ਫ਼ਿਰੋਜ਼ਪੁਰ, 4 ਜੂਨ (ਕੁਲਬੀਰ ਸਿੰਘ ਸੋਢੀ)-ਸਿਵਲ ਸਰਜਨ ਡਾਕਟਰ ਰਾਜਵਿੰਦਰ ਕੌਰ ਦਿਸ਼ਾ ਨਿਰਦੇਸ਼ ਅਤੇ ਡਾਕਟਰ ਸ਼ਮਿੰਦਰ ਪਾਲ ਦੇ ਹੁਕਮਾਂ ਸਦਕਾ ਸੂਬਾ ਸਰਕਾਰ ਵਲੋਂ ਦਿੱਤੇ ਗਏ ਪ੍ਰੋਗਰਾਮ ਤਹਿਤ ਐਂਟੀ ਮਲੇਰੀਆ ਮਹੀਨਾ ਮਨਾਇਆ ਜਾ ਰਿਹਾ ਹੈ | ਜਿਸ ਤਹਿਤ ਸਿਹਤ ਕਰਮਚਾਰੀ ਕਵਲਜੀਤ ਸਿੰਘ, ਹਰਜੀਤ ਸਿੰਘ ਅਸਿਸਟੈਂਟ ਮਲੇਰੀਆ ਅਫ਼ਸਰ ਦੀ ਨਿਗਰਾਨੀ ਹੇਠ ਮਲੇਰੀਆ ਅਵੇਅਰਨੈੱਸ ਕੈਂਪ ਲਗਾਇਆ ਗਿਆ, ਜਿਸ ਵਿਚ ਸਿਹਤ ਵਿਭਾਗ ਦੇ ਸ਼ੇਰ ਸਿੰਘ ਮਲਟੀਪਰਪਜ਼ ਸੁਪਰਵਾਇਜਰ ਨੇ ਲੋਕਾਂ ਨੂੰ ਮਲੇਰੀਆ ਬੁਖ਼ਾਰ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ | ਉਨ੍ਹਾਂ ਦੱਸਿਆ ਕਿ ਮਲੇਰੀਆ ਬੁਖ਼ਾਰ ਜੋ ਕਿ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਅਤੇ ਇਹ ਸਾਫ਼ ਤੇ ਖੜ੍ਹੇ ਪਾਣੀ ਵਿਚ ਪੈਦਾ ਹੁੰਦਾ ਹੈ | ਅੱਗੇ ਦੱਸਿਆ ਕਿ ਉਕਤ ਮੱਛਰ ਦਿਨ ਤੇ ਰਾਤ ਦੋਨੋਂ ਸਮੇਂ ਕੱਟਦਾ ਹੈ, ਇਸ ਨਾਲ ਠੰਡ ਤੇ ਕਾਂਬੇ ਨਾਲ ਬੁਖ਼ਾਰ ਹੋਣਾ, ਤੇਜ਼ ਬੁਖ਼ਾਰ ਤੇ ਸਿਰ ਦਰਦ, ਬੁਖ਼ਾਰ ਉੱਤਰਨ ਤੇ ਥਕਾਵਟ ਤੇ ਕਮਜ਼ੋਰੀ ਹੋਣਾ ਤੇ ਪਸੀਨਾ ਆਉਣਾ ਆਦਿ ਹੁੰਦਾ ਹੈ | ਇਸ ਤੋਂ ਬਚਾਅ ਲਈ ਆਪਣੇ ਘਰ ਦੇ ਆਲ਼ੇ ਦੁਆਲੇ ਛੋਟੇ ਟੋਇਆ ਵਿਚ ਪਾਣੀ ਨਾ ਖੜ੍ਹਾ ਹੋਣ ਦਿਓ, ਟੋਇਆ ਨੂੰ ਮਿੱਟੀ ਨਾਲ ਭਰ ਦਿਓ ਅਤੇ ਛੱਪੜ ਵਿਚ ਖੜੇ ਪਾਣੀ 'ਚ ਕਾਲਾ ਤੇਲ ਪਾ ਦਿਓ, ਕੱਪੜੇ ਪੂਰੇ ਪਾਓ, ਸੌਣ ਵੇਲੇ ਮੱਛਰਦਾਨੀ ਜਾ ਮੱਛਰ ਭਜਾਓ ਯੰਤਰਾਂ ਦੀ ਵਰਤੋਂ ਕਰੋ, ਬੁਖ਼ਾਰ ਹੋਣ ਤੇ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਵਿਚ ਜਾਂਚ ਕਰਵਾਓ, ਕਿਉਂਕਿ ਮਲੇਰੀਆ ਬੁਖ਼ਾਰ ਦਾ ਟੈੱਸਟ ਤੇ ਇਲਾਜ ਸਰਕਾਰੀ ਹਸਪਤਾਲਾਂ ਵਿਚ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ | ਇਸ ਮੌਕੇ ਨਰਿੰਦਰ ਸ਼ਰਮਾ, ਗੁਰਦੇਵ ਸਿੰਘ ਮਲਟੀਪਰਪਜ਼ ਹੈਲਥ ਵਰਕਰ ਤੇ ਸਮੂਹ ਇਲਾਕਾ ਨਿਵਾਸੀ ਮੌਜੂਦ ਸਨ |