ੍ਰੇਰਨਾ ਦਿੱਤੀ | ਕਲੱਬ ਪ੍ਰਧਾਨ ਵਿਜੈ ਮੋਂਗਾ ਨੇ ਕਿਹਾ ਅੱਗੇ ਤੋਂ ਵੀ ਪੜ੍ਹਾਈ ਵਿਚ ਵਧੀਆ ਕਾਰਗੁਜ਼ਾਰੀ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਰਹਿਣਗੇ | ਇਸ ਮੌਕੇ ਸਕੂਲ ਇੰਚਾਰਜ ਮਨਪ੍ਰੀਤ ਕੋਰ, ਪਿ੍ੰਸੀਪਲ ਮੱਖੂ ਸੁਖਵਿੰਦਰ ਸਿੰਘ, ਸਰਪੰਚ ਜਰਨੈਲ ਸਿੰਘ ਕੁੱਸੂਵਾਲਾ, ਸਮਾਜਸੇਵੀ ਸਤਿੰਦਰ ਸਚਦੇਵਾ ਸੋਨੂ ਸਿਡਾਨਾ, ਕਲੱਬ ਸੈਕਟਰੀ ਗੁਰਪਾਲ ਜ਼ੀਰਵੀ, ਕਲੱਬ ਚੇਅਰਮੈਨ ਗੁਰਬਖ਼ਸ਼ ਵਿੱਜ, ਕੈਸ਼ੀਅਰ ਲੈਕਚਰਾਰ ਦਿਨੇਸ਼ ਸ਼ਰਮਾ, ਮਹਿੰਦਰਪਾਲ, ਚਰਨਪ੍ਰੀਤ ਸੋਨੂ ਮਿਕਸਿੰਗ, ਵਿਕਾਸ ਕੁਮਾਰ, ਤਰਸੇਮ ਜੁਨੇਜਾ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਈ ਜਸਕਰਨ ਸਿੰਘ ਮੁੱਖ ਬੁਲਾਰੇ ਦੇ ਤੌਰ 'ਤੇ ਨਿਯੁਕਤੀ ਦਾ ਅਸੀਂ ਸਵਾਗਤ ਕਰਦੇ ਹਾਂ-ਆਰਾਈਆਂਵਾਲਾ/ਹਸ਼ਮਤ ਵਾਲਾ ਅਗਲੀ ਖ਼ਬਰ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ 1 ਸਤੰਬਰ ਨੂੰ ਮਨਾਉਣ ਦਾ ਮਤਾ ਕੀਤਾ ਪਾਸ
Ad Position 24