11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਭਾਈ ਜਸਕਰਨ ਸਿੰਘ ਮੁੱਖ ਬੁਲਾਰੇ ਦੇ ਤੌਰ 'ਤੇ ਨਿਯੁਕਤੀ ਦਾ ਅਸੀਂ ਸਵਾਗਤ ਕਰਦੇ ਹਾਂ-ਆਰਾਈਆਂਵਾਲਾ/ਹਸ਼ਮਤ ਵਾਲਾ

Ad Position 21
No active advertisement
ਅਜੀਤ ਡੈਸਕ 03-06-2025
ਮੱਖੂ, 2 ਜੂਨ (ਕੁਲਵਿੰਦਰ ਸਿੰਘ ਸੰਧੂ)-ਅਕਾਲੀ ਦਲ ਵਾਰਿਸ ਪੰਜਾਬ ਦੇ ਭਾਈ ਤਰਸੇਮ ਸਿੰਘ ਕਾਰਜਕਰਨੀ ਪ੍ਰਧਾਨ ਤੇ ਪਰਮਜੀਤ ਸਿੰਘ ਜੌਹਲ ਵਲੋਂ ਪੰਥ ਦੇ ਮਹਾਨ ਆਗੂ ਤੇ ਨਿਧੜਕ ਜਰਨੈਲ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲੇ ਨੂੰ ਮੁੱਖ ਬੁਲਾਰਾ ਬਣਾਉਣ 'ਤੇ ਜ਼ੋਰਦਾਰ ਸਵਾਗਤ ਕਰਦਿਆਂ ਸਰਪੰਚ ਲਖਵਿੰਦਰ ਸਿੰਘ ਭੁੱਲਰ ਅਰਾਈਆਂ ਵਾਲਾ ਸੀਨੀਅਰ ਆਗੂ ਅਤੇ ਸਰਪੰਚ ਹਰਜਿੰਦਰ ਸਿੰਘ ਹਸ਼ਮਤਵਾਲਾ ਜ਼ਿਲ੍ਹਾ ਕਮੇਟੀ ਮੈਂਬਰ ਫ਼ਿਰੋਜ਼ਪੁਰ ਨੇ ਕਿਹਾ ਕਿ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੂੰ ਅਕਾਲੀ ਦਲ ਵਾਰਿਸ ਪੰਜਾਬ ਦੇ ਮੁੱਖ ਬੁਲਾਰੇ ਬਣਾਉਣ ਨਾਲ ਪਾਰਟੀ ਨੂੰ ਵੱਡਾ ਬਲ ਮਿਲੇਗਾ ਕਿਉਂਕਿ ਇਹ ਪੰਥਕ ਆਗੂ ਪੰਥ ਦੇ ਹਰ ਮਸਲੇ ਦੇ ਬੋਲਣ ਦੀ ਜਾਣਕਾਰੀ ਰੱਖਦੇ ਹਨ ਅਤੇ ਇਹਨਾਂ ਦੀਆਂ ਸਪੀਚਾਂ ਪ੍ਰਭਾਵਸ਼ਾਲੀ ਹੁੰਦੀਆਂ ਜਿਸ ਤੋਂ ਹਰੇਕ ਵਿਅਕਤੀ ਪ੍ਰਭਾਵ ਹੁੰਦਾ ਹੈ | ਉਨ੍ਹਾਂ ਨੇ ਕਿਹਾ ਕਿ ਅਸੀਂ ਵੱਖ-ਵੱਖ ਬਲਾਕਾਂ ਦੇ ਬਣੇ ਮੈਂਬਰਾਂ ਨੂੰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਮੈਂਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਜੋੜ ਕੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ | ਇਸ ਮੌਕੇ ਉਨ੍ਹਾਂ ਨਾਲ ਪ੍ਰਗਟ ਸਿੰਘ ਮੱਖੂ ਮੈਂਬਰ ਜ਼ਿਲ੍ਹਾ ਕਮੇਟੀ ਫ਼ਿਰੋਜ਼ਪੁਰ, ਜਥੇਦਾਰ ਅਮਰਜੀਤ ਸਿੰਘ ਮਠਾੜੂ, ਡਾਕਟਰ ਸੁਖਦੇਵ ਸਿੰਘ ਵਿੰਝੋਕੇ, ਕਾਬਲ ਸਿੰਘ ਚੇਅਰਮੈਨ ਬੂਟੇ ਵਾਲਾ, ਡਾ. ਮਲਕੀਅਤ ਸਿੰਘ ਮੱਖੂ, ਜਸਬੀਰ ਸਿੰਘ ਜੱਸਾ ਸਭਰਾ, ਗਰਨੈਬ ਸਿੰਘ ਜੱਜ ਸਰਪੰਚ ਬਸਤੀ ਸ਼ਾਮੇ ਵਾਲੀ, ਜਰਨੈਲ ਸਿੰਘ ਮੱਖੂ, ਦਾਰਾ ਸਿੰਘ ਜ਼ੀਰਾ, ਰਘਬੀਰ ਸਿੰਘ ਸਨੇਰ, ਰਣਜੀਤ ਸਿੰਘ ਬੰਬ, ਜਥੇਦਾਰ ਸੁਖਦੇਵ ਸਿੰਘ ਮਹੀਆਂ ਵਾਲਾ, ਗੁਰਵਿੰਦਰ ਸਿੰਘ ਸੰਧੂ ਹਸ਼ਮਤ ਵਾਲਾ, ਜਸਵੀਰ ਸਿੰਘ ਸਸਤੇਵਾਲਾ, ਹਰਦੀਪ ਸਿੰਘ ਹਰਦਾਸਾ, ਸਤਨਾਮ ਸਿੰਘ ਆਹਲਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰ ਦੇ ਹੁਕਮਾਂ ਤੋਂ ਬਾਗ਼ੀ ਹੋ ਕੇ ਸਰਕਾਰੀ ਬੱਸਾਂ ਵੀ ਜਾਂਦੀਆਂ ਹਨ ਗ਼ਲਤ ਪਾਸੇ-ਕਿਸਾਨ ਆਗੂ ਵੀਰ ਸਿੰਘ ਅਗਲੀ ਖ਼ਬਰ ਅਲਾਇੰਸ ਇੰਟਰਨੈਸ਼ਨਲ ਕਲੱਬ ਜ਼ੀਰਾ ਵਲੋਂ ਕੁੱਸੂਵਾਲਾ ਸਕੂਲ ਨੂੰ ਵੰਡੀਆਂ ਪਾਣੀ ਦੀਆਂ ਬੋਤਲਾਂ
Ad Position 24