ਫ਼ਿਰੋਜ਼ਪੁਰ, 4 ਜੂਨ (ਸੁਖਵਿੰਦਰ ਸਿੰਘ)-ਗੁਰਮਤਿ ਮੁਕਾਬਲਿਆਂ ਰਾਹੀਂ ਬੱਚਿਆਂ ਵਿਚ ਧਾਰਮਿਕ ਰੁਚੀ ਜਗਾਉਣ ਵਾਲੀ ਵਿਸ਼ਵ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਦੀ ਚਰਚਾ ਦੇਸ਼ਾਂ ਵਿਦੇਸ਼ਾਂ ਤੱਕ ਹੋਈ | ਇਸ ਗੱਲ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਸੁਸਾਇਟੀ ਦੇ ਪ੍ਰਧਾਨ ਜਗਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਪਹਿਲੀ ਜੂਨ ਨੂੰ ਕਰਵਾਏ ਗਏ ਗੁਰਮਤਿ ਮੁਕਾਬਲੇ ਦੇ ਪ੍ਰੋਗਰਾਮ ਬਹੁਤ ਹੀ ਕਾਮਯਾਬ ਰਹੇ ਜਿਸ ਵਿਚ ਤਕਰੀਬਨ 42 ਬੱਚਿਆਂ ਨੇ ਹਿੱਸਾ ਲਿਆ ਤੇ ਸਾਰਿਆਂ ਨੂੰ ਹੀ ਸਨਮਾਨਿਤ ਕੀਤਾ ਗਿਆ | ਦੇਸ਼ਾਂ ਵਿਦੇਸ਼ਾਂ ਤੋਂ ਜਸਵਿੰਦਰ ਸਿੰਘ ਕਾਲਾ, ਮਨਜੀਤ ਸਿੰਘ ਭੋਗਲ, ਬਲਕਾਰ ਸਿੰਘ, ਗੁਰਪ੍ਰੀਤ ਸਿੰਘ ਗੋਪੀ ਇੰਗਲੈਂਡ ਤੋਂ, ਗੁਰਮਿੰਦਰ ਸਿੰਘ ਰਾਜੂ ਅਮਰੀਕਾ ਤੋਂ, ਡਾ. ਐੱਸ.ਪੀ ਸਿੰਘ ਓਬਰਾਏ, ਰਣਬੀਰ ਸਿੰਘ ਭੁੱਲਰ ਵਿਧਾਇਕ, ਅਨੁਮੀਤ ਸਿੰਘ ਹੀਰਾ ਸੋਡੀ, ਸੁਖਪਾਲ ਸਿੰਘ ਨੰਨੂ, ਬਲਵੀਰ ਸਿੰਘ ਰਾਮੂਵਾਲੀਆ, ਬਾਬਾ ਅਜਮੇਰ ਸਿੰਘ ਰੱਬ ਜੀ ਟਰੱਸਟ ਮੋਗਾ, ਧਰਮਜੀਤ ਸਿੰਘ ਘਟੋੜਾ, ਬਲਦੇਵ ਸਿੰਘ ਮਹਿਰੋਂ, ਬਾਬਾ ਕਪੂਰ ਸਿੰਘ ਸਨੇਰਾ ਵਾਲੇ ਨੇ ਗੁਰਮਤਿ ਮੁਕਾਬਲਿਆਂ ਅਤੇ ਧਾਰਮਿਕ ਪ੍ਰੋਗਰਾਮ ਕਰਵਾਉਣ ਲਈ ਵਿਸ਼ਵ ਭਾਈ ਮਰਦਾਨਾ ਸੁਸਾਇਟੀ ਨੂੰ ਵਧਾਈ ਦਿੱਤੀ | ਫ਼ਿਰੋਜ਼ਪੁਰ ਦੇ ਐੱਸ.ਐੱਸ.ਪੀ ਭੁਪਿੰਦਰ ਸਿੰਘ ਸਿੱਧੂ ਵਲੋਂ ਵੀ ਮੈਸੇਜ ਕਰਕੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ | ਹਰਜੀਤ ਸਿੰਘ ਧਾਲੀਵਾਲ ਨੇ ਆਖਿਆ ਕਿ ਆਉਣ ਵਾਲੇ ਸਮੇਂ ਵਿਚ ਹੋਰ ਪ੍ਰੋਗਰਾਮ ਵੀ ਉਲੀਕੇ ਜਾਣਗੇ ਜਿਸ ਨਾਲ ਨੌਜਵਾਨਾਂ ਵਿਚ ਬੱਚਿਆਂ ਵਿਚ ਵਿਸ਼ੇਸ਼ ਰੁਚੀ ਪੈਦਾ ਕੀਤੀ ਜਾਵੇਗੀ, ਜਿਸ ਤੋਂ ਪ੍ਰੇਰਨਾ ਲੈ ਕੇ ਬੱਚੇ ਧਾਰਮਿਕ ਪ੍ਰੋਗਰਾਮ ਵਿਚ ਵੱਧ ਚੜ੍ਹ ਕੇ ਹਿੱਸਾ ਲੈ ਸਕਣ | ਇਸ ਮੌਕੇ ਬਲਜਿੰਦਰ ਸਿੰਘ ਬੱਬੂ ਹੁਸੈਨੀਵਾਲਾ, ਸਰਦਾਰ ਗੁਰਮੀਤ ਸਿੰਘ ਹਸਤੀ ਵਾਲਾ, ਹਰਦੀਪ ਸਿੰਘ ਸਰਪੰਚ ਰੱਜੀਵਾਲਾ, ਪਰਮਜੀਤ ਸਿੰਘ ਪੰਮਾ, ਰਣਬੀਰ ਸਿੰਘ ਰਾਣਾ, ਇੰਦਰਪਾਲ, ਪਿ੍ੰਸ, ਰਾਜੇਸ਼ ਕੁਮਾਰ, ਜੋਗਾ ਸਿੰਘ ਆਦਿ ਹਾਜ਼ਰ ਸਨ |