11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਭਾਗ ਸਿੰਘ ਹੋਣਗੇ ਸ਼ਹਿਰੀ ਸਬ-ਡਵੀਜ਼ਨ ਗੁਰੂਹਰਸਹਾਏ ਦੇ ਐੱਸ.ਡੀ.ਓ

Ad Position 21
No active advertisement
ਅਜੀਤ ਡੈਸਕ 03-06-2025
ਗੁਰੂਹਰਸਹਾਏ, 2 ਜੂਨ (ਕਪਿਲ ਕੰਧਾਰੀ)-ਬਿਜਲੀ ਦਫ਼ਤਰ ਗੁਰੂਹਰਸਹਾਏ ਵਿਖੇ ਸ਼ਹਿਰੀ ਸਬ ਡਵੀਜ਼ਨ ਦੇ ਐੱਸ.ਡੀ.ਓ ਵਜੋਂ ਭਾਗ ਸਿੰਘ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ | ਇਸ ਮੌਕੇ ਉਨ੍ਹਾਂ ਦਾ ਦਫ਼ਤਰ ਵਿਖੇ ਪਹੁੰਚਣ 'ਤੇ ਜਸਪਾਲ ਸਿੰਘ ਬਿੱਟਾ, ਬਲਦੇਵ ਸਿੰਘ ਐੱਸ.ਡੀ.ਓ, ਜੇ.ਈ ਪਰਜਿੰਦਰ ਸਿੰਘ, ਐੱਸ.ਡੀ.ਓ ਸੁਰਿੰਦਰ ਸਿੰਘ, ਆਰ.ਏ ਜਗਜੀਤ ਸਿੰਘ, ਲਾਈਨਮੈਨ ਮੰਦਰ ਸਿੰਘ, ਸੇਵਾ ਮੁਕਤ ਐੱਸ.ਡੀ ਰਾਮ ਚੰਦ, ਜੇ.ਈ ਗੁਰਵਿੰਦਰ ਸਿੰਘ, ਐਲ.ਡੀ.ਸੀ ਗੁਰਪ੍ਰੀਤ ਕੌਰ, ਐਲ.ਡੀ.ਸੀ ਕਿਰਨਦੀਪ, ਐਲ.ਡੀ.ਸੀ ਦਲਜਿੰਦਰ ਕੌਰ, ਐਲ.ਡੀ.ਸੀ ਰਾਜਪਾਲ, ਐਲ.ਡੀ.ਸੀ ਹਰਕੀਰਤ, ਐਲ.ਡੀ.ਸੀ ਜਸਕੀਰਤ ਵਲੋਂ ਗੁਲਦਸਤਾ ਭੇਟ ਕਰਕੇ ਅਤੇ ਮਠਿਆਈ ਦੇ ਨਾਲ ਮੂੰਹ ਮਿੱਠਾ ਕਰਵਾ ਕੇ ਜਿੱਥੇ ਉਨ੍ਹਾਂ ਦਾ ਸਵਾਗਤ ਕੀਤਾ ਉੱਥੇ ਹੀ ਉਨ੍ਹਾਂ ਨੂੰ ਵਧਾਈ ਵੀ ਦਿੱਤੀ | ਇਸ ਮੌਕੇ ਗੱਲਬਾਤ ਕਰਦੇ ਹੋਏ ਨਵੇਂ ਆਏ ਐੱਸ.ਡੀ.ਓ ਭਾਗ ਸਿੰਘ ਨੇ ਕਿਹਾ ਕਿ ਇਸ ਦਫ਼ਤਰ ਵਿਚ ਆਪਣੀ ਮੁਸ਼ਕਿਲ ਲੈ ਕੇ ਆਉਣ ਵਾਲੇ ਹਰ ਇਕ ਵਿਅਕਤੀ ਦੀ ਜਾਇਜ਼ ਮੁਸ਼ਕਿਲ ਦਾ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ ਅਤੇ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਇਸ ਦਫ਼ਤਰ ਵਿਚ ਕੰਮਕਾਜ ਸਬੰਧੀ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਨ੍ਹਾਂ ਦੇ ਧਿਆਨ 'ਚ ਲਿਆਉਣ ਤਾਂ ਜੋ ਉਸ ਮੁਸ਼ਕਿਲ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਸ਼ਹੀਦੀ ਦਿਹਾੜਾ ਸਿੱਖ ਸੇਵਾ ਸੁਸਾਇਟੀ ਵਲੋਂ 6 ਜੂਨ ਨੂੰ ਮਨਾਇਆ ਜਾਵੇਗਾ-ਭਾਈ ਜਗ... ਅਗਲੀ ਖ਼ਬਰ ਸਰਕਾਰ ਦੇ ਹੁਕਮਾਂ ਤੋਂ ਬਾਗ਼ੀ ਹੋ ਕੇ ਸਰਕਾਰੀ ਬੱਸਾਂ ਵੀ ਜਾਂਦੀਆਂ ਹਨ ਗ਼ਲਤ ਪਾਸੇ-ਕਿਸਾਨ ਆਗੂ ਵੀਰ ਸਿੰਘ
Ad Position 24